spot_img
Homeਮਾਝਾਗੁਰਦਾਸਪੁਰਜਿਲਾ ਰੋਜਗਾਰ ਤੇ ਜਨਰੇਸ਼ਨ ਦਫਤਰ ਗੁਰਦਾਸਪੁਰ ਵਿਖੇ 16 ਮਾਰਚ...

ਜਿਲਾ ਰੋਜਗਾਰ ਤੇ ਜਨਰੇਸ਼ਨ ਦਫਤਰ ਗੁਰਦਾਸਪੁਰ ਵਿਖੇ 16 ਮਾਰਚ ਨੂੰ ਪਲੈਸਮੈਟ ਕੈਪ

ਗੁਰਦਾਸਪੁਰ -14 ਮਾਰਚ( ਮੁਨੀਰਾ ਸਲਾਮ ਤਾਰੀ) ਸ੍ਰੀ ਪਰਸ਼ੋਤਮਸਿੰਘ  ਜਿਲਾ ਰੋਜਗਾਰ  ਅਫਸਰ  ਗੁਰਦਾਸਪੁਰ ਨੇ  ਦੱਸਿਆ ਹੈ ਕਿ ਪੰਜਾਬ ਸਰਕਾਰ ਦੇ  ਘਰ – ਘਰ ਰੁਜਗਾਰ ਯੋਜਨਾ ਤਹਿਤ  ਜਿਥੇ ਨੋਜਵਾਨ ਪ੍ਰਾਰਥੀਆਂ ਨੂੰ  ਰੋਜਗਾਰ  ਮਹੁੱਈਆ  ਕਰਵਾਇਆ ਜਾ ਰਿਹਾ ਹੈ ਉਧਰ  ਦਜੇ ਪਾਸੇ  ਜਿਹੜੇ ਪ੍ਰਾਰਥੀਅ ਸਵੈ ਰੁਜਗਾਰ  ਕਰਨ ਦੇ ਚਾਹਵਾਨ  ਹਨ  ਉਨਾ  ਨੂੰ ਸਵੈ ਰੁਜਗਾਰ ਦੀਆਂ ਸਕੀਮਾਂ   ਅਧੀਨ  ਲੋਨ  ਦਿੱਤੇ ਜਾ ਰਹੇ ਹਨ । ਉਹ  ਪਾਰਥੀ  ਪਧਾਨ  ਮੰਤਰੀ  ਮੁੰਦਰਾ ਸਕੀਮ ,ਪ੍ਰਧਾਨ  ਮੰਤਰੀ  ਰੋਜਗਾਰ ਜਨਰੇਸ਼ਨ  ਪ੍ਰੋਗਰਾਮ ਅਤੇ ਸਟੈਡ ਅੱਪ ਇੰਡੀਆ  ਦੇ  ਤਹਿਤ  ਆਪਣਾ  ਸਵੈ ਰੁਜਗਾਰ ਕਰਨ ਲਈ  ਲੋਨ  ਲੈ ਸਕਦੇ ਹਨ ।  ਉਂਨਾ ਅੱਗੇ ਦੱਸਿਆ  ਕਿ  ਜਿਲਾ ਗੁਰਦਾਸਪੁਰ ਵਿਖੇ  ਜਿਹੜੇ ਲੜਕੇ ਅਤੇ ਲੜਕੀਆਂ  ਸਵੈ ਰੁਜਗਾਰ ਦੇ ਲਈ  ਲੋਨ ਲੈ ਕੇ ਆਪਣਾ ਸਵੈ ਰੁਜਗਾਰ  ਦਾ ਕੰਮ  ਸੁਰੂ ਕਰਨਾ ਚਾਹੁੰਦੇ ਹਨ  ਉਹ ਸਟੈਡ ਅੱਪ ਇੰਡੀਆ ਦੇ ਤਹਿਤ  ਇਸ ਸੁਨਹਿਰੀ  ਮੌਕੇ ਦਾ ਲਾਭ ਲੈ ਸਕਦੇ ਹਨ  ਅਤੇ ਭਵਿੱਖ ਵਿਚ  ਸਵੈ ਰੁਜਗਾਰ ਦਾ  ਕੰਮ ਸੁਰੂ ਕਰਕੇ  ਆਤਮ ਨਿਰਭਰ ਬਣ ਸਕਦੇ ਹਨ ।  ਸਟੈਡ ਅੱਪ  ਇੰਡੀਆ ਦੇ ਤਹਿਤ  ਰਜਹੜੇ ਲੜਕੇ ਅਤੇ ਲੜਕੀਆਂ  18 ਸਾਲ ਤੋ ਉਪਰ ਹਨ  ਉਹ ਪ੍ਰਾਰਥੀ 10 ਲੱਖ  ਤੋ ਲੈ ਕੇ 1 ਕਰੋੜ ਰੁਪਏ ਦਾ ਲੋਨ  ਲੈ ਕੇ  ਮਨੂਫੈਕਚਰਿੰਗ , ਟਰੇਡਿੰਗ ਅਤੇ ਸਰਵਿਸ ਸੈਕਟਰ  ਦੇ  ਵਿਚ ਸਵੈ ਰੁਜਗਾਰ ਦਾ  ਕੰਮ ਸੁਰੂ ਕਰ ਸਕਦੇ ਹਨ ।
ਸਵੈ ਰੁਜਗਾਰ  ਕਰਨ ਦੇ ਚਾਹਵਾਨ  ਪ੍ਰਾਰਥੀ 16 ਮਾਰਚ 2022 ਨੂੰ   ਰੋਜਗਾਰ ਤੇ  ਕਾਰੋਬਾਰ ਬਿਉਰੋ  ਬਲਾਕ  ਬੀ ਕਮਰਾ ਨੰਬਰ . 217 ਜਿਲਾ ਪ੍ਰਬੰਧਕੀ ਕੰਪਲੈਕਸ  ਗੁਰਦਾਸਪੁਰ ਵਿਖੇ ਸਵੇਰੇ 9-00 ਵਜੇ   ਪਹੁੰਚ ਕੇ ਆਪਣਾ ਲੋਨ  ਫਾਰਮ ਭਰ  ਸਕਦੇ ਹਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments