spot_img
Homeਮਾਝਾਗੁਰਦਾਸਪੁਰਜ਼ਿਲ੍ਹੇ ਅੰਦਰ 9 ਤੋਂ 17 ਸਤੰਬਰ ਤੱਕ ਪੰਜ ਦਿਨ ਲੱਗਣਗੇ ‘ਮੈਗਾ ਰੋਜ਼ਗਾਰ...

ਜ਼ਿਲ੍ਹੇ ਅੰਦਰ 9 ਤੋਂ 17 ਸਤੰਬਰ ਤੱਕ ਪੰਜ ਦਿਨ ਲੱਗਣਗੇ ‘ਮੈਗਾ ਰੋਜ਼ਗਾਰ ਮੇਲੇ’-ਡਿਪਟੀ ਕਮਿਸ਼ਨਰ

ਗੁਰਦਾਸਪੁਰ, 2 ਸਤੰਬਰ (ਸਲਾਮ ਤਾਰੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ 9 ਸਤੰਬਰ ਤੋਂ 17 ਸਤੰਬਰ 2021 ਤਕ ਜਿਲੇ ਗੁਰਦਸਾਪੁਰ ਅੰਦਰ ਮੈਗਾ ਰੋਜਗਾਰ ਮੇਲੇ ’ ਲਗਾਏ ਜਾ ਰਹੇ ਹਨ। ਉਨਾਂ ਬੇਰੁਜ਼ਗਾਰ ਨੋਜਵਾਨਾਂ ਨੂੰ ਇਨਾਂ ਮੈਗਾ ਰੋਜ਼ਗਾਰ ਮੇਲਿਆਂ ਦਾ ਵੱਧ ਤੋ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾ ਅਤੇ ਦੂਜਾ ਰੋਜ਼ਗਾਰ ਮੇਲਾ 9 ਅਤੇ 10 ਸਤੰਬਰ ਨੂੰ ਗੋਲਡਨ ਕਾਲਜ ਆਫ ਇੰਜੀ.ਐਂਡ ਟੈਕਨਾਲੋਜੀ ਗੁਰਦਾਸਪੁਰ ਵਿਖੇ, ਤੀਜਾ ਰੋਜ਼ਗਾਰ ਮੇਲਾ 14 ਸਤੰਬਰ ਨੂੰ ਐਸ.ਐਸ.ਐਮ ਕਾਲਜ ਦੀਨਾਨਗਰ, ਚੋਥਾ ਅਤੇ ਪੰਜਾਵਾਂ ਰੋਜ਼ਗਾਰ ਮੇਲਾ 16 ਅਤੇ 17 ਸਤੰਬਰ ਨੂੰ ਸਰਕਾਰੀ ਕਾਲਜ ਬਟਾਲਾ ਵਿਖੇ ਲੱਗੇਗਾ। ਉਨਾਂ ਅੱਗੇ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਵਿਚ ਬੇਰੁਜ਼ਗਾਰ ਨੋਜਵਾਨ ਵੱਧ ਤੋਂ ਵੱਧ ਤੋਂ ਰੋਜ਼ਾਗਰ ਪ੍ਰਾਪਤ ਕਰ ਸਕਣ, ਇਸ ਮਕਸਦ ਲਈ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਤਿ ਉਹ ਆਪਣੇ-ਆਪਣੇ ਖੇਤਰ ਵਿਚ ਇਨਾਂ ਰੋਜਗਾਰ ਮੇਲਿਆਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਜੋ ਬੇਰੁਜ਼ਗਾਰ ਨੋਜਵਾਨ ਇਨਾਂ ਮੈਗਾ ਰੋਜ਼ਗਾਰ ਮੇਲਿਆਂ ਦਾ ਲਾਹਾ ਪ੍ਰਾਪਤ ਕਰ ਸਕਣ।

ਪਰਸ਼ੋਤਮ ਸਿੰਘ ਜਿਲਾ ਰੋਜ਼ਗਾਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਰੋਜ਼ਗਾਰ ਦਫਤਰ ਵਲੋ ਬੇਰਜ਼ਗਾਰਾਂ ਨੂੰ ਰੋਜ਼ਗਾਰ ਤੇ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਿਸ਼ੇਸ ਯਤਨ ਕੀਤੇ ਗਏ ਹਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਬੇਰੁਜ਼ਗਾਰ ਨੋਜਵਾਨਾਂ ਨੂੰ ਰੁਜ਼ਾਗਰ ਦਿਵਾਉਣ ਲਈ 9 ਤੋਂ 17 ਸਤੰਬਰ 2021 ਤਕ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਰੋਜਗਾਮ ਮੇਲਿਆਂ ਵਿਚ ਕਰੀਬ 52 ਕੰਪਨੀਆਂ ਹਿੱਸਾ ਲੈਣਗੀਆਂ ਅਤੇ ਇਨਾਂ ਰੋਜ਼ਗਾਰ ਮੇਲਿਆਂ ਵਿਚ ਅੱਠਵੀਂ ਜਮਾਤ ਪਾਸ ਤੋਂ ਲੈ ਕੇ ਪੋਸਟ ਗਰੇਜ਼ੂਏਸ਼ਨ ਤੱਕ ਦੀ ਯੋਗਤਾ ਵਾਲੇ ਸਾਰੇ ਪ੍ਰਾਰਥੀ ਹਿੱਸਾ ਲੈਣ ਸਕਦੇ ਹਨ।

ਉਨਾਂ ਅੱਗੇ ਕਿਹਾ ਕਿ ਚਾਹਵਾਨ ਪ੍ਰਾਰਥੀ ਵਧੇਰੇ ਜਾਣਕਾਰੀ ਲੈਣ ਲਈ ਪ੍ਰਾਰਥੀ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਲਾਕ ਬੀ, ਕਮਰਾ ਨੰਬਰ 217, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਆ ਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments