spot_img
Homeਮਾਝਾਗੁਰਦਾਸਪੁਰਆਈਟੀਆਈ ਕਾਦੀਆਂ ਵਿਚ ਅਪ੍ਰੈਂਟਸ਼ਿਪ ਕੈਂਪ 11 ਅਪ੍ਰੈਲ ਨੂੰ : ਪ੍ਰਿੰਸੀਪਲ ਤੇਜਿੰਦਰ...

ਆਈਟੀਆਈ ਕਾਦੀਆਂ ਵਿਚ ਅਪ੍ਰੈਂਟਸ਼ਿਪ ਕੈਂਪ 11 ਅਪ੍ਰੈਲ ਨੂੰ : ਪ੍ਰਿੰਸੀਪਲ ਤੇਜਿੰਦਰ ਸਿੰਘ

ਕਾਦੀਆਂ 6 ਅਪ੍ਰੈਲ ( ਮੁਨੀਰਾ ਸਲਾਮ ਤਾਰੀ ) ਸਰਕਾਰੀ ਆਈ ਟੀ ਆਈ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਵਿਖੇ ਅਪ੍ਰੈਂਟਸ਼ਿਪ ਕੈਂਪ 11 ਅਪ੍ਰੈਲ ਨੂੰ ਲਗਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਈਟੀਆਈ ਕਾਦੀਆਂ ਦੇ ਪ੍ਰਿੰਸੀਪਲ ਸ੍ਰੀ ਤਜਿੰਦਰ ਸਿੰਘ ਵੋਹਰਾ ਨੇ ਦੱਸਿਆ ਕਿ ਇਸ ਕੈਂਪ ਵਿਚ ਅੱਠਵੀਂ, ਦਸਵੀਂ ,ਬਾਰ੍ਹਵੀਂ ਅਤੇ ਆਈਟੀਆਈ ਪਾਸ ਆਊਟ ਸਿਖਿਆਰਥੀਆਂ ਆਪ੍ਰੈਟਸ਼ਿਪ ਪੋਰਟਲ ਵਿੱਚ ਹਿੱਸਾ ਲੈਣ ਲਈ ਵਿਦਿਆਰਥੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ । ਪ੍ਰਿੰਸੀਪਲ ਤੇਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਲਈ ਸਿਖਿਆਰਥੀ ਆਪਣੇ ਅਸਲ ਦਸਤਾਵੇਜ਼ ਜਿਨ੍ਹਾਂ ਚ, ਅੱਠਵੀਂ, ਦਸਵੀਂ, ਬਾਰ੍ਹਵੀਂ ਅਤੇ ਆਈਟੀਆਈ ਪਾਸ ਸਰਟੀਫਿਕੇਟ , ਬੈਂਕ ਦੀ ਕਾਪੀ, ਆਧਾਰ ਕਾਰਡ ਆਦਿ ਸਮੇਤ ਆਪਣੀ ਪਾਸਪੋਰਟ ਸਾਈਜ਼ ਦੀ ਫੋਟੋ ਲੈ ਕੇ 11 ਅਪ੍ਰੈਲ ਨੂੰ ਸਰਕਾਰੀ ਆਈਟੀਆਈ ਕਾਦੀਆਂ ਵਿਖੇ ਪਹੁੰਚਣ ਤਾਂ ਜੋ ਮੌਕੇ ਤੇ ਵਿਦਿਆਰਥੀ ਰਜਿਸਟ੍ਰੇਸ਼ਨ ਹੋਣ ਉਪਰੰਤ ਕੈਂਪ ਵਿੱਚ ਹਿੱਸਾ ਲੈ ਸਕਣ। ਪ੍ਰਿੰਸੀਪਲ ਤੇਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਅਪ੍ਰੈਟਸ਼ਿਪ ਟ੍ਰੇਨਿੰਗ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਦਾਰੇ ਵੱਲੋਂ ਵਜ਼ੀਫ਼ਾ ਵੀ ਦਿੱਤਾ ਜਾਂਦਾ ਹੈ । ਇਸ ਲਈ ਇਲਾਕੇ ਦੇ ਆਈਟੀਆਈ ਪਾਸ ਸਿਖਿਆਰਥੀ ਅਤੇ ਫ੍ਰੈੱਸ਼ ਲੜਕੇ ਅਤੇ ਲੜਕੀਆਂ ਨੂੰ ਅਪ੍ਰਟਸ਼ਿਪ ਟਰੇਨਿੰਗ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments