ਗੁਰਦਾਸਪੁਰ 10 ਅਕਤੂਬਰ (ਮੁਨੀਰਾ ਸਲਾਮ ਤਾਰੀ )
ਸਾਨੂੰ ਮਾਣ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਫਾਸਟਵੇਅ ਚੈਨਲ ਨੇ ਧਾਰੀਵਾਲ ਦੀਆਂ ਸਭ ਤੋਂ ਵਧੀਆ ਚੀਜ਼ਾਂ ਜਿਵੇਂ ਕਿ ਵਧੀਆ ਸਕੂਲ, ਸਭ ਤੋਂ ਵਧੀਆ ਮਿਠਾਈ ਦੀ ਦੁਕਾਨ, ਵਧੀਆ ਕੱਪੜਿਆਂ ਦੀ ਦੁਕਾਨ ਆਦਿ ਦੀ ਖੋਜ ਕਰਨ ਲਈ ਜ਼ਮੀਨੀ ਪੱਧਰ ਦਾ ਸਰਵੇਖਣ ਕੀਤਾ ਜਿਸ ਦੀ ਜਾਣਕਾਰੀ ਦਿੰਦੇ ਚੈਅਰਮੈਨ ਤਰਸੇਮ ਸਿੰਘ ਅਤੇ ਪਿਂ ਡਾ. ਰਵਨੀਤ ਕੌਰ ਨੇ ਸਾਂਝੇ ਤੋਰ ਤੇ ਦੱਸਿਆ ਇਸ ਸਰਵੇ ਵਿੱਚ ਜੀਟੀਬੀ ਸਕੂਲ ਨੂੰ ਧਾਲੀਵਾਲ ਦੀ ਜਨਤਾ ਤੋਂ ਵੱਧ ਤੋਂ ਵੱਧ ਵੋਟਾਂ ਮਿਲੀਆਂ। ਇਸ ਲਈ ਅਸੀਂ ਧਾਰੀਵਾਲ ਦੀ ਜਨਤਾ ਦੇ ਤਹਿ ਦਿਲੋਂ ਧੰਨਵਾਦੀ ਹਾਂ। ਹੋਰ ਵੀ ਮਾਣ ਵਾਲੀ ਗੱਲ ਹੈ ਕਿ ਇਸ ਸਰਵੇਖਣ ਅਨੁਸਾਰ ਅਸੀਂ ਪੰਜਾਬ ਦੇ ਚੋਟੀ ਦੇ 20 ਸਕੂਲਾਂ ਵਿੱਚੋਂ ਇੱਕ ਹਾਂ। ਇਸ ਲਈ ਫਾਸਟਵੇਅ ਦੇ ਪੱਤਰਕਾਰਾਂ ਨੇ ਸਾਡੇ ਸਕੂਲ ਦੀ ਵੀਡੀਓ ਰਿਕਾਰਡ ਕੀਤੀ ਹੈ ਜੋ ਚੈਨਲ ਨੰ: 215 ‘ਤੇ ਅੱਜ ਤੋਂ 10,11,12,13 ਅਕਤੂਬਰ ਨੂੰ “ ਮੇਰਾ ਪੰਜਾਬ” program ਵਿੱਚ ਸ਼ਾਮ 7 to 7:30 pm ਟੈਲੀਕਾਸਟ ਕੀਤੀ ਜਾਵੇਗੀ।