spot_img
Homeਮਾਝਾਗੁਰਦਾਸਪੁਰਪ੍ਰਧਾਨ ਮੰਤਰੀ ਸਟਰੀਟ ਟੈਂਡਰ ਲੋਨ ਨੇ ਅਜਾਰ ਕੁਮਾਰ ਦੀ ਬਦਲੀ ਜਿੰਦਗੀ

ਪ੍ਰਧਾਨ ਮੰਤਰੀ ਸਟਰੀਟ ਟੈਂਡਰ ਲੋਨ ਨੇ ਅਜਾਰ ਕੁਮਾਰ ਦੀ ਬਦਲੀ ਜਿੰਦਗੀ

ਗੁਰਦਾਸਪੁਰ, 30 ਮਈ ( ਮੁਨੀਰਾ ਸਲਾਮ ਤਾਰੀ) ਅਜਾਰ ਕੁਮਾਰ ਗੁਰਦਾਸਪੁਰ ਸ਼ਹਿਰ ਵਿਚ ਜੂਸ ਦਾ ਕੰਮ ਕਰ ਰਿਹਾ ਹੈ । ਕੋਵਿਡ-19 ਸਮੇ ਇਸ ਦਾ ਕੰਮ ਪੂਰੀ ਤਰ੍ਹਾ ਠੱਪ ਹੋ ਗਿਆ ਸੀ। ਜਿਸ ਕਾਰਨ ਇਸ ਦੀ ਆਰਥਿਕ ਸਥਿਤੀ ਬਹੁਤ ਜਿਆਦਾ ਕਮਜੋਰ ਹੋ ਗਈ ਸੀ। ਇਸ ਦੇ ਨਾਲ ਇਸ ਨੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿਚ ਬਹੁਤ ਜਿਆਦਾ ਪਰੇਸ਼ਾਨੀ ਆ ਰਹੀ ਸੀ। ਅਜਾਰ ਕੁਮਾਰ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਪਤਾ ਚੱਲਿਆ ਅਤੇ ਅਜਾਰ ਕੁਮਾਰ ਦਫਤਰ ਨਗਰ ਕੌਸਲ ਗੁਰਦਾਸਪੁਰ ਵਿਖੇ ਆ ਕੇ DAY-NUUM ਦੇ ਸਟਾਫ ਨਾਲ ਮਿਲੇ ਤੇ ਉਨ੍ਹਾ ਕੋਲੇ ਪ੍ਰਧਾਨ ਮੰਤਰੀ ਸਟਰੀਟ ਵੈਂਡਰ ਲੋਨ ਬਾਰੇ ਜਾਣਕਾਰੀ ਲਈ ਅਤੇ ਸਬੰਧਤ ਕਰਮਚਾਰੀਆਂ ਵੱਲੋ ਅਜਾਰ ਕੁਮਾਰ ਨੂੰ PMSAVNIDH ਦੇ ਅਧੀਨ ਪਹਿਲਾਂ 10,000/-ਰੁਪਏ ਦਾ ਲੋਨ ਦਿਵਾਇਆ ਗਿਆ। ਜਿਸ ਨਾਲ ਅਜਾਰ ਕੁਮਾਰ ਨੇ ਆਪਣੀ ਰੇਹੜੀ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਪੈਰਾ ਮੁੜ ਖੜਾ ਹੋ ਪਾਇਆ । ਇਸ ਤੋ ਬਾਅਦ ਅਜਾਰ ਕੁਮਾਰ ਨੂੰ  ਸਬੰਧਤ ਕਰਮਚਾਰੀਆਂ ਵੱਲੋ ਦੂਜੀ ਵਾਰ 20,000/-ਰੁਪਏ ਦਾ ਲੋਨ ਦਿਲਵਾਇਆ ਗਿਆ । ਅੱਜ ਅਜਾਰ ਕੁਮਾਰ ਪੂਰੀ ਤਰ੍ਹਾ ਆਪਣੇ ਪੈਰਾਂ ਤੇ ਖੜ੍ਹਾ ਹੈ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿੱਚ ਸਮਰੱਥ ਹੈ ।

                        ਇਸ ਮੌਕੇ ਅਜਾਰ ਕੁਮਾਰ ਨੇ ਪ੍ਰਧਾਨ ਮੰਤਰੀ ਸਟਰੀਟ ਵੈਂਡਰ ਲੋਨ ਮਿਲਣ ਤੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਔਖੇ ਸਮੇਂ ਵਿਚ ਉਸ ਨੂੰ ਸਹਾਇਤਾ ਮਿਲੀ ਅਤੇ ਹੁਣ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ।

 

ਕੈਪਸ਼ਨ :- ਅਜਾਰ ਕੁਮਾਰ ਵਾਸੀ ਗੁਰਦਾਸਪੁਰ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments