spot_img
Homeਮਾਝਾਗੁਰਦਾਸਪੁਰਸੈਕਟਰ ਅਫ਼ਸਰ ਦਿਨੇਸ਼ ਕੁਮਾਰ ਦੀ ਅਗਵਾਈ ਹੇਠ ਈਵੀਐਮ ਅਵੇਅਰਨੈੱਸ ਪ੍ਰੋਗਰਾਮ ਚਲਾਇਆ ਗਿਆ

ਸੈਕਟਰ ਅਫ਼ਸਰ ਦਿਨੇਸ਼ ਕੁਮਾਰ ਦੀ ਅਗਵਾਈ ਹੇਠ ਈਵੀਐਮ ਅਵੇਅਰਨੈੱਸ ਪ੍ਰੋਗਰਾਮ ਚਲਾਇਆ ਗਿਆ

ਕਾਦੀਆਂ 21 ਦਸੰਬਰ( ਤਾਰਿਕ ਅਹਿਮਦ) ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਅਧੀਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਜੀ ਦੇ ਨਿਰਦੇਸ਼ ਮੁਤਾਬਕ ਸੈਕਟਰ ਅਫ਼ਸਰ ਦਿਨੇਸ਼ ਕੁਮਾਰ ਵੱਲੋਂ ਈ ਵੀ ਐੱਮ ਅਵੇਅਰਨੈੱਸ ਮੁਹਿੰਮ ਦੇ ਦੌਰਾਨ ਅਵੇਅਰਨੈੱਸ ਪ੍ਰੋਗਰਾਮ ਚਲਾਇਆ ਗਿਆ ਇਹ ਪ੍ਰੋਗਰਾਮ ਡੀਸੀ ਗੁਰਦਾਸਪੁਰ ਸ੍ਰੀ ਮੁਹੰਮਦ ਇਸ਼ਫਾਕ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਦਿਨੇਸ਼ ਕੁਮਾਰ ਸੈਕਟਰ ਅਫ਼ਸਰ ਕਾਦੀਆਂ ਵੱਲੋਂ ਕਾਦੀਆਂ ਦੇ ਵੱਖ ਵੱਖ ਬੂਥਾਂ ਤੇ ਜਾ ਕੇ ਚਲਾਇਆ ਗਿਆ ਇਸ ਦੌਰਾਨ ਕਾਦੀਆਂ ਸ਼ਹਿਰ ਦੇ 13 ਬੂਥ ਕਵਰ ਕੀਤੇ ਗਏ ਬੂਥ ਨੰਬਰ 139 ਤੋਂ ਲੈ ਕੇ 151 ਤਕ ਬੂਥਾਂ ਵਿਚ ਇਹ ਅਵੇਅਰਨੈੱਸ ਪ੍ਰੋਗਰਾਮ ਚਲਾਇਆ ਗਿਆ ਇਸ ਦੌਰਾਨ ਇਨ੍ਹਾਂ ਬੂਥਾਂ ਤੇ ਤੈਨਾਤ ਬੀਐਲਓ ਅਫ਼ਸਰ ਜਸਵਿੰਦਰ ਸਿੰਘ ਸ੍ਰੀ ਨੰਦ ਲਾਲ ਜੀ ਸ੍ਰੀਮਤੀ ਜੀਵਨ ਜਯੋਤੀ ਅਜੇ ਕੁਮਾਰ ਰਣਜੀਤ ਕੌਰ ਰੋਸ਼ਨ ਲਾਲ ਕਮਲਪ੍ਰੀਤ ਇੰਦਰਵੀਰ ਸੁਦੇਸ਼ ਕੁਮਾਰੀ ਰਵਿੰਦਰ ਤਲਵਿੰਦਰ ਸਿੰਘ ਰਜਿੰਦਰ ਐੱਫ ਦਾਨਿਸ਼ ਨੇ ਭਾਗ ਲਿਆ ਇਸ ਦੌਰਾਨ ਲੋਕਾਂ ਵਿਚ ਬਹੁਤ ਭਾਰੀ ਉਤਸ਼ਾਹ ਪਾਇਆ ਗਿਆ ਲੋਕਾਂ ਨੇ ਲੋਕਾਂ ਨੇ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਵੱਧ ਤੋਂ ਵੱਧ ਵੋਟ ਪਾਉਣ ਦੇ ਲਈ ਪ੍ਰਣ ਕੀਤਾ ਇਸ ਮੌਕੇ ਤੇ ਸੈਕਟਰ ਅਫਸਰ ਦਿਨੇਸ਼ ਕੁਮਾਰ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਆਪਣੇ ਇਸ ਅਧਿਕਾਰ ਤੋਂ ਵੰਚਿਤ ਨਹੀਂ ਰਹਿਣਾ ਚਾਹੀਦਾ ਅਤੇ ਵਧ ਚੜ੍ਹ ਕੇ ਵਿਧਾਨ ਸਭਾ ਚੋਣਾਂ ਵਿੱਚ ਮੱਤਦਾਨ ਕਰ ਕੇ ਆਪਣੇ ਇਲਾਕੇ ਦੇ ਵਿਕਾਸ ਲਈ ਯੋਗ ਉਮੀਦਵਾਰ ਚੁਣਨਾ ਚਾਹੀਦਾ ਹੈ ਫੋਟੋ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸੈਕਟਰ ਅਫਸਰ ਦਿਨੇਸ਼ ਕੁਮਾਰ ਅਤੇ ਹੋਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments