ਕਾਦੀਆਂ 20 ਅਗਸਤ (ਸਲਾਮ ਤਾਰੀ ) :- ਐਸ ਐਮ ਓ ਕਾਦੀਆਂ ਸ੍ਰੀ ਮਨੋਹਰ ਲਾਲ ਜੀ ਦੇ ਹੁਕਮ ਅਨੁਸਾਰ ਸਿਹਤ ਵਿਭਾਗ ਕਾਦੀਆਂ ਦੇ ਇੰਸਪੈਕਟਰ ਸਰਦਾਰ ਕੁਲਬੀਰ ਸਿੰਘ ਦੀ ਅਗਵਾਈ ਵਿੱਚ ਟੀਮ ਵੱਲੋਂ ਅਲੱਗ-ਅਲੱਗ ਫ਼ਰਨੀਚਰ ਦੀਆਂ ਵਰਕਸ਼ਾਪਾਂ ਤੇ ਜਾ ਕੇ ਕੋਵਿਡ ਦੀ ਪਹਿਲੀ, ਦੂਜੀ ਅਤੇ ਅਤੇ ਤੀਸਰੀ ਬੂਸਟਰ ਡੋਜ ਲਗਾਉਣ ਲਈ ਫਰਨੀਚਰ ਮਾਲਕਾਂ ਅਤੇ ਉਨ੍ਹਾਂ ਦੀ ਲੇਬਰ ਨੂੰ ਪ੍ਰੇਰਿਤ ਕੀਤਾ ਗਿਆ ਤਾਂ ਕਿ ਕੋਵਿਡ ਦੀ ਆਉਣ ਵਾਲੀ ਬਿਮਾਰੀ ਤੋਂ ਬਚਿਆ ਜਾ ਸਕੇ। ਇੰਸਪੈਕਟਰ ਕੁਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਕਵਿਡ ਦੀ ਬਿਮਾਰੀ ਇਕ ਖਤਰਨਾਕ ਬੀਮਾਰੀ ਹੈ ਜੋ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਬਹੁਤ ਜਲਦੀ ਆਪਣੀ ਗ੍ਰਿਸਤ ਵਿਚ ਲੈ ਲੈਂਦੀ ਹੈ ਇਸ ਬਿਮਾਰੀ ਤੋਂ ਸਿਰਫ ਇਕੋ ਹੀ ਇਲਾਜ ਹੈ ਕਿ ਇਨਸਾਨ ਆਪਣੀ ਅੰਦਰੂਨੀ ਕਮਿਊਨਿਟੀ ਨੂੰ ਸਟਰੌਂਗ ਰੱਖੇ ਅਤੇ ਜੇਕਰ ਕਿਸੇ ਵਿਅਕਤੀ ਨੂੰ ਕੋਵਿੰਡ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹ ਆਪਣੇ ਆਪ ਨੂੰ ਦੂਸਰਿਆਂ ਵਿਅਕਤੀਆਂ ਤੋਂ ਅਲੱਗ ਦੂਰੀ ਬਣਾ ਕੇ ਰੱਖਿਆ ਜਾਵੇ ਅਤੇ ਤੁਰੰਤ ਨਜ਼ਦੀਕੀ ਸਿਹਤ ਵਿਭਾਗ ਦੀ ਕੇਂਦਰਾਂ ਤੇ ਸੰਪਰਕ ਕਰੇ। ਇਸ ਮੌਕੇ ਲਖਬੀਰ ਸਿੰਘ, ਸਤਪਾਲ ਸਿੰਘ, ਬਲਵਿੰਦਰ ਸਿੰਘ, ਸ ਸੁਖਵਿੰਦਰ ਸਿੰਘ, ਜੁਗਰਾਜ ਸਿੰਘ ਆਦਿ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।