spot_img
Homeਮਾਝਾਗੁਰਦਾਸਪੁਰਪੋਸਟ ਮੈਟਿ੍ਰਕ ਵਜੀਫਾ ਸਕੀਮ ਲਈ ਰਾਜ ਸਰਕਾਰ ਵੱਲੋਂ ਪੋਰਟਲ ਸ਼ਰੂ, ਵਿਦਿਆਰਥੀ ਫ਼੍ਰੀਸ਼ਿਪ...

ਪੋਸਟ ਮੈਟਿ੍ਰਕ ਵਜੀਫਾ ਸਕੀਮ ਲਈ ਰਾਜ ਸਰਕਾਰ ਵੱਲੋਂ ਪੋਰਟਲ ਸ਼ਰੂ, ਵਿਦਿਆਰਥੀ ਫ਼੍ਰੀਸ਼ਿਪ ਕਾਰਡ ਲਈ ਕਰ ਸਕਦੇ ਹਨ ਅਪਲਾਈ – ਵਿਧਾਇਕ ਅਮਰਪਾਲ ਸਿੰਘ

ਬਟਾਲਾ, 28 ਅਪ੍ਰੈਲ (ਸਲਾਮ ਤਾਰੀ) – ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਲਈ ਫ਼੍ਰੀਸ਼ਿਪ ਕਾਰਡ ਜਾਰੀ ਕਰਨ ਲਈ 21 ਅਪ੍ਰੈਲ ਤੋਂ ਪੋਰਟਲ ਖੋਲ ਦਿੱਤਾ ਗਿਆ ਹੈ। ਯੋਗ ਵਿਦਿਆਰਥੀ ਆਨਲਾਈਨ ਇਸ ਪੋਰਟਲ ਤੇ ਜਾ ਕੇ ਫ਼੍ਰੀਸ਼ਿਪ ਕਾਰਡ ਲਈ ਅਪਲਾਈ ਕਰ ਸਕਦੇ ਹਨ।

ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ 10ਵੀਂ ਤੋਂ ਬਾਅਦ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਦੇਰੀ ਵਜੀਫੇ ਲਈ ਅਪਲਾਈ ਕਰਨ। ਉਨ੍ਹਾਂ ਦੱਸਿਆ ਕਿ ਮੂਲ ਰੂਪ ਵਿਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀ, ਜਿਨਾਂ ਦੇ ਮਾਤਾ ਪਿਤਾ ਜਾਂ ਸਰਪ੍ਰਸਤਾਂ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ ਤੇ ਉਹ 10ਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਪੰਜਾਬ ਜਾਂ ਪੰਜਾਬ ਤੋਂ ਬਾਹਰ ਦੀਆਂ ਸੰਸਥਾਵਾਂ ਵਿਚ ੳਚੇਰੀ ਸਿੱਖਿਆ ਲੈਣ ਲਈ ਵਜੀਫ਼ੇ ਦੇ ਯੋਗ ਹਨ, ਲਈ ਪੋਸਟ ਮੈਟਿ੍ਰਕ ਸਕਾਲਰਸ਼ਿਪ ਫ਼ਾਰ ਐਸ.ਸੀ. ਤਹਿਤ ਸਾਲ 2022-23 ਲਈ ਨਵੇਂ ਵਿਦਿਆਰਥੀਆਂ ਨੂੰ ਫ਼੍ਰੀਸ਼ਿਪ ਕਾਰਡ ਜਾਰੀ ਕਰਨ ਲਈ ਭਲਾਈ ਵਿਭਾਗ ਦੀ ਵੈਬ ਸਾਈਟ  http://www.scholarships.punjab.gov.in  ਡਾ. ਅੰਬੇਦਕਰ ਪੋਰਟਲ ਖੋਲਿਆ ਗਿਆ ਹੈ।

ਵਿਧਾਇਕ ਅਮਰਪਾਲ ਸਿੰਘ ਨੇ ਦੱਸਿਆ ਕਿ ਸਕੀਮ ਦੇ ਨਿਯਮਾਂ ਤਹਿਤ ਸਿਰਫ਼ ਨਵੇਂ ਵਿਦਿਆਰਥੀ ਹੀ ਪੋਰਟਲ ਉਤੇ ਅਪਲਾਈ ਕਰ ਸਕਦੇ ਹਨ ਅਤੇ ਵਿਦਿਆਰਥੀਆਂ ਵੱਲੋਂ ਫ਼੍ਰੀਸ਼ਿਪ ਕਾਰਡ ਅਪਲਾਈ ਕਰਨ ਤੋਂ ਪਹਿਲਾਂ ਪੋਰਟਲ ’ਤੇ ਰਜਿਸਟਰਡ ਕਰਨ ਲਈ ਆਧਾਰ ਨੰਬਰ ਹੋਣਾ ਜ਼ਰੂਰੀ ਹੈ। ਉਨਾਂ ਕਿਹਾ ਕਿ ਆਨਲਾਈਨ ਅਪਲਾਈ ਕਰਨ ਸਮੇਂ ਲੋੜੀਂਦੇ ਦਸਤਾਵੇਜ਼ ਜਿਵੇਂ ਫ਼ੋਟੋ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਅਤੇ ਪਿਛਲੀ ਜਮਾਤ ਦਾ ਨਤੀਜਾ ਕਾਰਡ ਤੇ ਨੰਬਰ ਕਾਰਡ ਵੀ ਅਪਲੋਡ ਕੀਤੇ ਜਾਣੇ ਹਨ। ਉਨਾਂ ਦੱਸਿਆ ਕਿ ਅਪਲਾਈ ਹੋਣ ਉਪਰੰਤ ਯੋਗ ਵਿਦਿਆਰਥੀ ਆਪਣਾ ਫ਼੍ਰੀਸ਼ਿਪ ਕਾਰਡ ਡਾਊਨਲੋਡ ਕਰਕੇ ਜਿਸ ਸੰਸਥਾ ਵਿੱਚ ਦਾਖਲਾ ਲੈਣਾ ਹੈ, ਉਸ ਸੰਸਥਾ ਵਿਚ ਜਮਾਂ ਕਰਵਾਉਣਗੇ। ਉਨਾਂ ਦੱਸਿਆ ਕਿ ਫ੍ਰੀਸ਼ਿਪ ਕਾਰਡ ਸਬੰਧੀ ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਆਪਣੀ ਤਹਿਸੀਲ ਨਾਲ ਸਬੰਧਤ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਦੇ ਦਫ਼ਤਰ ਸੰਪਰਕ ਕਰ ਸਕਦੇ ਹਨ।

ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਡਾ. ਅੰਬੇਦਕਰ ਸਾਹਿਬ ਦੇ ਸਿਧਾਂਤ ’ਤੇ ਚੱਲਦੇ ਹੋਏ ਸਮਾਜ ਦੇ ਪੱਛੜੇ ਤੇ ਕਮਜ਼ੋਰ ਵਰਗਾਂ ਨੂੰ ਉੱਪਰ ਚੁੱਕਣ ਲਈ ਹਰ ਯਤਨ ਕਰੇਗੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments