spot_img
Homeਪੰਜਾਬਮਾਲਵਾਇੰਜ:ਛਿੰਦਰਪਾਲ ਸਿੰਘ ਕਲੇਰ ਨੇ ਐਸ.ਡੀ.ਓ. ਬੱਸੀਆਂ ਦਾ ਚਾਰਜ ਸੰਭਾਲਿਆ

ਇੰਜ:ਛਿੰਦਰਪਾਲ ਸਿੰਘ ਕਲੇਰ ਨੇ ਐਸ.ਡੀ.ਓ. ਬੱਸੀਆਂ ਦਾ ਚਾਰਜ ਸੰਭਾਲਿਆ

ਜਗਰਾਉਂ, 18 ਜੂਨ ( ਰਛਪਾਲ ਸਿੰਘ ਸ਼ੇਰਪੁਰੀ )- ਬਿਜਲੀ ਮਹਿਕਮੇਂ ਵੱਲੋਂ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਤਰੱਕੀਆਂ ਤਹਿਤ ਇੰਜ:ਛਿੰਦਰਪਾਲ ਸਿੰਘ ਕਲੇਰ ਦੇਹੜਕਾ ਬਤੌਰ ਏ.ਏ.ਈ ਪ੍ਰਮੋਟ ਹੋ ਗਏ ਹਨ ਅਤੇ ਐਕਸੀਅਨ ਰਾਏਕੋਟ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਉਹਨਾਂ ਨੂੰ ਬਿਜਲੀ ਮਹਿਕਮੇਂ ਦੇ ਉਪ ਮੰਡਲ ਬੱਸੀਆਂ ਵਿਖੇ ਤੈਨਾਤ ਕੀਤਾ ਗਿਆ ਹੈ, ਜਿੱਥੇ ਇੰਜ:ਛਿੰਦਰਪਾਲ ਸਿੰਘ ਕਲੇਰ ਨੇ ਬਤੌਰ ਉਪ ਮੰਡਲ ਅਫਸਰ ਆਪਣਾ ਕਾਰਜ ਭਾਰ ਸੰਭਾਲ ਲਿਆ। ਜਿਕਰਯੋਗ ਹੈ ਕਿ ਇੰਜ:ਛਿੰਦਰਪਾਲ ਸਿੰਘ ਕਲੇਰ ਨੇ ਰਾਏਕੋਟ ਅਤੇ ਜਗਰਾਉਂ ਇਲਾਕੇ ਦੇ ਵੱਖ ਵੱਖ ਦਫਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਬਿਜਲੀ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਪੀ.ਐਸ.ਈ.ਬੀ.ਇੰਪਲਾਈਜ਼ ਫੈਡਰੇਸ਼ਨ (ਏਟਕ) ਅਤੇ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ ਗਰੁੱਪ) ਵਿੱਚ ਵੱਖ ਵੱਖ ਅਹੁਦਿਆਂ ਉਪਰ ਰਹਿਕੇ ਬਿਜਲੀ ਮੁਲਾਜ਼ਮਾਂ ਦੇ ਹਿੱਤਾਂ ਲਈ ਲੜਾਈਆਂ ਲੜਦੇ ਰਹੇ ਹਨ ਅਤੇ ਲੋਕ ਘੋਲਾਂ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਐਕਸੀਅਨ ਰਾਏਕੋਟ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ, ਇੰਜ:ਕੁਲਦੀਪ ਕੁਮਾਰ ਐਸ.ਡੀ.ਓ.ਰਾਏਕੋਟ, ਇੰਜ:ਜਸਵੀਰ ਸਿੰਘ ਐਸ.ਡੀ.ਓ.ਰੂੰਮੀ ਵੱਲੋਂ ਇੰਜ:ਛਿੰਦਰਪਾਲ ਸਿੰਘ ਕਲੇਰ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਟੀ.ਐਸ.ਯੂ. ਦੇ ਪ੍ਰਧਾਨ ਅਵਤਾਰ ਸਿੰਘ ਬੱਸੀਆਂ ਦੀ ਅਗਵਾਈ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਇੰਜ:ਛਿੰਦਰਪਾਲ ਸਿੰਘ ਕਲੇਰ ਨੇ ਆਖਿਆ ਕਿ ਭਾਵੇਂ ਮੁਲਾਜ਼ਮਾਂ ਦੀ ਬਹੁਤ ਵੱਡੀ ਘਾਟ ਹੈ ਅਤੇ ਬਿਜਲੀ ਮੁਲਾਜ਼ਮਾਂ ਉਪਰ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ, ਕਿਉਂਕਿ ਪਹਿਲਾਂ ਦੀ ਮੁਕਾਬਲੇ ਬਿਜਲੀ ਦੇ ਨਵੇਂ ਕੁਨੈਕਸ਼ਨਾਂ ਵਿੱਚ ਭਾਰੀ ਵਾਧਾ ਹੋਇਆ ਹੈ। ਪਰੰਤੂ ਫਿਰ ਵੀ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਪੱਧਰ ਤੇ ਹੱਲ ਕਰਵਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਮੈਡਮ ਸੁਰਿੰਦਰ ਕੌਰ ਰਾਏਕੋਟ, ਤਰਿੰਦਰਜੀਤ ਸਿੰਘ, ਪ੍ਰਿਤਪਾਲ ਸਿੰਘ ਜੇਈ, ਦਰਬਾਰਾ ਸਿੰਘ ਜੇਈ, ਜਗਮੋਹਣ ਸਿੰਘ ਛੱਜਾਵਾਲ, ਅਜੀਤਪਾਲ ਸਿੰਘ, ਮਨਜਿੰਦਰ ਸਿੰਘ, ਗੁਰਮੇਲ ਸਿੰਘ ਫੋਰਮੈਨ, ਲਖਵੀਰ ਸਿੰਘ ਬੁਰਜ ਹਰੀ ਸਿੰਘ, ਮੋਹਣ ਸਿੰਘ ਸਹਿਜਾਪੁਰ, ਸਤਵੰਤ ਸਿੰਘ ਰਾਏਕੋਟ, ਗੁਰਵਿੰਦਰ ਸਿੰਘ ਜਵੰਧਾ ਸਮਾਜ ਸੇਵੀ, ਤੇਜਿੰਦਰ ਸਿੰਘ ਗਰੇਵਾਲ ਆਦਿ ਵੀ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments