spot_img
Homeਮਾਝਾਗੁਰਦਾਸਪੁਰਹੋਲੀ ਦਿੰਦੀ ਹੈ ਏਕਤਾ ਅਤੇ ਪਿਆਰ ਦਾ ਸੰਦੇਸ਼ - ਇੰਜ. ਪਰਵਿੰਦਰ...

ਹੋਲੀ ਦਿੰਦੀ ਹੈ ਏਕਤਾ ਅਤੇ ਪਿਆਰ ਦਾ ਸੰਦੇਸ਼ – ਇੰਜ. ਪਰਵਿੰਦਰ ਕੁਮਾਰ

ਨਵਾਂਸ਼ਹਿਰ ,  17 ਮਾਰਚ (ਵਿੱਪਨ)

ਕੇਸੀ ਪੋਲੀਟੈਕਨਿਕ ਕਾੱਲਜ ’ਚ ਕਾਰਜਕਾਰੀ ਪਿ੍ਰੰਸੀਪਲ ਇੰਜ.  ਪਰਵਿੰਦਰ ਕੁਮਾਰ  ਦੀ ਦੇਖਰੇਖ ’ਚ ਵਿਦਿਆਰਥੀਆਂ ਅਤੇ ਸਟਾਫ ਨੇ ਮਿਲ ਕੇ ਹੋਲੀ ਮਨਾਂਉਦੇ ਹੋਏ ਚਾਰਟ ਸਜਾਇਆ ਅਤੇ ਰੰਗੋਲੀ ਬਣਾਈ ।  ਇੰਜ.  ਪਰਵਿੰਦਰ ਕੁਮਾਰ  ਨੇ ਦੱਸਿਆ ਕਿ ਹੋਲੀ ਖੇਲ ਕੇ ਇੱਕ ਦੂਸਰੇ ਨੂੰ ਪਿਆਰ ਅਤੇ ਸਦਭਾਵਨਾ ਦਾ ਸੁਨੇਹਾ ਦਿੱਤਾ ਜਾਂਦਾ ਹੈ ।  ਸਾਨੂੰ ਕੈਮਿਕਲ ਨਾਲ ਭਰੇ ਰੰਗਾਂ ਨਾਲ ਹੋਲੀ ਨਹੀਂ ਖੇਡਣੀ ਚਾਹੀਦੀ।  ਸਾਨੂੰ ਇੱਕ ਦੂਜੇ  ਦੇ ਗੁਲਾਲ ਅਤੇ ਫੁੱਲਾਂ ਦੀ ਹੋਲੀ ਲਗਾਉਣੀ ਚਾਹੀਦੀ ਹੈ ਅਤੇ ਬਿਨਾਂ ਪਾਣੀ  ਦੇ ਹੋਲੀ ਖੇਲਣੀ ਚਾਹੀਦੀ ਹੈ ।  ਸਟਾਫ ਅਤੇ ਸਟੂਡੈਂਟ ਨੇ ਬਿਨਾਂ ਪਾਣੀ  ਦੇ ਹੋਲੀ ਖੇਡੀ  ਤਾਂ ਕਈਆਂ ਨੇ ਇੱਕ ਦੂਜੇ  ਦੇ ਟਿੱਕੇ ਹੀ ਲਗਾਏ ।  ਸਟੂਡੈਂਟ ਗੁਰਜੀਤ,  ਰਮਨ ਕੁਮਾਰ  ਅਤੇ ਮੈਡਮ ਮੰਦੀਪ ਕੌਰ ਨੇ ਦੱਸਿਆ ਕਿ ਸਾਨੂੰ ਹੋਲੀ ਹੁੜੰਦਗ ਕਰ ਕੇ ਮਨਾਉਣ ਦੀ ਬਜਾਏ ਪਿਆਰ ਨਾਲ ਇੱਕ ਦੂਜੇ  ਦੇ ਲਗਾਉਣੀ ਚਾਹੀਦੀ ਹੈ ।  ਇਸ ਦਿਨ ਸਾਨੂੰ ਅੰਦਰਤੋਂ ਈਰਖਾ, ਅਹਿੰਕਾਰ, ਕਲਹ ਆਦਿ ਬੁਰਾਈਆਂ ਨੂੰ ਦੂਰ ਕਰਨਾ ਚਾਹੀਦਾ ਹੈ ।  ਮੌਕੇ ’ਤੇ ਇੰਜ. ਐਨਕੇ ਸੋਨੀ,  ਸੁਖਵਿੰਦਰ ਸਿੰਘ,  ਜਫਤਾਰ ਅਹਿਮਦ,  ਮਧੂ ਬਾਲਾ, ਜਤਿੰਦਰ ਕੌਰ ਹਾਜਰ ਰਹੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments