spot_img
Homeਮਾਝਾਗੁਰਦਾਸਪੁਰਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਦੱਸੇ ਬਿਨ੍ਹਾ ਸੂਬੇ ਅੰਦਰ ਬੀ.ਐਸ.ਐਫ ਦੀਆ...

ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਦੱਸੇ ਬਿਨ੍ਹਾ ਸੂਬੇ ਅੰਦਰ ਬੀ.ਐਸ.ਐਫ ਦੀਆ ਤਾਕਤਾ ’ਚ ਇਜਾਫ਼ਾ ਕਰਨਾ ਠੀਕ ਨਹੀਂ-ਉੱਪ ਮੁੱਖ ਮੰਤਰੀ ਸੋਨੀ

ਕੋਟਲੀ ਸੂਰਤ ਮੱਲ੍ਹੀ (ਗੁਰਦਾਸਪੁਰ) 14 ਅਕਤੂਬਰ  (ਮੁਨੀਰਾ ਸਲਾਮ ਤਾਰੀ)-ਪੰਜਾਬ ਦੇ ਉਪ ਮੁੱਖ ਮੰਤਰੀ  ਸ੍ਰੀ ਓ.ਪੀ ਸੋਨੀ  ਅੱਜ ਪਿੰਡ ਮੋਹਲੋਵਾਲੀ ਵਿਖੇ ਸੋਨੀ ਬਰਾਦਰੀ ਦੇ ਮੰਦਿਰ ਚ ਨਤਮਸਤਕ ਹੋਏ ਤੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆਜਿਥੇ ਉਨਾ ਦਾ ਸੋਨੀ ਬਰਾਦਰੀ ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

 ਇਸ ਮੌਕੇ ਤੇ ਉਪ ਮੁੱਖ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਉਹ ਅੱਜ ਸੋਨੀ ਬਰਾਦਰੀ ਦੇ ਜਠੇਰਿਆ ਦੇ ਮੰਦਿਰ ਚ ਨਤਮਸਤਕ ਹੋ ਕੇ ਅਸੀਰਵਾਦ ਪ੍ਰਾਪਤ ਕਰਨ ਆਏ ਹਨ। ਇਸ ਮੌਕੇ ਤੇ ਉਨਾ ਕਿਹਾ ਕਿ  ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਦੱਸੇ ਬਿਨ੍ਹਾ ਸੂਬੇ ਅੰਦਰ ਬੀ.ਐਸ.ਐਫ ਦੀਆ ਤਾਕਤਾ ਚ ਇਜਾਫ਼ਾ ਕਰਨਾ ਠੀਕ ਨਹੀਂ ਹੈ। ਉਨਾ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਵੀ ਆਪਣਾ ਸਖ਼ਤ ਇਤਰਾਜ ਦੇ ਚੁੱਕੇ ਹਨ।

ਇਸ ਮੌਕੇ ਤੇ ਉਨਾ ਲੰਗਰ ਹਾਲ ਦਾ ਨੀਂਹ ਪੱਥਰ ਰੱਖਦਿਆ ਕਿਹਾ ਕਿ ਉਨਾ ਵਲੋਂ ਦਸ ਲੱਖ ਰੁਪਏਅਖਤਿਆਰੀ ਫੰਡ ਵਿਚੋ ਭੇਜੇ ਗਏ ਹਨ ਤੇ ਜੋ ਵੀ ਹੋਰ ਭਾਈਚਾਰਾ ਕਹੇਗਾ ਉਹ ਕਰਨਗੇ।

 ਇਸ ਮੌਕੇ ਤੇ ਸੋਨੀ ਬਰਾਦਰੀ ਵਲੋਂ ਉਨਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਐਸ.ਡੀ.ਐਮ ਹਰਪ੍ਰੀਤ ਸਿੰਘ ਡੇਰਾ ਬਾਬਾ ਨਾਨਕਤਹਿਸੀਲਦਾਰ ਨਵਕੀਰਤ ਸਿੰਘ ਰੰਧਾਵਾਡੀ.ਪੀ.ਆਰ.ਓ ਹਰਜਿੰਦਰ ਸਿੰਘ ਕਲਸੀਡਾਕਟਰ ਗੁਰਪ੍ਰੀਤ ਸਿੰਘ ਪੰਨੂੰਕ੍ਰਿਸਨ ਸੋਨੀਰਵਿੰਦਰ ਸੋਨੀਆਰੁਨ ਸੋਨੀਪ੍ਰੇਮ ਕੁਮਾਰ ਸੋਨੀਵਿਜੇ ਕੁਮਾਰ ਸੋਨੀਅਰੁੁਨ ਕੁਮਾਰ ਸੋਨੀਰਜਿੰਦਰ ਕੁਮਾਰ ਸੋਨੀਪੁਨੀਤ ਸੋਨੀਅਸੋਕ ਕੁਮਾਰ ਸੋਨੀਰਾਜ ਕੁਮਾਰ ਸੋਨੀਸੁਰਿੰਦਰ ਸੋਨੀਅਸੋਕ ਕੁਮਾਰ ਸੋਨੀਰਾਜ ਕੁਮਾਰ ਸੋਨੀਅਮਨ ਸੋਨੀਗਗਨ ਸੋਨੀਜਗਦੀਸ ਰਾਜ ਸੋਨੀਡਾਕਟਰ ਵਿਨੋਦ ਕੁਮਾਰ ਸੋਨੀਮੰਨਾ ਸੋਨੀਰਾਜੂ ਸੋਨੀਟਿੱਕੂ ਸੋਨੀਵਿੱਕੀ ਸੋਨੀਕੇਵਲ ਕ੍ਰਿਸਨ ਸੋਨੀਜਨਕ ਰਾਜ ਸੋਨੀਧਰਮਪਾਲ ਸੋਨੀਕਸਮੀਰੀ ਲਾਲ ਸੋਨੀਦਵਾਰਕਾ ਪ੍ਰਸਾਦਿ ਸੋਨੀ,  ਕਾਲਾ ਸੋਨੀਰਜਿੰਦਰ ਸੋਨੀ ਸਮੇਤ ਵੱਡੀ ਗਿਣਤੀ ਵਿਚ ਸੋਨੀ ਬਰਾਦਰੀ ਤੇ ਪਿੰਡ ਦੇ ਲੋਕ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments