spot_img
Homeਮਾਝਾਗੁਰਦਾਸਪੁਰਵਧੀਕ ਡਿਪਟੀ ਕਮਿਸ਼ਨਰ ਰਾਹੁਲ ਵਲੋਂ ਧਾਰਾ 144 ਤਹਿਤ ਬੁੱਚੜਖਾਨੇ ‘ਤੇ ਮੀਟ ਦੀਆਂ...

ਵਧੀਕ ਡਿਪਟੀ ਕਮਿਸ਼ਨਰ ਰਾਹੁਲ ਵਲੋਂ ਧਾਰਾ 144 ਤਹਿਤ ਬੁੱਚੜਖਾਨੇ ‘ਤੇ ਮੀਟ ਦੀਆਂ ਦੁਕਾਨਾਂ 14 ਨੂੰ ਬੰਦ ਰੱਖਣ ਦੇ ਹੁਕਮ ਜਾਰੀ

ਗੁਰਦਾਸਪੁਰ, 13 ਅਪਰੈਲ (ਮੁਨੀਰਾ ਸਲਾਮ ਤਾਰੀ)  ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ  ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਰਾਹੁਲ ਵਲੋਂ ਫੋਜਦਾਰੀ ਜਾਬਤਾ ਸੰਘਤਾ 1973  ( 2 ਆਫ 1974 ) ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦਿਆਂ ਗੁਰਦਾਸਪੁਰ ਜਿਲੇ ਦੀ ਹਦੂਦ
ਅੰਦਰ ਸਾਰੀਆ  ਮੀਟ  ਅਤੇ ਆਂਡੇ ਦੀਆਂ   ਦੁਕਾਨਾਂ / ਰੇਹੜੀਆਂ  ਅਤੇ ਬੁੱਚੜਖਾਨੇ  ਮਿਤੀ 14 ਅਪਰੈਲ 2022 ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।ਇਸ ਦਿਨ  ਹੋਟਲ  ਅਤੇ  ਢਾਬਿਆਂ  ਤੇ ਮੀਟ/ ਆਂਡੇ ਬਣਾਉਣ ਅਤੇ ਵਿਕਰੀ  ਕਰਨ ਤੇ ਵੀ ਪੂਰਨ  ਤੌਰ ਤੇ ਪਾਬੰਦੀ ਲਗਾਈ ਰਹੇਗੀ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਭਗਵਾਨ ਮਹਾਂਵੀਰ ਜਯੰਤੀ ਦਾ ਪਵਿੱਤਰ ਦਿਹਾੜਾ ਮਿਤੀ 14-04-2022 ਨੂੰ ਮਨਾਇਆ ਜਾ ਰਿਹਾ ਹੈ । ਇਸ ਦੀ ਧਾਰਮਿਕ ਮਹੱਤਤਾ ਅਤੇ ਉਪਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ।ਇਸ ਦਿਨ  ਕਿਸੇ ਵੀ  ਜਾਨਵਰ ਦੀ  ਹੱਤਿਆ  ਕਰਨਾ  ਧਾਰਮਿਕ ਰੀਤੀ ਰਿਵਾਜਾਂ  ਅਨੁਸਾਰ ਅਸੁਭ ਹੈ । ਇਸ ਦਿਨ  ਜਾਨਵਰਾਂ  ਦੀ ਹੱਤਿਆ  ਕਰਨ ਨਾਲ  ਲੋਕਾਂ ਦੀਆਂ  ਧਾਰਮਿਕ ਭਾਵਨਾਵਾਂ  ਨੂੰ ਠੇਸ ਪਹੁੰਚਦੀ ਹੈ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments