spot_img
Homeਮਾਝਾਗੁਰਦਾਸਪੁਰਮੋਟਾਪੇ ਤੋਂ ਬਚਣ ਲਈ ਰੋਜ਼ਾਨਾਂ ਕੀਤੀ ਜਾਵੇ ਕਸਰਤ - ਡਾ. ਹਰਪਾਲ ਸਿੰਘ

ਮੋਟਾਪੇ ਤੋਂ ਬਚਣ ਲਈ ਰੋਜ਼ਾਨਾਂ ਕੀਤੀ ਜਾਵੇ ਕਸਰਤ – ਡਾ. ਹਰਪਾਲ ਸਿੰਘ

ਬਟਾਲਾ, 5 ਅਕਤੂਬਰ (ਮੁਨੀਰਾ ਸਲਾਮ ਤਾਰੀ) – ਮੋਟਾਪੇ ਨੂੰ ਕਈ ਲੋਕ ਸਿਹਤ ਦੀ ਨਿਸ਼ਾਨੀ ਮੰਨਦੇ ਹਨ ਅਤੇ ਬਾਜ਼ਾਰੀ ਖਾਣਾ ਅਤੇ ਤਲੀਆਂ ਹੋਈਆਂ ਚੀਜ਼ਾਂ ਖਾ ਕੇ ਬਹੁਤ ਸਾਰੇ ਵਿਅਕਤੀ ਆਪਣਾ ਸਰੀਰ ਵਿਗਾੜ ਲੈਂਦੇ ਹਨ। ਨਤੀਜੇ ਵਜੋਂ ਵਾਧੂ ਖਾਧੇ ਹੋਏ ਭੋਜਨ ਨਾਲ ਸਰੀਰ ਦੀ ਚਰਬੀ ਵਿੱਚ ਵਾਧਾ ਹੋ ਜਾਂਦਾ ਹੈ ਅਤੇ ਇਹ ਇਕੱਠੀ ਹੋਈ ਵਾਧੂ ਚਰਬੀ ਸਰੀਰ ਨੂੰ ਸੁਸਤ ਅਤੇ ਨਕਾਰਾ ਬਣਾ ਦਿੰਦੀ ਹੈ। ਵਾਧੂ ਖਾਧੀ ਹੋਈ ਖ਼ੁਰਾਕ ਤਾਕਤ ਦੇਣ ਦੀ ਥਾਂ ਸਾਡੇ ਸਰੀਰ ਨੂੰ ਮੋਟਾਪੇ ਦਾ ਸ਼ਿਕਾਰ ਬਣਾ ਦਿੰਦੀ ਹੈ।

ਮੋਟਾਪਾ ਹੋਣਾ ਆਪਣੇ ਆਪ ’ਚ ਹੀ ਇੱਕ ਰੋਗ ਹੈ ਅਤੇ ਇਹ ਅੱਗੇ ਕਈ ਹੋਰ ਨਵੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਮੋਟਾਪੇ ਤੋਂ ਬਚਣ ਦੀ ਸਲਾਹ ਦਿੰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਡਾ. ਹਰਪਾਲ ਸਿੰਘ ਨੇ ਕਿਹਾ ਕਿ ਰੋਜ਼ਾਨਾਂ ਦੀ ਜੀਵਨ ਜਾਚ ਵਿੱਚ ਕਸਰਤ ਨੂੰ ਸ਼ਾਮਲ ਕਰਕੇ ਅਤੇ ਖਾਣ ਪੀਣ ‘ਤੇ ਕੰਟਰੋਲ ਕਰਕੇ ਮੋਟਾਪੇ ਤੋਂ ਬਚਿਆ ਜਾ ਸਕਦਾ ਹੈ। ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਮੋਟਾਪੇ ਦੇ ਸ਼ਿਕਾਰ ਵਿਅਕਤੀ ਨੂੰ ਥੋੜਾ ਜਿਹਾ ਤੁਰਨ ਨਾਲ ਸਾਹ ਚੜ ਜਾਂਦਾ ਹੈ ਅਤੇ ਹੌਲੀ-ਹੌਲੀ ਮੋਟਾ ਵਿਅਕਤੀ ਦਿਲ ਦਾ ਰੋਗੀ ਬਣ ਜਾਂਦਾ ਹੈ। ਉਨਾਂ ਕਿਹਾ ਕਿ ਖਾਣ-ਪੀਣ ਤੋਂ ਸੰਕੋਚ ਨਾ ਕਰਨ ਕਰਕੇ ਸਰੀਰ ਵਿੱਚ ਵਾਧੂ ਚਰਬੀ ਕਾਰਨ ਇਨਸੂਲੀਨ ਦੀ ਥੁੜ ਹੋ ਜਾਂਦੀ ਹੈ। ਜਿਆਦਾ ਥਿੰਦੇ ਵਾਲੇ ਭੋਜਨ ਨਾਲ ਨਾੜਾਂ ਤੰਗ ਹੋ ਜਾਂਦੀਆਂ ਹਨ ਅਤੇ ਲਹੂ ਨੂੰ ਦੌਰਾ ਕਰਨ ਵਿੱਚ ਮੁਸ਼ਕਲ ਅਉਂਦੀ ਹੈ। ਇਸ ਨਾਲ ਵੱਖ-ਵੱਖ ਅੰਗਾਂ ਨੂੰ ਖ਼ੁਰਾਕ ਅਤੇ ਆਕਸੀਜਨ ਨਹੀਂ ਮਿਲਦੀ ਅਤੇ ਉਹ ਆਪਣਾ ਕੰਮ ਮੱਠਾ ਕਰ ਦਿੰਦੇ ਹਨ। ਇਸ ਨਾਲ ਅੱਖਾਂ ਅਤੇ ਕੰਨਾਂ ’ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਗੁਰਦੇ ਵੀ ਕੰਮ ਤੋਂ ਹੌਲੀ-ਹੌਲੀ ਜੁਆਬ ਦੇ ਜਾਂਦੇ ਹਨ। ਮੋਟੀ ਅਤੇ ਫੁੱਲੀ ਹੋਈ ਦੇਹ ਨੂੰ ਹੋਰ ਵੀ ਕਈ ਬੀਮਾਰੀਆਂ ਘੇਰਾ ਪਾ ਲੈਂਦੀਆਂ ਹਨ।

ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਇੱਕ ਸਧਾਰਨ ਪੁਰਸ਼ ਨੂੰ ਰੋਜ਼ਾਨਾ 2000-2200 ਕੈਲਰੀਆਂ ਦੀ ਲੋੜ ਹੁੰਦੀ ਹੈ ਅਤੇ ਔਰਤਾਂ ਲਈ 1600 ਤੋਂ 1800 ਕੈਲਰੀਆਂ ਕਾਫ਼ੀ ਹੁੰਦੀਆਂ ਹਨ। ਉਨਾਂ ਕਿਹਾ ਕਿ ਤਲਿਆ ਅਤੇ ਬਜ਼ਾਰੀ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਹਰ ਰੋਜ਼ ਸਵੇਰੇ ਸ਼ਾਮ ਕਸਰਤ ਜਰੂਰ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਖਾਣਾ ਖਾਣ ਤੋਂ ਬਾਅਦ ਹਲਕੀ ਸੈਰ ਜਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤ ਕੇ ਅਸੀਂ ਨਿਰੋਗ ਤੇ ਤੰਦਰੁਸਤ ਜੀਵਨ ਜੀਅ ਸਕਦੇ ਹਾਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments