spot_img
Homeਮਾਝਾਅੰਮ੍ਰਿਤਸਰਅਮੂਲ ਦੇ ਜੋਨਲ ਇੰਚਾਰਜ ਅਭਿਸ਼ੇਕ ਕੁਮਾਰ ਸ਼ਰਮਾਂ ਨੇ ਆਪਣੇ ਮਾਤਾ-ਪਿਤਾ ਦੀ ਯਾਦ...

ਅਮੂਲ ਦੇ ਜੋਨਲ ਇੰਚਾਰਜ ਅਭਿਸ਼ੇਕ ਕੁਮਾਰ ਸ਼ਰਮਾਂ ਨੇ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ ਬਿਰਦ ਆਸ਼ਰਮ ਬਟਾਲਾ ਨੂੰ ਦਾਨ ਕੀਤਾ ਜਨਰੇਟਰ

ਬਟਾਲਾ, 19 ਅਪ੍ਰੈਲ ( ਮੁਨੀਰਾ ਸਲਾਮ ਤਾਰੀ) – ਅਮੂਲ ਕੰਪਨੀ ਦੇ ਜੋਨਲ ਇੰਚਾਰਜ ਅਭਿਸ਼ੇਕ ਕੁਮਾਰ ਸ਼ਰਮਾਂ ਨੇ ਆਪਣੇ ਸਵਰਗੀ ਪਿਤਾ  ਸਤੀਸ਼ ਕੁਮਾਰ, ਮਾਤਾ ਸਨੇਹ ਲਤਾ ਅਤੇ ਦਾਦੀ ਸੁਮਿਤਰਾ ਦੇਵੀ ਸ਼ਰਮਾਂ ਦੀ ਯਾਦ ਵਿੱਚ 15 ਕਿਲੋਵਾਟ ਦਾ ਆਟੋਮੈਟਿਕ ਜਨਰੇਟਰ ਬਿਰਦ ਆਸ਼ਰਮ ਬਟਾਲਾ ਨੂੰ ਦਾਨ ਕੀਤਾ ਹੈ। ਜਨਰੇਟਰ ਦਾਨ ਕਰਨ ਸਮੇਂ ਅਭਿਸ਼ੇਕ ਕੁਮਾਰ ਸ਼ਰਮਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਸਨੇਹ ਲਤਾ ਬਟਾਲਾ ਦੇ ਬਿਰਦ ਆਸ਼ਰਮ ਵਿਖੇ ਬਜ਼ੁਰਗਾਂ ਦੀ ਸੇਵਾ ਕਰਨ ਆਉਂਦੇ ਸਨ ਅਤੇ ਉਨ੍ਹਾਂ ਦੇ ਦਿਲ ਵਿੱਚ ਇਸ ਸੰਸਥਾ ਪ੍ਰਤੀ ਵਿਸ਼ੇਸ਼ ਆਦਰ-ਭਾਵ ਸੀ। ਉਨ੍ਹਾਂ ਕਿਹਾ ਕਿ ਬਿਰਦ ਆਸ਼ਰਮ ਵਿੱਚ ਰਹਿ ਰਹੇ ਸਾਰੇ ਬਜ਼ੁਰਗ ਰੱਬ ਦਾ ਰੂਪ ਹਨ ਅਤੇ ਉਨ੍ਹਾਂ ਦੀ ਸੇਵਾ ਕਰਕੇ ਉਨ੍ਹਾਂ ਨੂੰ ਦਿਲੀ ਖੁਸ਼ੀ ਪ੍ਰਾਪਤ ਹੋਈ ਹੈ।

ਇਸ ਮੌਕੇ ਬਿਰਦ ਆਸ਼ਰਮ ਦੇ ਸੰਚਾਲਕ ਮਾਸਟਰ ਕੁਲਦੀਪ ਸ਼ਰਮਾਂ ਨੇ ਜਨਰੇਟਰ ਦਾਨ ਕਰਨ ਲਈ ਅਭਿਸ਼ੇਕ ਸ਼ਰਮਾਂ ਅਤੇ ਉਸਦੇ ਪਰਿਵਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਬੰਦ ਹੋਣ ਦੀ ਸੂਰਤ ਵਿੱਚ 15 ਕਿਲੋਵਾਟ ਦੇ ਜਨਰੇਟਰ ਨਾਲ ਸਾਰੇ ਬਿਰਧ ਆਸ਼ਰਮ ਦੀ ਬਿਜਲੀ ਚੱਲ ਸਕੇਗੀ ਜਿਸ ਨਾਲ ਬਜ਼ੁਰਗਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਹੀ ਵੱਡਾ ਪਰਉਪਕਾਰ ਹੈ ਅਤੇ ਬਜ਼ੁਰਗਾਂ ਦੀ ਸੇਵਾ ਕਰਕੇ ਅਭਿਸ਼ੇਕ ਸ਼ਰਮਾਂ ਬਜ਼ੁਰਗਾਂ ਦੀਆਂ ਅਸੀਸਾਂ ਦੇ ਭਾਗੀ ਬਣੇ ਹਨ। ਇਸ ਮੌਕੇ ਅਮੂਲ ਕੰਪਨੀ ਦੇ ਪੰਜਾਬ ਸੂਬੇ ਦੇ ਆਈਸ਼ ਕਰੀਮ ਇੰਚਾਰਜ ਸੁਨੀਲ ਸੋਨੀ ਅਤੇ ਬਿਰਦ ਆਸ਼ਰਮ ਦੇ ਬਜ਼ੁਰਗ ਵੀ ਮੌਜੂਦ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments