ਧਾਰੀਵਾਲ 15 ਮਾਰਚ (ਸ਼ਰਮਾ)
ਅੱਜ ਬੱਸ ਸਟੈਂਡ ਧਾਰੀਵਾਲ ਵਿਖੇ ਪ੍ਰਸਿੱਧ ਸਮਾਜਸੇਵੀ ਬੰਟੀ ਸ਼ਰਮਾ ਵਲੋ ਆਪਣੇ ਪਿਤਾ ਸਵਰਗਵਾਸੀ ਸ਼੍ਰੀ ਅਸ਼ਵਨੀ ਸ਼ਰਮਾ (ਬਿੱਲਾ ਬੈਂਕ ਵਾਲੇ) ਦੀ ਸਾਲਾਨਾ ਬਰਸੀ ਮੌਕੇ ਵਿਸ਼ਾਲ ਲੰਗਰ ਲਗਾਇਆ ਗਿਆ, ਗੱਲਬਾਤ ਦੌਰਾਨ ਬੰਟੀ ਸ਼ਰਮਾ ਨੇ ਦੱਸਿਆ ਕਿ ਉਹ ਹਰ ਸਾਲ ਆਪਣੇ ਪਿਤਾ ਦੀ ਬਰਸੀ ਮੌਕੇ ਲੰਗਰ ਲਗਾਉਂਦੇ ਹਨ,, ਸਮਾਜ ਸੇਵੀ ਬੰਟੀ ਸ਼ਰਮਾ ਨੇ ਕਿਹਾ ਕਿ ਉਹਨਾ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਬਚਪਨ ਤੋਂ ਹੀ ਸਿੱਖਿਆ ਦਿੱਤੀ ਸੀ ਕਿ ਸਮਾਜ ਸੇਵਾ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਹੈ ਅਤੇ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨੀ ਹੈ,, ਸਮਾਜਸੇਵੀ ਬੰਟੀ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਪਿਤਾ ਜੀ ਤੋਂ ਮਿਲੀਆਂ ਹੋਈਆਂ ਸਿਖਿਆਵਾਂ ਦੇ ਉੱਤੇ ਚਲਦੇ ਹੋਏ ਸਮਾਜ ਸੇਵਾ ਕਰ ਰਹੇ ਹਨ,, ਗੌਰਤਲਬ ਹੈ ਕਿ ਬੰਟੀ ਸ਼ਰਮਾ ਪਿਛਲੇ ਲੰਮੇ ਸਮੇਂ ਤੋਂ ਧਾਰੀਵਾਲ ਸ਼ਹਿਰ ਇਲਾਕੇ ਦੇ ਵਿੱਚ ਸਮਾਜ ਸੇਵਾ ਕਰ ਰਹੇ ਹਨ |ਇਸ ਮੌਕੇ ਤੇ ਹੋਰਨਾਂ ਦੇ ਇਲਾਵਾ ਸ਼੍ਰੀ ਗੁਰਦੇਵ ਸ਼ਰਮਾ, ਰਮੇਸ਼ ਸ਼ਰਮਾ, ਮਿੰਟੂ ਸ਼ਰਮਾ , ਪ੍ਰਿੰਸ ਕਲਿਆਣ , ਵਿਸ਼ੁ ਸ਼ਰਮਾ , ਅੰਕਿਤ ਕੁਮਾਰ, ਮਿੱਠੂ ਮਹਾਜਨ, ਮੁਕੱਦਰ ਮਸੀਹ, ਵਿਨੋਦ ਕੁਮਾਰ, ਸੌਰਵ ਸ਼ਰਮਾ, ਸ਼ਿਵਮ ਕੁਪਾਨੀ ਆਦਿ ਹਾਜ਼ਰ ਸਨ