ਕਾਦੀਆ 7 ਜਨਵਰੀ (ਮੁਨੀਰਾ ਸਲਾਮ ਤਾਰੀ) ਕਾਦੀਆ ਪੁਲਸ ਵਲੋ ਐਸ ਐਸ ਪੀ ਬਟਾਲਾ ਦੀ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਨੂੰ ਠੱਲ ਪਾਉਣ ਸਬੰਧੀ ਗਸ਼ਤ ਦੋਰਾਨ ਇਕ ਨੋਜਵਾਨ ਨੂ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਕੇ ਮੁਕੱਦਮਾ ਨੰਬਰ 8 ਮਿਤੀ 6-1-22. ਐਨ ਡੀ ਪੀ ਸੀ 61-85 ਦਰਜ ਕੀਤਾ ਗਿਆ ਹੈ! ਇਸ ਬਾਰੇ ਹੋਰ ਜਾਨਕਾਰੀ ਦਿੰਦਿਆਂ ਐਸ ਐਚ ਉ ਕਾਦੀਆ ਰਛਪਾਲ ਸਿੰਘ ਨੇ ਕਿਹਾ ਕਿ ਏ ਐਸ ਆਈ ਸਰਵਨ ਸਿੰਘ ਨੇ ਇਕ ਨੌਜਵਾਨ ਆਸ਼ੂ ਪੁੱਤਰ ਪ੍ਰਾਣ ਨਾਥ ਮੋਹੱਲਾ ਬਾਲਮੀਕ ਕਾਦੀਆ ਨੂ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ! ਐਸ ਐਚ ਓ ਕਾਦੀਆ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ