spot_img
Homeਮਾਝਾਗੁਰਦਾਸਪੁਰਦੋ ਹਫ਼ਤੇ ਤੋਂ ਵੱਧ ਖੰਘ, ਬੁਖਾਰ ਹੋਵੇ ਤਾਂ ਸਰਕਾਰੀ ਸਿਹਤ ਸੰਸਥਾ ਤੋਂ...

ਦੋ ਹਫ਼ਤੇ ਤੋਂ ਵੱਧ ਖੰਘ, ਬੁਖਾਰ ਹੋਵੇ ਤਾਂ ਸਰਕਾਰੀ ਸਿਹਤ ਸੰਸਥਾ ਤੋਂ ਟੀ.ਬੀ. ਦੀ ਜਾਂਚ ਕਰਾਈ ਜਾਵੇ – ਡਾ. ਹਰਪਾਲ ਸਿੰਘ

ਬਟਾਲਾ, 22 ਮਾਰਚ (ਮੁਨੀਰਾ ਸਲਾਮ ਤਾਰੀ) – ਜੇਕਰ ਕਿਸੇ ਵਿਅਕਤੀ ਨੂੰ ਖਾਂਸੀ ਦੋ ਹਫਤੇ ਤੋ ਵੱਧ ਹੋਵੇ, ਹਲਕਾ ਬੁਖਾਰ, ਤਰੇਲ਼ੀਆਂ ਆਉਂਦੀਆਂ ਹੋਣ, ਭੁੱਖ ਘੱਟ ਲਗੇ, ਭਾਰ ਘਟਦਾ ਹੋਵੇ ਤਾਂ ਉਸਨੂੰ ਤੁਰੰਤ ਆਪਣੀ ਬਲਗਮ ਦੀ ਜਾਂਚ ਕਿਸੇ ਨਜਦੀਕੀ ਸਰਕਾਰੀ ਸੰਸਥਾ ਤੋਂ ਕਰਵਾਉਣੀ ਚਾਹੀਦੀ ਹੈ, ਕਿਉਂਕਿ ਇਹ ਲੱਛਣ ਟੀਬੀ ਦੀ ਬਿਮਾਰੀ ਦੇ ਹੋ ਸਕਦੇ ਹਨ।

ਟੀਬੀ ਦੀ ਬਿਮਾਰੀ ਅਤੇ ਇਸਦੇ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਮਾਹਿਰ ਡਾਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਟੀਬੀ ਦੇ ਮਰੀਜ਼ਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਅਤੇ ਸਾਰੀ ਦਵਾਈ ਲਗਾਤਾਰ ਖਾਣ ਨਾਲ ਮਰੀਜ਼ ਠੀਕ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਟੀ.ਬੀ. ਦਾ ਸਾਰਾ ਇਲਾਜ ਅੇੈਕਸ-ਰੇ ਅਤੇ ਹੋਰ ਲੈਬ ਟੈਸਟ ਜਿਵੇ ਐਚ.ਆਈ.ਵੀ. ਆਦਿ ਸਿਵਲ ਹਸਪਤਾਲ ਬਟਾਲਾ ਵਿਖੇ ਮੁਫ਼ਤ ਕੀਤੇ ਜਾਂਦੇ ਹਨ ਅਤੇ ਮਰੀਜਾਂ ਨੂੰ ਪੂਰੀ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਮਰੀਜਾਂ ਨੂੰ ਦਵਾਈ ਘਰ ਦੇ ਨੇੜੇ ਤੱਕ ਪਹੁੰਚਾਣ ਦੇ ਉਚਿਤ ਪ੍ਰਬੰਧ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੀਤੇ ਜਾਂਦੇ ਹਨ।

ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਟੀ.ਬੀ. ਛਾਤੀ ਜਾਂ ਫੇਫੜੇਆਂ ਵਿਚ ਨਹੀ ਹੁੰਦੀ, ਇਹ ਕਿਸੇ ਵੀ ਅੰਗ, ਹੱਡੀਆਂ, ਪੇਟ ਦੀ ਆਂਤੜੀਆਂ ਆਦਿ ਵਿਚ ਵੀ ਹੋ ਸਕਦੀ ਹੈ। ਉਨਾਂ ਇਹ ਵੀ ਅਪੀਲ ਕੀਤੀ ਕਿ ਟੀਬੀ ਦੀ ਬਿਮਾਰੀ ਤੋਂ ਬਿਲਕੁਲ ਘਬਰਾਉਣ ਨਾ ਸਗੋਂ ਇਸਦਾ ਸਮੇਂ ਸਿਰ ਅਤੇ ਪੂਰਾ ਇਲਾਜ ਕਰਾ ਕੇ ਇਸ ਬਿਮਾਰੀ ਤੋਂ ਮੁਕਤੀ ਪਾਈ ਜਾ ਸਕਦੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments