spot_img
Homeਮਾਝਾਗੁਰਦਾਸਪੁਰਪਿੰਡ ਮੋਚਪੁਰ ਵਾਸੀਆਂ ਦੇ ਆਧਾਰ ਕਾਰਡ 10 ਅਪ੍ਰੈਲ ਨੂੰ ਹਰਚੋਵਾਲ ਸੇਵਾ ਕੇਂਦਰ...

ਪਿੰਡ ਮੋਚਪੁਰ ਵਾਸੀਆਂ ਦੇ ਆਧਾਰ ਕਾਰਡ 10 ਅਪ੍ਰੈਲ ਨੂੰ ਹਰਚੋਵਾਲ ਸੇਵਾ ਕੇਂਦਰ ਵਿਖੇ ਬਣਾਏ ਜਾਣਗੇ-ਐਸ.ਡੀ.ਐਮ ਗੁਰਦਾਸਪੁਰ

ਮੋਚਪੁਰ (ਗੁਰਦਾਸਪੁਰ), 7 ਅਪ੍ਰੈਲ (ਮੁਨੀਰਾ ਸਲਾਮ ਤਾਰੀ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਬੀਤੇ ਕੱਲ੍ਹ ਪਿੰਡ ਮੋਚਪੁਰ, ਬਲਾਕ ਕਾਹਨੂੰਵਾਨ ਵਿਖੇ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ/ਮੁਸ਼ਕਿਲਾਂ ਸੁਣੀਆਂ ਗਈਆਂ ਤਾਂ ਜ਼ਿਆਦਾਤਰ ਲੋਕਾਂ ਨੇ ਦੱਸਿਆ ਕਿ ਉਨਾਂ ਦੇ ਆਧਾਰ ਕਾਰਡ ਬਣਨ ਵਾਲੇ ਹਨ। ਜਿਸ ਲਈ ਉਨਾਂ ਵਲੋਂ 10 ਅਪ੍ਰੈਲ ਨੂੰ ਵਿਸ਼ੇਸ ਤੋਰ ’ਕੇ ਲੋਕਾਂ ਦੇ ਆਧਾਰ ਕਾਰਡ ਬਣਾਉਣ ਲਈ ਆਦੇਸ਼ ਦਿੱਤੇ ਗਏ ਸਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਮਨਪ੍ਰੀਤ ਸਿੰਘ ਐਸ.ਡੀ.ਐਮ ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਪਿੰਡ ਮੋਚਪੁਰ ਦੇ ਜਿਨਾਂ ਲੋਕਾਂ ਦੇ ਆਧਾਰ ਕਾਰਡ ਨਹੀਂ ਬਣੇ ਹਨ , ਉਨਾਂ ਦੇ ਆਧਾਰ ਕਾਰਡ 10 ਅਪ੍ਰੈਲ ਨੂੰ ਹਰਚੋਵਾਲ ਸੇਵਾ ਕੇਂਦਰ ਵਿਖੇ ਜਾ ਕੇ ਬਣਾਏ ਜਾਣਗੇ। ਉਨਾਂ ਦੱਸਿਆ ਕਿ 10 ਅਪ੍ਰੈਲ ਨੂੰ ਪਿੰਡ ਮੋਚਪੁਰ ਤੋਂ ਸਪੈਸ਼ਲ ਬੱਸ ਰਾਹੀਂ ਲੋਕਾਂ ਨੂੰ ਸੇਵਾ ਕੇਂਦਰ ਵਿਚ ਲਿਜਾਇਆ ਜਾਵੇਗਾ। ਇਸ ਲਈ ਮੋਚਪੁਰ ਪਿੰਡ ਦੇ ਜਿਨਾਂ ਵਿਅਕਤੀਆਂ ਦੇ ਆਧਾਰ ਕਾਰਡ ਨਹੀਂ ਬਣੇ ਹਨ, ਉਹ 10 ਅਪ੍ਰੈਲ ਨੂੰ ਆਪਣੇ ਕਾਰਡ ਜਰੂਰ ਬਣਵਾ ਲੈਣ

ਆਧਾਰ ਕਾਰਡ ਬਣਾਉਣ ਵਾਲੇ ਵਿਅਕਤੀ ਆਪਣੇ ਨਾਲ ਕੋਈ ਦਸਤਾਵੇਜ਼ ਜਿਵੇਂ ਮਗਨਰੇਗਾ ਜਾਬ ਕਾਰਡ, ਡਰਾਈਵਿੰਗ ਲਾਇਸੰਸ,, ਸਿੱਖਿਆ ਸੰਸਥਾ ਵਲੋਂ ਜਾਰੀ ਕੀਤਾ ਫੋਟੋ ਆਈ ਡੀ ਕਾਰਡ, ਪੈਨਸ਼ਨ ਕਾਰਡ, ਵੋਟਰ ਆਈ.ਡੀ, ਪੈਨ ਕਾਰਡ, ਪਾਸਪੋਰਟ, ਮੈਰਿਜ ਸਰਟੀਫਿਕੇਟ ਆਦਿ ਕੋਈ ਇੱਕ ਦਸਤਾਵੇਜ਼ ਨਾਲ ਜਰੂਰ ਲੈ ਕੇ ਜਾਣ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments