spot_img
Homeਮਾਝਾਗੁਰਦਾਸਪੁਰਅੰਬੇਡਕਰ ਭਵਨ ਵਿਖੇ ਬਹੁਜਨ ਸਮਾਜ ਪਾਰਟੀ ਤੇ ਸ਼ਰੋਮਣੀ ਅਕਾਲੀ ਦਲ ਨੇ ਸਾਂਝੀ...

ਅੰਬੇਡਕਰ ਭਵਨ ਵਿਖੇ ਬਹੁਜਨ ਸਮਾਜ ਪਾਰਟੀ ਤੇ ਸ਼ਰੋਮਣੀ ਅਕਾਲੀ ਦਲ ਨੇ ਸਾਂਝੀ ਮੀਟਿੰਗ ਕੀਤੀ

ਜਗਰਾਉਂ 27 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ,) ਸਥਾਨਕ ਅੰਬੇਡਕਰ ਭਵਨ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਗਠਜੋੜ ਦੀ ਇਕ ਸਾਂਝੀ ਮੀਟਿੰਗ ਬਸਪਾ ਦੇ ਸੀਨੀਅਰ ਆਗੂ ਗੁਰਬਖਸ਼ ਸਿੰਘ ਕਾਲਾ ਤੇ ਅਕਾਲੀ ਦਲ ਦੇ ਯੂਥ ਆਗੂ ਮਨਦੀਪ ਸਿੰਘ ਬਿੱਟੂ ਗਾਲਿਬ ਦੀ ਸਾਂਝੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਚ ਦੋਨਾਂ ਪਾਰਟੀਆਂ ਦੇ ਸਰਗਰਮ ਵਰਕਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਵਿਧਾਨ ਸਭਾ ਹਲਕਾ ਜਗਰਾਉਂ ਚੋ ਗਠਜੋੜ ਉਮੀਦਵਾਰ ਦੀ ਜਿੱਤ ਇਤਿਹਾਸਕ ਬਣਾਉਣ ਲਈ ਰੂਪ ਰੇਖਾ ਤਿਆਰ ਕੀਤੀ ਗਈ ਤੇ ਆਉਣ ਵਾਲੇ ਦਿਨਾਂ ਚ ਹਲਕੇ ਦੇ ਵੱਡੇ ਪਿੰਡਾਂ ਚ ਗਠਜੋੜ ਵਲੋਂ ਦੋਨੋ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵੱਡੀਆਂ ਮੀਟਿੰਗਾਂ ਕਰਕੇ ਇਲਾਕੇ ਦੀ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਫਿਰ ਤੋਂ ਕੋਈ ਹਥ ਚ ਗੁਟਕਾ ਸਾਹਿਬ ਫੜ ਕੇ ਤੇ ਟੋਪੀਆਂ ਦਿਖਾ ਪੰਜਾਬੀਆਂ ਨਾਲ ਧੋਖਾ ਨਾ ਕਰ ਜਾਣ।ਇਸ ਮੋਕੇ ਹੋਰਨਾ ਤੋ ਇਲਾਵਾ ਕਾਮਰੇਡ ਰਣਜੀਤ ਸਿੰਘ ਚਮਕੌਰ ਸਿੰਘ ਵਿੱਕੀ ਸਿੰਘ ਪੰਚ ਆਦਿ ਅਕਾਲੀ ਆਗੂ ਤੇ ਬਸਪਾ ਮਨਜੀਤ ਸਿੰਘ ਰਾਣਾ ਸਿੰਘ ਤੇ ਬਾਮਸੇਫ ਆਗੂ ਮਾਸਟਰ ਰਛਪਾਲ ਸਿੰਘ ਗਾਲਿਬ ਆਦਿ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments