spot_img
Homeਮਾਝਾਗੁਰਦਾਸਪੁਰਧੁੰਦ ਵਿਚ ਸੜਕੀ ਨਿਯਮਾਂ ਦੀ ਅਣਦੇਖੀ ਨਾ ਕੀਤੀ ਜਾਵੇ : ਸਿਵਲ ਡਿਫੈਂਸ...

ਧੁੰਦ ਵਿਚ ਸੜਕੀ ਨਿਯਮਾਂ ਦੀ ਅਣਦੇਖੀ ਨਾ ਕੀਤੀ ਜਾਵੇ : ਸਿਵਲ ਡਿਫੈਂਸ ਬਟਾਲਾ

ਬਟਾਲਾ, 1 ਦਸੰਬਰ ( ਮੁਨੀਰਾ ਸਲਾਮ ਤਾਰੀ) – ਸਥਾਨਿਕ ਸਿਵਲ ਡਿਫੈਂਸ ਵਲੋ 59ਵੇਂ ਸਥਪਨਾ ਦਿਵਸ ਮੌਕੇ ਚਲਾਏ ਜਾਗਰੂਕਤਾ ਸਪਤਾਹ ਤਹਿਤ ਟੈਕਸੀ ਸਟੈਂਡ, ਚੌਂਕ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਵਿਖੇ ਤੀਸਰਾ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਵਾਰਡਨ ਸਰਵਿਸ ਦੇ ਹਰਬਖਸ਼ ਸਿੰਘ, ਹਰਪੀ੍ਰਤ ਸਿੰਘ, ਮੋਹਨ ਲਾਲ, ਰੂਬੀ ਦੇ ਨਾਲ ਪ੍ਰਧਾਨ ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਨਾਮ ਸਿੰਘ ਸਮੇਤ ਹੋਰ ਵਹੀਕਲ ਚਾਲਕ ਹਾਜ਼ਰ ਸਨ।

ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਇਸ ਸਰਦੀਆਂ ਵਿਚ ਧੁੰਦ ਹੋਣ ਕਰਕੇ ਨਿਯਮਾਂ ਦੀ ਅਣਦੇਖੀ ਕਾਰਨ ਸੜਕੀ ਹਾਦਸਿਆਂ ਵਿਚ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਹੰਦਾ ਹੈ। ਜੇਕਰ ਸੜਕੀ ਨਿਯਮਾਂ ਦੀ ਪਾਲਣਾ ਕਰ ਲਈ ਜਾਵੇ ਤਾਂ ਇਸ ਨੁਕਸਾਨ ਤੋਂ ਬਚਇਆ ਜਾ ਸਕਦਾ ਹੈ। ਉਹਨਾਂ ਵਲੋਂ ਵੱਡੇ ਤੇ ਛੋਟੇ ਵਹੀਕਲ ਚਾਲਕਾਂ ਨੂੰ ਅਪੀਲ ਕੀਤੀ ਗਈ ਕਿ ਸਮੇਂ ਤੋਂ ਪਹਿਲਾਂ ਘਰੋਂ ਨਿਕਲੋ ਤਾਂ ਜੋ ਘੱਟ ਰਫ਼ਤਾਰ ਤੇ ਧੁੰਦ ਤੋਂ ਬੱਚਦੇ ਹੋਏ ਸਮੇਂ ਸਿਰ ਆਪਣੀ ਥਾਂ ’ਤੇ ਪਹੁੰਚ ਸਕੋ। ਮੀਂਹ ਜਾਂ ਧੰੁਦ ਵਿਚ ਵਹੀਕਲ ਤੋਂ ਵਹੀਕਲ ਵਿਚ ਸੁਰੱਖਿਅਤ ਫਾਸਲਾ ਰੱਖਦੇ ਹੋਏ ਰਫ਼ਤਾਰ ਘੱਟ ਰੱਖੀ ਜਾਵੇ। ਅੱਗੇ ਦੀਆਂ ਲਾਈਟਾਂ ਲੋਅ ਬੀਮ ਤੇ ਜਗਾ ਕੇ ਰੱਖੋ, ਚਿਟੀ ਪੱਟੀ ਨੂੰ ਦੇਖਦੇ ਹੋਏ ਵਹੀਕਲ ਆਪਣੇ ਪਾਸੇ ਰੱਖੋ ਤੇ ਉਵਰਟੇਕ ਕਰਦੇ ਸਮੇਂ ਅਗੇ ਪਿਛੇ ਵਿਸ਼ੇਸ਼ ਧਿਆਨ ਰੱਖੋ, ਇੰਡੀਕੇਟਰ ਦਿੰਦੇ ਰਹੋ।

ਇਸ ਤੋਂ ਅਗੇ ਦਸਿਆ ਕਿ ਵਿੰਡ-ਸਕਰੀਨ ਬਾਰ ਬਾਰ ਸਾਫ ਕਰੋ, ਪਿਛੇ ਦੇਖਣ ਵਾਲਾ ਸੀਸ਼ਾ ਵੀ ਠੀਕ ਰੱਖੋ। ਵਹੀਕਲ ਚਾਲਕ ਮੋਬਾਇਲ ਦੀ ਵਰਤੋਂ ਬਿਲਕੁਲ ਨਾ ਕਰੇ। ਮਿਊਜਿਕ ਤੇ ਸਮੋਕਿੰਗ ਤੋਂ ਪਰਹੇਜ਼ ਕੀਤਾ ਜਾਵੇ। ਧੁੰਧ ਵਿਚ ਵਹੀਕਲ ਸੜਕ ਤੋਂ ਬਿਲਕੁਲ ਪਾਸੇ ਵੱਲ ਜਾਂ ਪਾਰਕਿੰਗ ਵਿਚ ਹੀ ਖੜਾ ਕਰੋ ਤਾਂ ਆਪਣੇ ਸਮੇਤ ਹੋਰ ਕਿਸੇ ਹਾਦਸੇ ਦਾ ਕਾਰਣ ਨਾ ਬਣੇ। ਛੋਟੇ ਤੇ ਵੱਡੇ ਵਹੀਕਲਾਂ ਸਮੇਤ, ਟਰੈਕਟਰ-ਟਰਾਲੀਆਂ, ਰਿਕਸ਼ਾ, ਰੇਹੜੀਆਂ, ਸਾਈਕਲ ਦੇ ਚਾਲਕ ਵੀ ਰਿਫਲੈਕਟਰ ਜਰੂਰ ਲਗਾਉਣ।

ਜੇਕਰ ਸੜਕ ਤੇ ਕੋਈ ਹਾਦਸਾ ਹੁੰਦਾ ਹੈ ਤਾਂ ਤੁਰੰਤ 108 ਜਾਂ 112 ਨੰਬਰ ਤੇ ਠੀਕ ਅਤੇ ਸਹੀ ਜਾਣਕਾਰੀ ਦਿਓ। ਟਰੈਫਿਕ ਕੰਟਰੋਲ ਕਰਨ ਵਿਚ ਸਹਿਯੋਗ ਦਿਓ, ਅਫਵਾਹਾਂ ਨਾ ਫੈਲਾਓ। ਨਸ਼ਾ ਕਰਕੇ, ਗੁੱਸੇ, ਉਨੀਂਦਰੇਪਨ, ਕਾਹਲੀ, ਥਕਾਵਟ ਜਾਂ ਬਲੱਡ ਪਰੈਸ਼ਰ ਵਿਚ ਵਹੀਕਲ ਨਾ ਚਲਾਾਂ। ਜਾਗਰੂਕਤਾ ਕੈਂਪ ਦੌਰਾਨ ਸਿਵਲ ਡਿਫੈਂਸ ਦੇ ਵਲੰਟੀਅਰਜ਼ ਨੇ  ਸਹਾਇਤਾ ਨੰ. 112 ਦੇ ਸਟਿਕਰ ਵੰਡੇੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments