spot_img
Homeਮਾਝਾਗੁਰਦਾਸਪੁਰਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ੋਭਾ ਯਾਤਰਾ ਸਜਾਈ ਫੁੱਲਾਂ ਦੀ...

ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ੋਭਾ ਯਾਤਰਾ ਸਜਾਈ ਫੁੱਲਾਂ ਦੀ ਵਰਖਾ ਕਰ ਕੇ ਲੋਕਾਂ ਦਾ ਕੀਤਾ ਸਵਾਗਤ

ਕਾਦੀਆਂ 13 ਜੂਨ (ਮੁਨੀਰਾ ਸਲਾਮ ਤਾਰੀ)
ਪਿੰਡ ਭਗਤਪੁਰਾ ਰੂਰਲ ਨਜ਼ਦੀਕ ਰੇਲਵੇ ਸਟੇਸ਼ਨ ਵਿਖੇ ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪ੍ਰਬੰਧਕਾਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਸਜਾਈ ਗਈ ।ਇਹ ਸ਼ੋਭਾ ਯਾਤਰਾ ਪਿੰਡ ਭਗਤਪੁਰਾ ਰੂਰਲ ਦੇ ਮੰਦਰ ਤੋਂ ਆਰੰਭ ਹੋ ਕੇ ਠੀਕਰੀਵਾਲ ਰੋਡ ,ਗੁਰੂ ਨਾਨਕਪੁਰਾ, ਬੁੱਟਰ ਰੋਡ, ਧਰਮਪੁਰਾ ,ਭਗਤਪੁਰਾ ਰੱਬ ਵਾਲਾ, ਰਜਾਦਾ ਰੋਡ ,ਭਗਤ ਕਬੀਰ ਮੰਦਿਰ ਧਰਮਪੁਰਾ, ਬੱਸ ਸਟੈਂਡ ,ਪ੍ਰਭਾਕਰ ਚੌਕ ,ਛੋਟਾ ਬਿਜਲੀ ਘਰ ਚੌਕ, ਸ਼ਹੀਦ ਭਗਤ ਸਿੰਘ ਚੌਕ, ਰੇਲਵੇ ਰੋਡ ਤੋਂ ਹੁੰਦੇ ਹੋਏ ਵਾਪਸ ਪਿੰਡ ਭਗਤਪੁਰਾ ਦੇ ਮੰਦਿਰ ਵਿੱਚ ਪਹੁੰਚ ਕੇ ਸਮਾਪਤੀ ਹੋਈ । ਇਸ ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਾਮਲ ਹੋ ਕੇ ਭਗਤ ਕਬੀਰ ਜੀ ਦੇ ਸ਼ਬਦਾਂ ਦਾ ਗੁਣਗਾਨ ਕੀਤਾ ।ਅਤੇ ਭਗਤ ਕਬੀਰ ਜੀ ਦੇ ਜੇ ਘੋਸ਼ ਨਾਲ ਨਗਰ ਗੂੰਜ ਉੱਠਿਆ ਰੇਲਵੇ ਰੋਡ ਤੇ ਗੋਲਡਨ ਬੇਕਰੀ ਦੇ ਬਾਹਰ ਕੌਂਸਲਰ ਪ੍ਰਸ਼ੋਤਮ ਲਾਲ ਹੰਸ ਅਤੇ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸਜਾਵਟੀ ਗੇਟ ਲਗਾ ਕੇ ਫੁੱਲਾਂ ਦੀ ਵਰਖਾ ਕੀਤੀ । ਅਤੇ ਸ਼ੋਭਾ ਯਾਤਰਾ ਦਾ ਨਿੱਘਾ ਸੁਆਗਤ ਕੀਤਾ। ਨਾਲ ਹੀ ਸੰਗਤ ਵਿਚ ਚਨੇ ਦਾ ਪ੍ਰਸਾਦ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਵੰਡੀ ਗਈ। ਕੌਂਸਲਰ ਪੁਰਸ਼ੋਤਮ ਲਾਲ ਹੰਸ ਨਗਰ ਕੌਂਸਲ ਦੇ ਅਧਿਕਾਰੀ ਰੋਸ਼ਨ ਲਾਲ, ਇੰਦਰਪ੍ਰੀਤ ਸਿੰਘ, ਕੰਵਲਪ੍ਰੀਤ ਸਿੰਘ, ਰਾਜਾ ਇੰਦਰ ਨੇ ਸੰਗਤ ਨੂੰ ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਇਸ ਮੌਕੇ ਡਾ ਵਰਿੰਦਰ ,ਲੂੰਬਾ, ਰਵੀ’
ਸੰਦੀਪ ਸ਼ਰਮਾ ‘ਸੁਰਿੰਦਰ ਸਿੰਘ, ਰਮਨ ਕੁਮਾਰ ,ਵਿਕਾਸ ਸੂਜਲ’ , ਸੌਰਭ ਭਗਤ ,ਸਮਰੀਆ ਅਤੇ ਪ੍ਰਬੰਧਕ ਤਰਲੋਕ ਚੰਦ ,ਸ਼ਾਮ ਲਾਲ , ਗੁਰਚਰਨ ਸਿੰਘ, ਬਾਬੂ ਲਾਲ ,ਰਾਮ ਲੁਭਾਇਆ , ਰਾਮ ਕੁਮਾਰ ,ਸੌਰਭ ਕੁਮਾਰ , ਗੁਰਜੀਤ ਕੁਮਾਰ ,ਧਰਮਪਾਲ ,ਅਤੇ ਸਮੂਹ ਸੰਗਤ ਮੌਜੂਦ ਸੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments