spot_img
Homeਮਾਝਾਗੁਰਦਾਸਪੁਰਲੜਕੀ ਨੂੰ ਅਗਵਾ ਕਰਨ ਸਬੰਧੀ ਕੇਸ ਦਰਜ

ਲੜਕੀ ਨੂੰ ਅਗਵਾ ਕਰਨ ਸਬੰਧੀ ਕੇਸ ਦਰਜ

ਕਾਦੀਆਂ, 20 ਮਈ(ਸਲਾਮ ਤਾਰੀ)

ਸਥਾਨਕ ਪੁਲੀਸ ਨੇ ਤਰਸੇਮ ਸਿੰਘ ਪੁੱਤਰ ਅਮਰ ਸਿੰਘ ਵਾਸੀ ਨਾਥਪੁਰ ਦੀ ਸ਼ਿਕਾਇਤ ਤੇ ਲੜਕੀ ਨੂੰ ਅਗਵਾ ਕਰਨ ਦੇ ਸਬੰਧ ‘ਚ ਕੇਸ ਦਰਜ ਕੀਤਾ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਤਰਸੇਮ ਸਿੰਘ ਨੇ ਰੋਬਿਨਦੀਪ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਵੀਲਾ, ਮਨਪ੍ਰੀਤ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਭੰਡਾਰੀ ਮੁਹੱਲਾ ਬਟਾਲਾ ਅਤੇ ਪ੍ਰਤਾਪ ਸਿੰਘ ਵਾਸੀ ਵੀਲਾ ਨੂੰ ਉਸਦੀ 21 ਸਾਲਾ ਬੇਟੀ ਸਿਮਰਨਜੀਤ ਕੌਰ ਜੋਕਿ ਜੀ ਏ ਐਨ ਐਮ ਦੀ ਪੜਾਈ ਕਰਨ ਤੋਂ ਬਾਅਦ ਘਰ ਰਹਿੰਦੀ ਸੀ ਜਦ ਉਹ 7 ਮਈ ਨੂੰ ਆਪਣੇ ਘਰ ਦੇ ਬਾਹਰ ਹਵੇਲੀ ‘ਚ ਪੌਦਿਆਂ ਨੂੰ ਪਾਣੀ ਲੱਗਾ ਰਹੀ ਸੀ ਤਾਂ ਉਸ ਨੂੰ ਮਨਪ੍ਰੀਤ ਕੌਰ ਅਤੇ ਰੋਬਿਨਦੀਪ ਸਿੰਘ ਨੇ ਜ਼ਬਰਦਸਤੀ ਸਕੂਟਰ ‘ਚ ਬਿਠਾ ਲਿਆ। ਲੜਕੀ ਦੇ ਸ਼ੋਰ ਪਾਉਣ ਤੇ ਜਦ ਉਸ ਦੇ ਪਰਵਾਰ ਵਾਲੇ ਬਾਹਰ ਨਿਕਲੇ ਤਾਂ ਉਹ ਲੜਕੀ ਨੂੰ ਜ਼ਬਰਦਸਤੀ ਲੈ ਜਾ ਚੁੱਕੇ ਸਨ। ਤਰਸੇਮ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਮੇਰੇ ਸਾਲੇ ਨਿਸ਼ਾਨ ਸਿੰਘ ਦੀ ਲੜਕੀ ਹੈ ਅਤੇ ਰੋਬਿਨਦੀਪ ਦੀ ਮੇਰੀ ਬੇਟੀ ਨਾਲ ਰਿਸ਼ਤੇ ਦੀ ਗੱਲ ਚੱਲ ਰਹੀ ਸੀ। ਪਰ ਰਿਸ਼ਤਾ ਨਾ ਹੋਣ ਕਾਰਨ ਉਸ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ। ਉਨ੍ਹਾਂ ਨੂੰ ਸੱLਕ ਹੈ ਕਿ ਕਿਤੇ ਉਹ ਜ਼ਬਰਦਸਤੀ ਲੜਕੀ ਨਾਲ ਵਿਆਹ ਨਾ ਕਰ ਲਵੇ। ਪਰ ਅਜੇ ਤੱਕ ਲੜਕੀ ਦਾ ਕੋਈ ਸੁਰਾਗ ਨਹੀਂ ਮਿਲਿਆ। ਜਿਸ ਤੇ ਪੁਲੀਸ ਨੇ ਐਫ਼ ਆਈ ਆਰ ਨੰਬਰ 44 ਮਿਤੀ 19-05-2022 ਨੂੰ ਧਾਰਾ 365 ਅਤੇ 120 ਆਈ ਪੀ ਸੀ ਦੇ ਤਹਿਤ ਥਾਣਾ ਕਾਦੀਆਂ ‘ਚ ਕੇਸ ਦਰਜ ਲਿਆ ਹੈ। ਅਜੇ ਤੱਕ ਕਿਸੇ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments