spot_img
Homeਮਾਝਾਗੁਰਦਾਸਪੁਰਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਕਾਦੀਆਂ 2 ਮਈ  (ਮੁਨੀਰਾ ਸਲਾਮ ਤਾਰੀ)
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਇਲਾਕਾ ਸ੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ਤੇ ਅੱਜ ਪਿੰਡ ਭਾਮ ਵਿਖੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਵਿਸ਼ਾਲ ਇਕੱਠ ਕਰਕੇ ਮਈ ਦਿਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਬੰਧ ਵਿਚ ਪ੍ਰੈੱਸ ਸਕੱਤਰ ਅਸ਼ੋਕ ਭਾਰਤੀ ਨੇ ਜਾਰੀ ਪ੍ਰੈੱਸ ਰਿਲੀਜ਼ ਰਾਹੀਂ ਦੱਸਿਆ ਹੈ ਕਿ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਕਰਮ ਸਿੰਘ ਮਹਿੰਗਾ ਸਿੰਘ ਭਾਮ ਅਤੇ ਡਾ ਗੁਰਦੇਵ ਸਿੰਘ ਮਸਾਣੀਆਂ ਨੇ ਕਿਹਾ ਕਿ 136 ਸਾਲ ਪਹਿਲਾਂ 1886 ਵਿੱਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਅਮਰੀਕੀ ਸਾਮਰਾਜ ਨੇ ਗੋਲੀਆਂ ਚਲਾ ਕੇ ਜਿਨ੍ਹਾਂ ਮਜ਼ਦੂਰ ਆਗੂਆਂ ਨੂੰ ਸ਼ਹੀਦ ਕਰ ਦਿੱਤਾ ਅਤੇ ਅਮਰੀਕਾ ਨੂੰ ਫਾਂਸੀ ਤੇ ਚਾੜ੍ਹ ਦਿੱਤਾ ਉਹਨਾਂ ਦੇ ਖ਼ੂਨ ਵਿਚੋਂ ਬਲਦੀ ਲਾਟ ਅੱਜ ਵੀ ਕੁੱਲ ਦੁਨੀਆਂ ਤੇ ਕਿਰਤੀ ਲੋਕਾਂ ਨੂੰ ਰਾਹ ਵਿਖਾ ਰਹੀ ਹੈ। ਕਿਸਾਨ ਆਗੂ ਗੁਰਦਿਆਲ ਸਿੰਘ ਮਨੇਸ਼ , ਕੈਪਟਨ ਅਜੀਤ ਸਿੰਘ, ਪਾਲ ਸਿੰਘ ਚੀਮਾ ਖੁੱਡੀ ਨੇ ਕਿਹਾ ਕਿ ਜੋ ਅੱਜ ਹਾਲਾਤ ਭਾਰਤ ਵਿੱਚ ਭਾਰਤ ਸਰਕਾਰ ਨੇ ਨੇ ਪੈਦਾ ਕਰ ਦਿੱਤੇ ਹਨ ਉਨ੍ਹਾਂ ਵਿਚ ਮਜ਼ਦੂਰ ਅਤੇ ਕਿਸਾਨ ਆਪਣੇ ਸਾਧਨਾਂ ਤੋਂ ਵਿਰਵੇ ਹੋ ਰਹੇ ਹਨ ।ਮਜ਼ਦੂਰ ਕਿਰਤ ਕਾਨੂੰਨ ਦੇ ਮਿਲੇ ਹੱਕ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਹੋਰ ਸਭ ਕੁਝ ਸਰਮਾਏਦਾਰਾਂ ਦੇ ਹਵਾਲੇ ਕੀਤੇ ਜਾ ਰਹੇ ਹਨ। ਅਜਿਹੀਆਂ ਹਾਲਤਾਂ ਵਿੱਚ ਮਈ ਦਿਵਸ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਮਜ਼ਦੂਰ ਅਤੇ ਕਿਸਾਨਾਂ ਦਾ ਗੱਠਜੋੜ ਬਣਾ ਕੇ ਸਾਮਰਾਜ ਅਤੇ ਭਾਰਤ ਸਰਕਾਰ ਦੀਆਂ ਨੀਤੀਆਂ ਵਿਰੁੱਧ ਲੜਿਆ ਜਾਵੇ । ਇਸ ਮੌਕੇ ਸੋਨੀ ਸਿੰਘ ,ਬਲਵਿੰਦਰ ਸਿੰਘ ਢਪਈ ,ਜਗਤਾਰ ਸਿੰਘ ਬਸਰਾਵਾਂ, ਪਿਆਰਾ ਸਿੰਘ ਵਿਠਵਾਂ ,ਹਰਜੀਤ ਸਿੰਘ ਮਠੋਲਾ, ਕਰਤਾਰ ਚੰਦ, ਸਰਦੂਲ ਸਿੰਘ ਚੀਮਾ ਖੁੱਡੀ, ਮਹਿੰਦਰ ਸਿੰਘ ਚੀਮਾ ਖੁੱਡੀ, ਕਾਲਾ ਸਿੰਘ ,ਸਤਨਾਮ ਸਿੰਘ ਢਪਈ, ਬਲਵਿੰਦਰ ਸਿੰਘ ਢਪਈ, ਜਰਨੈਲ ਸਿੰਘ ਭਰਥ, ਅਮਰਜੀਤ ਸਿੰਘ ਬਸਰਾਵਾਂ ,ਹਰਭਜਨ ਸਿੰਘ ਚੀਮਾ ਖੁੱਡੀ ,ਗਿਆਨ ਸਿੰਘ ਚੀਮਾ ਖੁੱਡੀ, ਜੋਗਿੰਦਰ ਸਿੰਘ ਚੀਮਾ ਖੁੱਡੀ , ਸਤਨਾਮ ਸਿੰਘ ਉਰਫ ਕਾਲਾ ਸਿੰਘ ਹਾਜ਼ਰ ਸੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments