spot_img
Homeਮਾਝਾਗੁਰਦਾਸਪੁਰਸਰਕਾਰੀ ਸਮਾਰਟ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਰਾਜ ਪੱਧਰੀ ਰੋਲ...

ਸਰਕਾਰੀ ਸਮਾਰਟ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਰਾਜ ਪੱਧਰੀ ਰੋਲ ਪਲੇਅ ਪ੍ਰਤੀਯੋਗਤਾ ਵਿਚ ਰਹੀ ਤੀਸਰੇ ਸਥਾਨ ਤੇ ।

ਕਾਦੀਆਂ 1 ਜੂਨ (ਮੁਨੀਰਾ ਸਲਾਮ ਤਾਰੀ)
ਬੀਤੇ ਦਿਨ ਸਿੱਖਿਆ ਵਿਭਾਗ ਦੇ ਨਿਰਦੇਸ਼ ਅਨੁਸਾਰ ਜ਼ਿਲ੍ਹਾ ਪੱਧਰੀ ਰੋਲ ਪਲੇਅ ਕੰਪੀਟੀਸ਼ਨ ਦਾ ਆਯੋਜਨ ਕਰਵਾਇਆ ਗਿਆ ਸੀ । ਜਿਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮਾਂ ਦੀ ਵੀਡੀਓ ਸਕਰੀਨਿੰਗ ਦੇ ਦੁਆਰਾ ਐਸ ਸੀ ਈ ਆਰ ਟੀ ਦੇ ਦਫ਼ਤਰ ਭੇਜੀ ਗਈ ਸੀ ਉਕਤ ਭੇਜੀ ਗਈ ਵੀਡੀਓ ਦੇ ਆਧਾਰ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸਮਾਰਟ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੋਟ ਧੰਦਲ ਦੀ ਟੀਮ ਨੇ ਰਾਜ ਪੱਧਰ ਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਸੰਧਾਵਾਲੀਆ ਨੇ ਗਾਈਡ ਅਧਿਆਪਕ ਜਸਬੀਰ ਸਿੰਘ ਸਮਰਾ ਅਤੇ ਪ੍ਰਿੰਸੀਪਲ ਜਸਬੀਰ ਲਾਲ ਨੂੰ ਵਧਾਈ ਦਿੱਤੀ ਹੈ। ਉੱਥੇ ਗਾੲੀਡ ਅਧਿਆਪਕ ਜਸਬੀਰ ਸਿੰਘ ਸਮਰਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਮੋਬਾਇਲ ਐਡਿਕਸ਼ਨ ਤੇ ਵੀਡਿਓਗ੍ਰਾਫੀ ਤਿਆਰ ਕੀਤੀ ਗਈ ਸੀ। ਜਿਸ ਨੂੰ ਸਟੇਟ ਪ੍ਰਤੀਯੋਗਤਾ ਦੇ ਲਈ ਭੇਜਿਆ ਗਿਆ ਸੀ । ਅਤੇ ਸਟੇਟ ਵੱਲੋਂ ਰਾਜ ਪੱਧਰ ਤੇ ਜਿਨ੍ਹਾਂ ਸਕੂਲਾਂ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ ਹਨ ।ਉਨ੍ਹਾਂ ਦੇ ਲਈ ਇਨਾਮੀ ਰਾਸ਼ੀ ਵੀ ਭੇਜੀ ਗਈ ਹੈ। ਜੋ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਸਮਾਰੋਹ ਦੇ ਦੌਰਾਨ ਵਿਜੈ ਟੀਮ ਨੂੰ ਦਿੱਤੀ ਜਾਵੇਗੀ ।
ਫੋਟੋ —–ਰਾਜ ਪੱਧਰ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਧੰਦਲ ਦੀ ਟੀਮ ਦੇ ਨਾਲ ਗਾਈਡ ਅਧਿਆਪਕ ਜਸਬੀਰ ਸਿੰਘ ਸਮਰਾ ਪ੍ਰਿੰਸੀਪਲ ਜਸਬੀਰ ਲਾਲ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments