spot_img
Homeਮਾਝਾਅੰਮ੍ਰਿਤਸਰਯੋਗਾ ਸੈਸ਼ਨ ਲਗਾਕੇ ਹੈਲਥ ਅਤੇ ਵੈਲਨਸ ਸੈਂਟਰ ਦੀ ਚੌਥੀ ਵਰੇਗੰਢ ਮਨਾਈ ਗਈ

ਯੋਗਾ ਸੈਸ਼ਨ ਲਗਾਕੇ ਹੈਲਥ ਅਤੇ ਵੈਲਨਸ ਸੈਂਟਰ ਦੀ ਚੌਥੀ ਵਰੇਗੰਢ ਮਨਾਈ ਗਈ

 

16 ਅਪ੍ਰੈਲ,ਹਰਚੋਵਾਲ (ਸਰਿੰਦਰ ਕੌਰ ),ਸਿਹਤ ਵਿਭਾਗ ਹੇਠ ਚਲਾਏ ਜਾ ਰਹੇ ਹੈਲਥ ਐਂਡ ਵੈਲਨਸ ਪ੍ਰੋਗਰਾਮ ਹੇਠ ਸਿਵਲ ਸਰਜਨ ਗੁਰਦਾਪੁਰ ਡਾਕਟਰ ਵਿਜੈ ਕੁਮਾਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸੀਨੀਅਰ ਮੇਡੀਕਲ ਅਫਸਰ ਡਾਕਟਰ ਗੁਰਦਿਆਲ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਅਧੀਨ ਆਉਂਦੇ 23 ਹੈਲਥ ਐਂਡ ਵੈਲਨਸ ਸੈਂਟਰ ਵਿਖੇ ਕਮਿਊਨਿਟੀ ਹੈਲਥ ਅਫਸਰਾਂ ਅਤੇ ਫੀਲਡ ਸਟਾਫ ਵੱਲੋਂ ਯੋਗਾ ਸੈਸ਼ਨ ਕਰਵਾਕੇ ਹੈਲਥ ਨਡੀ ਵੈਲਨਸ ਦਿਵਸ ਦੀ ਚੌਥੀ ਵਰੇਗੰਢ ਮਨਾਈ ਗਈ। ਇਸ ਮੌਕੇ ਤੇ ਕਮਿਊਨਿਟੀ ਹੈਲਥ ਅਫਸਰ ਗੁਰਸ਼ਰਨਜੀਤ ਕੌਰ ਨੇ ਦੱਸਿਆ ਕਿ ਸਾਡਾ ਮੁੱਖ ਮੰਤਵ ਆਮ ਜਨਤਾ ਨੂੰ ਸਿਹਤ ਸਬੰਧੀ ਮੁਢਲੀ ਸੇਵਾਵਾਂ ਪ੍ਰਦਾਨ ਕਰਨਾ ਹੈ। ਜਿਸ ਲਈ ਅਸੀਂ ਸਾਰੇ ਕਮਿਊਨਿਟੀ ਹੈਲਥ ਅਫਸਰ ਸਮੇਂ ਸਮੇਂ ਤੇ ਵਿਭਾਗ ਵੱਲੋਂ ਮਿਲਦੇ ਨਿਰਦੇਸ਼ਾਂ ਨੂੰ ਨਾ ਕੇਵਲ ਪਾਲਣ ਕਰਦੇ ਹਾਂ ਸਗੋਂ ਆਮ ਜਨਤਾ ਨੂੰ ਵੀ ਸਿਹਤ ਸਬੰਧੀ ਜਾਗਰੂਕ ਕਰਦੇ ਹਾਂ। ਸੀ ਐੱਚ ਓ ਅਨੀਤਾ ਅਤੇ ਸੀ ਐੱਚ ਓ ਪਰਦੀਪ ਕੌਰ ਨੇ ਸਾਂਝੇ ਤੌਰ ਤੇ ਸਮੂਹ ਸੀ ਐੱਚ ਓ ਵਰਗ ਨੂੰ ਅੱਜ ਦੇ ਦਿਨ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਸਿਹਤ ਵਿਭਾਗ ਦਾ ਹਰ ਕੰਮ ਜਿਵੇਂ ਈ ਸੰਜੀਵਨੀ ਤਹਿਤ ਟੈਲੀਕਨਸਲਟੇਸ਼ਨ, ਬੀ ਪੀ , ਸ਼ੂਗਰ ਦੇ ਮਰੀਜਾਂ ਨੂੰ ਬਕਾਇਦਾ ਦਵਾਈ ਪਾਉਣੀ, ਹਰੇਕ ਹੈਲਥ ਦਿਵਸ ਮਨਾਉਣਾ, ਆਯੂਸ਼ਮਾਨ ਭਾਰਤ ਅਧੀਨ ਲਾਭਪਾਤਰੀਆਂ ਨੂੰ ਜਾਗਰੂਕ ਕਰਨਾ, ਕੋਰੋਨਾ ਟੀਕਾਕਰਨ, ਜੱਚਾ ਬੱਚਾ ਸਿਹਤ ਸੰਭਾਲ ਦੇ ਕੰਮ ਐੱਚ ਡਬਲਿਊ ਸੀ ਤੇ ਕੀਤੇ ਜਾਂਦੇ ਹਨ। ਇਸ ਦਿਵਸ ਵਿਚ ਹੈਲਥ ਵਰਕਰ ਰਣਜੀਤ ਸਿੰਘ ,ਸੀ ਐਚ ਓ ਹਰਸਿਮਰਨ ਪਾਲ ਸਿੰਘ, ਸੀ ਐੱਚ ਓ ਸਿਮਰਨ, ਸੀ ਐੱਚ ਓ ਅਮਨ ਨਾਹਰ,ਸੀ ਐੱਚ ਓ ਅਨੀਤਾ, ਸੀ ਐੱਚ ਓ ਹਰਲਵਲੀਨ, ਸੀ ਐੱਚ ਓ ਅਨੀਤਾ, ਸੀ ਐੱਚ ਓ ਰਣਜੀਤ, ਸੀ ਐਚ ਓ ਨਵਦੀਪ, ਸੀ ਐੱਚ ਓ ਰਮਨਦੀਪ, ਸੀ ਐੱਚ ਓ ਤੇਜਦੀਪ , ਸੀ ਐੱਚ ਓ ਰਾਜਬੀਰ, ਸੀ ਐੱਚ ਓ ਸਮਿਤਾ, ਸੀ ਐੱਚ ਓ ਉਰਮਿਲਾ , ਸੀ ਐੱਚ ਓ ਹਰਮਨਦੀਪ ਕੌਰ ,ਸੀ ਐੱਚ ਓ ਆਸ਼ੂ, ਸੀ ਐੱਚ ਓ ਗ਼ਜ਼ਲ, ਆਦਿ ਦੁਆਰਾ ਆਪਣੇ ਆਪਣੇ ਐੱਚ ਡਬਲਿਊ ਸੀ ਵਿਖੇ ਹੈਲਥ ਅਤੇ ਵੈਲਨਸ ਸੈਂਟਰ ਦੀ ਚੌਥੀ ਵਰੇਗੰਢ ਮਨਾਈ ਗਈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments