spot_img
Homeਮਾਝਾਗੁਰਦਾਸਪੁਰਪਟਵਾਰੀਆਂ ਦੀ ਭਰਤੀ ਲਈ ਟੈਸਟ ਸਮੇਂ ਕਕਾਰ ਉਤਾਰਨ ਲਈ ਮਜਬੂਰ ਕਰਨਾ ਅਤਿ...

ਪਟਵਾਰੀਆਂ ਦੀ ਭਰਤੀ ਲਈ ਟੈਸਟ ਸਮੇਂ ਕਕਾਰ ਉਤਾਰਨ ਲਈ ਮਜਬੂਰ ਕਰਨਾ ਅਤਿ ਮੰਦਭਾਗਾ: ਜਫਰਵਾਲ

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 10 ਅਗਸਤ (ਰਵੀ ਭਗਤ)-ਪੰਜਾਬ ਸਰਕਾਰ ਵੱਲੋਂ ਪਟਵਾਰੀ ਭਰਤੀ ਕਰਨ ਲਈ ਲਏ ਗਏ ਟੈਸਟ ਮੌਕੇ ਚੰਡੀਗੜ੍ਹ ਦੇ 32 ਸੈਕਟਰ ‘ਚ’ ਪੈਂਦੇ ਇੱਕ ਕਾਲਜ ਵਿੱਚ ਗੁਰਸਿੱਖ ਬੱਚਿਆਂ ਨੂੰ ਕਕਾਰ ਉਤਾਰਨ ਲਈ ਮਜਬੂਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਪੰਥਕ ਸੇਵਾਦਾਰ ਭਾਈ ਵੱਸਣ ਸਿੰਘ ਜ਼ੱਫਰਵਾਲ ਨੇ ਅਤਿ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰੀਖਿਆ ਸਮੇਂ ਗੁਰਸਿੱਖ ਬੱਚਿਆਂ ਸਮੇਤ ਸਮੁੱਚੀ ਕੌਮ ਨੂੰ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਭਾਈ ਜ਼ੱਫਰਵਾਲ ਨੇ ਕਿਹਾ ਕਿ ਟੈਸਟ ਸਮੇਂ ਸਿੱਖ ਬੱਚਿਆਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ ਹੈ ਇਹ ਘਿਨੌਣੀ ਕਾਰਵਾਈ ਇਕ ਸੰਜੀਦਾ ਮਾਮਲਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments