spot_img
Homeਮਾਝਾਗੁਰਦਾਸਪੁਰਫ਼ਤਹਿਗੜ ਚੂੜੀਆਂ ਦਾਣਾ ਮੰਡੀ ਦੇ ਸਾਹਮਣੇ ਸੜਕੀ ਜਾਮ ਲਾਇਆ ਗਿਆ।

ਫ਼ਤਹਿਗੜ ਚੂੜੀਆਂ ਦਾਣਾ ਮੰਡੀ ਦੇ ਸਾਹਮਣੇ ਸੜਕੀ ਜਾਮ ਲਾਇਆ ਗਿਆ।

ਗੁਰਦਾਸਪੁਰ 27 ਸਤੰਬਰ (ਮੁਨੀਰਾ ਸਲਾਮ ਤਾਰੀ) ਅੱਜ ਸੰਜੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ( ਏਕਤਾ ਉਗਰਾਹਾਂ ) ਵੱਲੋਂ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਅਤੇ ਜ਼ਿਲਾ ਸਕੱਤਰ ਦਲਜੀਤ ਸਿੰਘ ਚਿਤੌੜਗੜ੍ਹ ਦੀ ਅਗਵਾਈ ਵਿੱਚ ਫ਼ਤਹਿਗੜ ਚੂੜੀਆਂ ਦਾਣਾ ਮੰਡੀ ਦੇ ਸਾਹਮਣੇ ਸੜਕੀ ਜਾਮ ਲਾਇਆ ਗਿਆ। ਬੁਲਾਰਿਆ ਨੇ ਕਿਹਾ ਕਿ ਲੋਕ ਵਿਰੋਧੀ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਹੁਣ ਸਾਰੇ ਭਾਰਤ ਵਿੱਚ ਫੈਲ ਚੁੱਕਿਆ ਹੈ। ਕਿਸਾਨਾਂ, ਮਜ਼ਦੂਰਾਂ, ਮੁਲਾਜਮਾਂ ਤੇ ਹੋਰ ਕਿਰਤੀ ਲੋਕਾਂ ਦਾ ਸੰਘਰਸ਼ ਭਾਜਪਾ ਸਰਕਾਰ ਦਾ ਹੰਕਾਰ ਤੋੜੇਗਾ ਅਤੇ ਤਿੰਨੇ ਕਾਲੇ ਖੇਤੀ ਕਾਨੂੰਨ, ਪਰਾਲੀ ਐਕਟ, ਬਿਜਲੀ ਸੋਧ ਬਿਲ 2020 ਰੱਦ ਕਰਾਉਣ ਤੱਕ ਜਾਰੀ ਰੱਖਿਆ ਜਾਵੇਗਾ। ਇਹ ਕਾਲੇ ਕਾਨੂੰਨ ਹਰ ਵਰਗ ਦੇ ਲੋਕਾਂ ਤੇ ਮਾਰੂ ਅਸਰ ਪਾਉਣਗੇ ਤੇ ਲੋਕਾਂ ਨੂੰ ਗ਼ਰੀਬੀ ਰੇਖਾ ਵੱਲ ਧਕਣਗੇ। ਕਿਸਾਨੀ ਸੰਘਰਸ਼ ਦਾ ਅਸਰ ਵਿਦੇਸ਼ਾਂ ਵਿੱਚ ਵੀ ਪੈ ਰਿਹਾ ਕਿਉੰਕਿ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕਾ ਫੇਰੀ ਮੌਕੇ ਉੱਥੋਂ ਦੀ ਉਪ ਰਸ਼ਟਰਪਤੀ ਕਮਲਾ ਹੈਰਿਸ ਨੇ ਦੇਸ਼ ਤੇ ਵਿਦੇਸ਼ ਵਿੱਚ ਲੋਕਤੰਤਰੀ ਸਿਧਾਂਤਾਂ ਅਤੇ ਸੰਸਥਾਵਾਂ ਦੀ ਰੱਖਿਆ ਕਰਨ ਦੀ ਜਰੂਰਤ ਦੀ ਨਸੀਹਤ ਦਿੱਤੀ। ਲੋਕਾ ਨੂੰ ਸੱਦਾ ਦਿੱਤਾ ਗਿਆ ਫਸਲ ਦੀ ਖਰੀਦ ਲਈ ਜਮਾਬੰਦੀਆ ਜਮਾਂ ਨਾ ਕਾਰਵਾਈਆਂ ਜਾਣ ਜੱਥੇਬੰਦੀ ਹਰ ਕਿਸਾਨ ਦੀ ਜਿਣਸ ਜਥੇਬੰਦਕ ਸੰਘਰਸ਼ ਦੇ ਜੋਰ ਨਾਲ ਵਿਕਾਉਗੀ, ਕਿਸਾਨੀ ਸੰਘਰਸ਼ ਸਾਮਰਾਜੀ ਨਿੱਜੀਕਰਣ ਦੀਆਂ ਨੀਤੀਆਂ ਖਿਲਾਫ ਲੋਕਾਂ ਦੇ ਟੈਕਸਾਂ ਦੁਆਰਾ ਇਕੱਠੇ ਕੀਤੇ ਪੈਸੇ ਨਾਲ ਲੋਕ ਭਲਾਈ ਲਈ ਉਸਾਰੇ ਅਦਾਰੇ, ਕਾਰਪੋਰੇਟਾ ਦੇ ਮੁਨਾਫਿਆਂ ਲਈ ਸੇਲ ਤੇ ਲਾ ਦਿੱਤੇ ਹਨ। ਅੱਜ ਦੇ ਇਕੱਠ ਨੂੰ ਭੈਣ ਸਤਿੰਦਰ ਕੌਰ ਵੀਲਾ,ਜਸਬੀਰ ਕੌਰ ਆਪਣੇ ਜੱਥੇ ਸਮੇਤ,ਪਨਬਸ ਵਾਲੇ ਆਗੂ ਬਲਜੀਤ ਸਿੰਘ, ਪਰਗਟ ਸਿੰਘ, ਸਾਹਿਬ ਸਿੰਘ ਖੋਖਰ,ਮੇਜਰ ਸਿੰਘ ਭੌਲੇਕੇ,ਪ੍ਰਭਜੋਤ ਸਿੰਘ ਸਿਸ਼੍ਰੇਵਾਲ, ਨਿਸ਼ਾਨ ਸਿੰਘ ਘਣੀਆ,ਗੁਰਪ੍ਰੀਤ ਸਿੰਘ ਪਾਰੋਵਾਲ, ਖੁਸ਼ਦੀਪ ਸਿੰਘ ਲੰਗਰਵਾਲ,ਰਸ਼ਪਾਲ ਸਿੰਘ ਵੀਲਾ,ਸਤਨਾਮ ਸਿੰਘ ਭੌਲੇਕੇ, ਸਤਨਾਮ ਸਿੰਘ ਸਾਰਚੂਰ ਨੇ ਸਬੋਧਤ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments