spot_img
Homeਮਾਝਾਗੁਰਦਾਸਪੁਰਯੂਕ੍ਰੇਨ ਦੇ ਖ਼ਾਰਕੀਵ ਵਿਚ ਪੜ੍ਹਾਈ ਲਈ ਗਏ ਜਿਲੇ ਦੇ ਹਲਕਾ ਕਾਦੀਆ ਦੇ...

ਯੂਕ੍ਰੇਨ ਦੇ ਖ਼ਾਰਕੀਵ ਵਿਚ ਪੜ੍ਹਾਈ ਲਈ ਗਏ ਜਿਲੇ ਦੇ ਹਲਕਾ ਕਾਦੀਆ ਦੇ ਗੁਰਪ੍ਰਤਾਪ ਸਿੰਘ ਦੇ ਪਰਿਵਾਰ ਨੇ ਪ੍ਰਤਾਪ ਸਿੰਘ ਬਾਜਵਾ ਦੇ ਰਾਹੀਂ ਕੇਂਦਰ ਸਰਕਾਰ ਨੂੰ ਨੌਜਵਾਨਾਂ ਨੂੰ ਵਾਪਿਸ ਭਾਰਤ ਲਿਆਉਣ ਦੀ ਅਪੀਲ ਕੀਤੀ

ਕਾਦੀਆ  25 (ਮੁਨੀਰਾ ਸਲਾਮ ਤਾਰੀ)

ਜਿੱਥੇ ਇੱਕ ਪਾਸੇ ਯੂਕਰੇਨ ਅਤੇ ਰੂਸ ਦੀ ਜੰਗ ਸ਼ੁਰੂ ਹੋ ਚੁੱਕੀ ਹੈ ਉੱਥੇ ਹੁਣ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਦੀ ਸੁਰੱਖਿਆ ਅਤੇ ਭਾਰਤ ਵਾਪਸੀ ਨੂੰ ਲੈ ਕੇ ਚਿੰਤਤ ਹਨ। ਯੂਕ੍ਰੇਨ ਦੇ ਖ਼ਾਰਕੀਵ ਵਿਚ ਪੜ੍ਹਾਈ ਲਈ ਗਏ ਜਿਲੇ ਦੇ ਹਲਕਾ ਕਾਦੀਆ ਦੇ ਗੁਰਪ੍ਰਤਾਪ ਸਿੰਘ ਦੇ ਪਰਿਵਾਰ ਨੇ ਪ੍ਰਤਾਪ ਸਿੰਘ ਬਾਜਵਾ ਦੇ ਰਾਹੀਂ ਕੇਂਦਰ ਸਰਕਾਰ ਨੂੰ ਨੌਜਵਾਨਾਂ ਨੂੰ ਵਾਪਿਸ ਭਾਰਤ ਲਿਆਉਣ ਦੀ ਅਪੀਲ ਕੀਤੀ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਟਵੀਟ ਕਰਦੇ ਯੂਕਰੇਨ ਵਿਚ ਫਸੇ ਗੁਰਪ੍ਰਤਾਪ ਸਿੰਘ ਸਮੇਤ ਪੰਜਾਬੀ ਨੌਜਵਾਨਾਂ ਵਾਪਿਸ ਭਾਰਤ ਲਿਆਉਣ ਲਈ ਅਪੀਲ ਕੀਤੀ ਹੈ ਇਸ ਮੌਕੇ ਪ੍ਰਤਾਪ ਬਾਜਵਾ ਅਤੇ ਗੁਰਪ੍ਰਤਾਪ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਯੁਰਕੇਨ ਦੇ ਸਿਟੀ ਖ਼ਾਰਕੀਵ ਵਿੱਚ 2000 ਹਜਾਰ ਦੇ ਕਰੀਬ ਵਿਦਿਆਰਥੀ ਇਕੱਠੇ ਹੋਕੇ ਰਿਹ ਰਹੇ ਹਨ ਪਰ ਹਜੇ ਤੱਕ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਲਈ ਕੋਈ ਸਹਾਇਤਾ ਨਹੀਂ ਭੇਜੀ ਗਈ ਹੈ। ਉਹ ਭੁੱਖੇ ਭਾਣੇ ਦਿਨ ਗੁਜ਼ਾਰ ਰਹੇ ਹਨ ਅਤੇ ਇਸ ਉਡੀਕ ਵਿੱਚ ਹਨ ਕਿ ਕਦੋਂ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਉਹਨਾਂ ਦਸਿਆ ਕਿ ਉਹਨਾਂ ਉਪਰ ਲਗਾਤਾਰ ਬੰਬ ਬਾਰੀ ਹੋ ਰਹੀ ਹੈ ਅਤੇ ਰੂਸ ਵਲੋਂ ਹਵਾਈ ਅੱਡੇ ਵੀ ਤਬਾਹ ਕਰ ਦਿੱਤੇ ਗਏ ਨਾਲ ਹੀ ਪ੍ਰਤਾਪ ਬਾਜਵਾ ਨੇ ਕਿਹਾ ਪਹਿਲਾ ਹੋਏ ਵਿਸ਼ਵ ਯੁੱਧ ਵੀ ਰਸ਼ੀਆ ਕਾਰਨ ਹੀ ਹੋਏ ਸਨ ਅਤੇ ਹੁਣ ਵੀ ਭਾਰਤ ਸਮੇਤ ਦੂਸਰੇ ਦੇਸ਼ ਬੈਠ ਕੇ ਇਸ ਮਸਲੇ ਦਾ ਹੱਲ ਕੱਢਦੇ ਹੋਏ ਵਿਸ਼ਵ ਨੂੰ ਵਿਸ਼ਵ ਜੰਗ ਤੋਂ ਬਚਾਉਣ ਲਈ ਅੱਗੇ ਆਉਣ ਨਾਲ ਹੀ ਉਹਨਾਂ ਕਿਹਾ ਕਿ ਕੋਈ ਵੀ ਜੰਗ ਬਰਬਾਦੀ ਦਾ ਕਾਰਨ ਹੁੰਦੀ ਹੈ ਜੰਗ ਕਾਰਨ ਮਹਿੰਗਾਈ ਦਾ ਬੋਜ਼ ਵੀ ਪੈਂਦਾ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments