spot_img
Homeਮਾਝਾਗੁਰਦਾਸਪੁਰ‍ਨਸ਼ਾ ਵਿਰੋਧੀ ਟਾਸਕ ਫੋਰਸ ਵੱਲੋਂ ਹੈਲਥ ਅਤੇ ਵੈਲਨਸ ਸੈਂਟਰ ਔਲਖ ਵਿਖੇ ਨਸ਼ਾ...

‍ਨਸ਼ਾ ਵਿਰੋਧੀ ਟਾਸਕ ਫੋਰਸ ਵੱਲੋਂ ਹੈਲਥ ਅਤੇ ਵੈਲਨਸ ਸੈਂਟਰ ਔਲਖ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਲਗਾਇਆ

 

ਕਰਦੀਆਂ  19 ਮਈ , ( ਸੁਰਿੰਦਰ ਕੌਰ  ): ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ .ਐੱਮ .ਓ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਹੈਲਥ ਅਤੇ ਵੈਲਨਸ ਸੈਂਟਰ ਔਲਖ ਵਿਖੇ ਬਲਾਕ ਟਾਸਕ ਫੋਰਸ ਸੀ ਐੱਚ ਸੀ ਭਾਮ ਅਤੇ ਪੇਂਡੂ ਪੱਧਰ ਤੇ ਬਣਾਈ ਨਸ਼ਾ ਵਿਰੋਧੀ ਟੀਮ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਦੇ ਅੱਜ ਦੂਜੇ ਕੈੰਪ ਦਾ ਆਗਾਜ਼ ਕੀਤਾ ਗਿਆ । ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ ਵੱਲੋਂ ਹਾਜਿਰ ਪਤਵੰਤੇ ਸੱਜਣਾਂ ਨੂੰ ਨਸ਼ੇ ਦੇ ਭੈੜੇ ਪ੍ਰਭਾਵਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦੀਆਂ ਹੋਇਆ ਕੁਝ ਨੁਕਤੇ ਵੀ ਸਾਂਝੇ ਕੀਤੇ ਕਿ ਕਿਵੇਂ ਅਸੀਂ ਆਪਣੇ ਬੱਚਿਆਂ ਤੇ ਨਿਗ੍ਹਾ ਰੱਖ ਕੇ ਆਉਣ ਵਾਲੀਆਂ ਨਸਲਾਂ ਨੂੰ ਇਨ੍ਹਾਂ ਨਸ਼ਿਆਂ ਤੋਂ ਬਚਾ ਸਕਦੇ ਹਾਂ । ਓਹਨਾ ਦੱਸਿਆ ਕਿ ਪੰਜਾਬ ਵਿਚ ਨਸ਼ਿਆਂ ਦਾ ਚੋਥਾ ਦਰਿਆ ਜਿਹੜਾ ਵਗ ਰਿਹਾ ਹੈ ਇਸਨੇ ਪੁਰੀ ਤਰਾਂ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਖਤਮ ਕਰ ਦੇਣਾ ਹੈ ਲੋੜ ਹੈ ਵੇਲਾ ਸੰਭਾਲਣ ਦੀ। ਆਪਣੀ ਜਵਾਨੀ ਨੂੰ ਸਹੀ ਰਾਹੇ ਪਾਉਣ ਦੀ। ਇਸ ਮੌਕੇ ਤੇ ਜਿਹੜੇ ਵਿਅਕਤੀ ਨਸ਼ੇ ਦੇ ਆਦੀ ਪਾਏ ਗਏ ਉਨ੍ਹਾਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਨੂੰ ਨੇੜਲੇ ਓਟ ਸੈਂਟਰਾਂ ਵਿਚ ਰੈਫਰ ਕੀਤਾ ਗਿਆ। ਜਿੱਥੇ ਇਨ੍ਹਾਂ ਦਾ ਇਲਾਜ ਸਰਕਾਰ ਵੱਲੋਂ ਬਿਲਕੁੱਲ ਮੁਫ਼ਤ ਕੀਤਾ ਜਾਵੇਗਾ । ਇਸ ਮੌਕੇ ਤੇ ਬਲਾਕ ਐਜੂਕੇਟਰ ਸੁਰਿੰਦਰ ਕੌਰ, ਸੀ ਐੱਚ ਓ ਸਿਮਰਨ , ਹਰਭਜਨ ਕੌਰ ਐੱਲ ਐੱਚ ਵੀ, ਹਰਪਿੰਦਰ ਸਿੰਘ ਹੈਲਥ ਇੰਸਪੈਕਟਰ ਸਿੰਘ , ਏ ਐਨ ਐਮ ਸਰਬਜੀਤ ਕੌਰ, ਹੈਲਥ ਵਰਕਰ ਪਰਜੀਤ ਸਿੰਘ ਸਰਬਜੀਤ ਸਿੰਘ ਹੈਲਥ ਵਰਕਰ,ਸਮੂਹ ਆਸ਼ਾ ਵਰਕਰ ਆਦਿ ਹਾਜਿਰ ਰਹੇ।ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਵੀ ਮੌਕੇ ਤੇ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments