spot_img
Homeਮਾਝਾਗੁਰਦਾਸਪੁਰਸਿਵਲ ਸਰਜਨ ਡਾ ਵਿਜੇ ਕੁਮਾਰ ਨੇ ਸੀ ਐੱਚ ਸੀ ਧਾਰੀਵਾਲ ਅਤੇ ਪੀ...

ਸਿਵਲ ਸਰਜਨ ਡਾ ਵਿਜੇ ਕੁਮਾਰ ਨੇ ਸੀ ਐੱਚ ਸੀ ਧਾਰੀਵਾਲ ਅਤੇ ਪੀ ਐਚ ਸੀ ਭੁੱਲਰ ਦਾ ਦੌਰਾ ਕੀਤਾ

ਕਾਦੀਆਂ 1ਫਵਰੀ (ਮੁਨੀਰਾ ਸਲਾਮ ਤਾਰੀ)       ਵੈਕਸੀਨੇਸ਼ਨ ਕੈਂਪ ਅਤੇ ਘਰ ਘਰ ਜਾ ਕੇ ਵੈਕਸੀਨੇਸ਼ਨ ਦੇਣ ਵਾਲੀਆਂ ਟੀਮਾਂ ਦੀ ਚੈਕਿੰਗ ਕੀਤੀ

ਗੁਰਦਾਸਪੁਰ , ਸਿਵਲ ਸਰਜਨ ਡਾ ਵਿਜੇ ਕੁਮਾਰ ਨੇ ਸੀ ਐੱਚ ਸੀ ਧਾਰੀਵਾਲ  ਅਤੇ  ਪੀ ਐਚ ਸੀ ਭੁੱਲਰ   ਦਾ ਦੌਰਾ ਕੀਤਾ । ਸਿਵਲ ਸਰਜਨ ਡਾ ਵਿਜੇ ਕੁਮਾਰ ਨੇ ਵੈਕਸੀਨੇਸ਼ਨ ਕੈਂਪ ਅਤੇ ਘਰ ਘਰ ਜਾ ਕੇ ਵੈਕਸੀਨੇਸ਼ਨ ਦੇਣ ਵਾਲੀਆਂ ਟੀਮਾਂ ਦੀ ਚੈਕਿੰਗ ਕੀਤੀ 

ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫਸਰ ਇੰਚਾਰਜਸੀ ਐੱਚ ਸੀ ਧਾਰੀਵਾਲ ਅਤੇ ਪੀ ਐੱਚ ਸੀ ਭੁੱਲਰ   ਨੂੰ ਕਿਹਾ ਉਨ੍ਹਾਂ ਦਾ ਏਰੀਆ ਬਹੁਤ ਜ਼ਿਆਦਾ ਹੈ ਇਸ ਲਈ ਵੈਕਸੀਨੇਸ਼ਨ ਟੀਮਾਂ ਦੀ ਗਿਣਤੀ ਵਧਾਈ ਜਾਵੇ, ਤਾਂ ਕਿ ਵੈਕਸੀਨੇਸ਼ਨ ਦਾ ਟੀਚਾ ਪੂਰਾ ਕੀਤਾ ਜਾ ਸਕੇ               

        ਸਿਵਲ ਸਰਜਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ਤਹਿਤ ਘਰਘਰ ਜਾ ਕੇ ਕੋਵਿਡ ਵਿਰੋਧੀ ਵੈਕਸ਼ੀਨ ਲਗਾਉਣ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਾਰੇ ਹੀ ਇਲਾਕਾ ਨਿਵਾਸੀ,  ਅਧਿਕਾਰੀ ਅਤੇ ਕਰਮਚਾਰੀ ਵੈਕਸੀਨੇਸ਼ਨ ਲਗਵਾਉਣ, ਕਿਉਂਕਿ ਕੋਵਿਡ ਮਹਾਂਮਾਰੀ ਦੇ ਬਚਾਓ ਲਈ ਵੈਕਸੀਨੇਸ਼ਨ ਹੀ ਕਾਰਗਰ ਹੱਲ ਹੈ  ਉਨ੍ਹਾਂ ਨੇ ਕਿਹਾ ਕਿ ਕੋਵਿਡ 19  ਦੀਆਂ ਸਾਵਧਾਨੀਆਂ ਮਾਸਕ ,ਪਹਿਨਾ ਹੱਥ ਧੋਣੇ ,ਸਮਾਜਿਕ ਦੂਰੀ ਬਣਾ ਕੇ ਰੱਖਣੀ ਅਤੇ ਭੀੜ ਵਾਲੀ  ਜਗ੍ਹਾ ਤੇ ਜਾਣ ਲਈ ਪ੍ਰਹੇਜ਼ ਦੀ ਪਾਲਣਾ ਕੀਤੀ ਜਾਵੇ ਉਨਾਂ ਦੱਸਿਆ ਕਿ ਬੀਤੇ ਕੱਲ੍ਹ 31 ਜਨਵਰੀ ਨੂੰ ਇਕੋ ਦਿਨ 33 ਹਜ਼ਾਰ 235 ਲੋਕਾਂ ਦੇ ਵੈਕਸ਼ੀਨ ਲਗਾਈ ਗਈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments