spot_img
Homeਮਾਝਾਗੁਰਦਾਸਪੁਰਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ 23 ਮਈ ਨੂੰ ਪਲੇਸਮੈਟ...

ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ 23 ਮਈ ਨੂੰ ਪਲੇਸਮੈਟ ਕੈਪ ਲਗੇਗਾ

ਗੁਰਦਾਸਪੁਰ  17 ਮਈ 🙁 ਸਲਾਮ ਤਾਰੀ) ਪੰਜਾਬ ਸਰਕਾਰ  ਦੇ  ਮਿਸ਼ਨ  ਘਰ – ਘਰ  ਰੋਜਗਾਰ  ਤਹਿਤ  ਮਾਨਯੋਗ ਡਿਪਟੀ  ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ  ਇਸ਼ਫਾਕ  ਦੀ ਪ੍ਰਧਾਨਗੀ  ਹੇਠ ਮਿਤੀ 23-5-2022 ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋਗੁਰਦਾਸਪੁਰ  ਬਲਾਕ –ਬੀ ਕਮਰਾ ਨੰ: 217 ਜਿਲਾ  ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ  ਵਿਖੇ ਇੱਕ  ਪਲੇਸਮੈਟ  ਕੈਪ / ਰੋਜਗਾਰ  ਮੇਲਾ  ਲਗਾਇਆ ਜਾ ਰਿਹਾ ਹੈ  ਇਸ ਰੋਜਗਾਰ ਮੇਲੇ ਵਿਚ ਵਰਧਮਾਨ  ਯਾਨ  ਐਡ  ਥਰੈਡ ਲਿਮਟਿਡਹੁਸ਼ਿਆਰਪੁਰ  ਕੰਪਨੀ ਵਲੋ ਸ਼ਮੂਲੀਅਤ ਕੀਤੀ ਜਾਣੀ ਹੈ  ਵਰਧਮਾਨ  ਯਾਨ  ਐਡ ਥਰੈਡ ਲਿਮਟਿਡ  ਹੁਸ਼ਿਆਰਪੁਰ  ਕੰਪਨੀ ਨੂੰ ਮਸ਼ੀਨ  ਉਪਰੇਟਰ  ਦੀਆਂ  ਲੱਗਭੱਗ 100 ਅਸਾਮੀਆਂ  ਲਈ ਕੇਵਲ  ਲੜਕੀਆਂ  ਦੀ ਜਰੂਰਤ ਹੈ  ਮਸ਼ੀਨ ਉਪਰੇਟਰ  ਦੀ  ਅਸਾਮੀ  ਲਈ  ਯੋਗਤਾ  ਘੱਟੋ ਘੱਟ 8ਵੀ ਪਾਸ ਹੈ  ਮਸ਼ੀਨ  ਉਪਰੇਟਰ ਦੀ ਅਸਾਮੀ ਲਈ ਵਰਧਮਾਨ  ਯਾਨ ਐਡ ਥਰੈਡ  ਲਿਮਟਿਡ  ਹੁਸ਼ਿਆਰਪੁਰ  ਕੰਪਨੀ ਵਲੋ ਰੋਜਗਾਰ  ਮੇਲੇ ਵਿਚ  ਭਾਗ  ਲੈਣ ਵਾਲੀਆ  ਪ੍ਰਾਰਥਣਾ  ਦੀ ਇੰਟਰਵਿਊ ਲਈ ਜਾਵੇਗੀ  ਇੰਟਰਵਿਊ ਉਪਰੰਤ  ਕੰਪਨੀ  ਵਲੋ ਚੁਣੀਆ  ਗਈਆ  ਪ੍ਰਾਰਥਣਾ  ਮੌਕੇ ਤੇ ਆਫਰ ਲੈਟਰ ਵੰਡੇ ਜਾਣਗੇ 

ਸ੍ਰੀ  ਪਰਸ਼ੋਤਮ ਸਿੰਘ  ਜਿਲਾ  ਰੋਜਗਾਰ  ਅਫਸਰ  ਨੇ ਦੱਸਿਆ  ਕਿ  ਕੰਪਨੀ  ਵਲੋ ਚੁਣੀਆ   ਗਈਆ ਪ੍ਰਾਰਥਣਾ ( ਲੜਕੀਆਂ  ) ਨੂੰ  ਟਰੇਨਿੰਗ  ਦੋਰਾਨ  8000/- ਰੁਪਏ ਪ੍ਰਤੀ  ਮਹੀਨਾ  ਮਿਲਣਯੋਗ ਹੋਵੇਗਾ  ਅਤੇ ਟਰੇਨਿੰਗ  ਮੁਕਮੰਲ  ਹੋਣ ਤੋ ਬਾਅਦ 12000/- ਰੁਪਏ ਪ੍ਰਤੀ ਮਹੀਨਾ  ਤਨਖਾਹ  ਦਿੱਤੀ ਜਾਵੇਗੀ  ਇਸ ਤੋ  ਇਲਾਵਾ  ਕੰਪਨੀ ਵਲੋ  ਫੰਡ , ਬੋਨਸ  ਆਦਿ  ਵੀ ਦਿੱਤੇ ਜਾਦੇ ਹਨ  ਉਨਾ ਨੇ ਅੱਗੇ ਦਸਿਆ ਕਿ ਵੱਧ ਤੋ ਵੱਧ  ਪ੍ਰਾਰਥੀਆ  ਨੂੰ ਰੋਜਗਾਰ  ਮੁਹੱਈਆ ਕਰਵਾਉਣ ਦੇ  ਉਦੇਸ਼  ਨੂੰ ਮੁੱਖ ਰੱਖਦਿਆ  ਹੋਇਆ  ਹਰ ਮਹੀਨੇ ਰੋਜਗਾਰ  ਤੇ ਕਾਰੋਬਾਰ ਬਿਊਰੋ ਵਲੋ ਘੱਟ ਤੋ ਘੱਟ  2 ਪਲੇਸਮੈਟ  ਕੈਪ / ਰੋਜਗਾਰ  ਮੇਲੇ  ਜਿਲਾ ਰੋਜਗਾਰ  ਅਤੇ  ਕਾਰੋਬਾਰ ਬਿਊਰੋ ਗੁਰਦਾਸਪੁਰ  ਵਿਖੇ ਲਗਾਏ ਜਾ ਰਹੇ ਹਨ   ਅਤੇ ਅਗਾਂਹ  ਵੀ  ਇਸੇ ਤਰਾਂ  ਇਹ  ਰੋਜਗਾਰ  ਕੈਪ  ਲਗਾਏ ਜਾਦੇ ਰਹਿਣਗੇ   ਸ੍ਰੀ  ਪਰਸ਼ੋਤਮ  ਸਿੰਘ  ਜਿਲਾ ਰੋਜਗਾਰ ਅਫਸਰ ਨੇ  ਕਿਹਾ ਕਿ ਇਸ ਪਲੇਸਮੈਟ  ਕੈਪ ਲਈ  ਵੱਧ ਤੋ ਵੱਧ ਚਾਹਵਾਨ  ਬੇਰੁਜਗਾਰ ਪ੍ਰਾਰਥਣਾਂ  ਮਿਤੀ 23/5/3033 ਨੂੰ ਜਿਲਾ  ਰੋਜਗਾਰ  ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ , ਬਲਾਕ –ਬੀਕਮਰਾ ਨੰਬਰ:217 ਜਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ  ਵਿਖੇ ਸਵੇਰੇ 10:00 ਵਜੇ ਪਹੁੰਚਣ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments