spot_img
Homeਪੰਜਾਬਮਾਝਾਪੰਜਾਬੀ ਦੇ ਮਸ਼ਹੂਰ ਕਿੱਸਾਕਾਰ ਤੇ ਪ੍ਰੀਤ ਨਾਇਕ ਨਾਇਕਾਵਾਂ ਨੂੰ ਸਮਰਪਿਤ ਖੂਬਸੂਰਤ ਕੈਲੰਡਰ...

ਪੰਜਾਬੀ ਦੇ ਮਸ਼ਹੂਰ ਕਿੱਸਾਕਾਰ ਤੇ ਪ੍ਰੀਤ ਨਾਇਕ ਨਾਇਕਾਵਾਂ ਨੂੰ ਸਮਰਪਿਤ ਖੂਬਸੂਰਤ ਕੈਲੰਡਰ ਲੋਕ ਅਰਪਣ

ਬਟਾਲਾ, 19  ਅਪ੍ਰੈਲ (  ਸਲਾਮ ਤਾਰੀ)- ਬਟਾਲਾ ਦੇ ਉੱਘੇ ਲੇਖਕ ਦੇਵਿੰਦਰ ਦੀਦਾਰ ਵੱਲੋਂ ਪੰਜਾਬੀ ਦੇ ਮਸ਼ਹੂਰ ਕਿੱਸਾਕਾਰ ਤੇ ਪ੍ਰੀਤ ਨਾਇਕ ਨਾਇਕਾਵਾਂ ਨੂੰ ਸਮਰਪਿਤ ਤਿਆਰ ਕੀਤਾ ਗਿਆ ਖੂਬਸੁਰਤ ਕੈਲੰਡਰ, ਪੰਜਾਬੀ ਸਾਹਿਤ ਨਾਲ ਪ੍ਰੇਮ ਰੱਖਣ ਵਾਲੀਆਂ ਸ਼ਖਸੀਆਤਾਂ ਦੀ ਮੌਜੂਦਗੀ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਮੌਕੇ  ਡਾ. ਰਵਿੰਦਰ ਸਿੰਘ, ਪ੍ਰੋ. ਰਾਮ ਸਿੰਘ ਪੱਡਾ, ਵਰਗਿਸ ਸਲਾਮਤ, ਜਗਨ ਨਾਥ, ਰਮੇਸ਼ ਕੁਮਾਰ, ਵਿਜੇ ਅਗਨੀਹੋਤਰੀ, ਅਜੀਤ ਕਮਲ, ਨਰਿੰਦਰ ਸੰਘਾ, ਹਰਪ੍ਰੀਤ ਸਿੰਘ, ਹਰਜੀਦਰ ਸਿੰਘ ਕਲਸੀ ਡੀ.ਪੀ.ਆਰ.ਓ, ਦਵਿੰਦਰ ਸਿੰਘ, ਗਗਨਦੀਪ ਸਿੰਘ, ਸੁਰਿੰਦਰ ਸਿੰਘ ਨਿਮਾਣਾ,  ਬਲਵਿੰਦਰ ਸਿੰਘ ਸੋਹਲ ਅਤੇ ਵਸਤਿੰਦਰ ਸਿੰਘ ਆਦਿ ਮੌਜੂਦ ਸਨ।
ਇਸ ਮੌਕੇ ਵੱਖ-ਵੱਖ ਨਾਮਵਰ ਲੇਖਕਾਂ ਅਤੇ ਕਵੀਆਂ ਨੇ ਦੇਵਿੰਦਰ ਦੀਦਾਰ ਵੱਲੋਂ ਕੀਤੇ ਗਏ ਇਸ ਸ਼ਾਨਦਾਰ ਉੱਪਰਾਲੇ ਦੀ ਲ਼ਲਾਘਾ ਕਰਦਿਆਂ ਕਿਹਾ ਕਿ  ਦੇਵਿੰਦਰ ਦੀਦਾਰ ਨੇ ਹਮੇਸ਼ਾ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਤੇ ਪ੍ਰਫੁੱਲਿਤ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਕੈਲੰਡਰ ਰਾਹੀਂ ਨੌਜਵਾਨ ਪੀੜੀ ਨੂੰ ਆਪਣੇ ਪੰਜਾਬੀ ਦੇ ਮਸ਼ਹੂਰ ਅਤੇ ਕਿੱਸਾਕਾਰ ਅਤੇ ਪ੍ਰੀਤ ਨਾਇਕ ਨਾਇਕਾਵਾਂ, ਜਿਵੇ ਵਾਰਿਸ਼ ਸ਼ਾਹ, ਫਜਲ ਸ਼ਾਹ, ਹਾਫਿਜ ਬਰਖੁਰਦਾਰ, ਹਾਸ਼ਮ ਸ਼ਾਹ, ਕਾਦਰ ਯਾਰ, ਹੀਰ ਰਾਂਝਾ, ਮਿਰਜਾ ਸਾਹਿਬਾ, ਸੱਸੀ ਪੁੰਨੂ, ਸੋਹਣੀ ਮਹੀਂਵਾਲ, ਯੂਸ਼ਫ-ਜ਼ਲੈਖਾਂ ਅਤੇ ਲੈਲਾ ਮਜ਼ਨੂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਦੱਸ ਦਈਏ ਕਿ ਦੇਵਿੰਦਰ ਦੀਦਾਰ ਵੱਲੋਂ ਪੰਜਾਬੀ ਜਗਤ ਨੂੰ ਆਪਣੀਆਂ ਸ਼ਾਨਦਾਰ ਰਚਨਾਵਾਂ ਜਿਨ੍ਹਾਂ ਵਿੱਚ’ ਡੁੱਘੇ ਸਾਗਰਾਂ ਦੇ ਮੋਤੀ’, ‘ਗਲੀਂ ਯੋਗ ਨਾ ਹੋਈ’, ‘ਆਪਣੀ ਹੋਂਦ ਦੀ ਤਲਾਸ਼’, ‘ਅੰਨੇ ਘੋੜਿਆਂ ਦੀ ਦੌੜ’, ‘ਝੀਥਾਂ ਚ ਝਾਕਦਿਆਂ’ ਅਤੇ ‘ਪੋਹ ਦੀ ਚਾਨਣੀਂ ‘ਆਦਿ ਭੇਂਟ ਕੀਤੀਆਂ ਹਨ।
ਇਸ ਤੋਂ ਇਲਾਵਾ ਦੇਵਿੰਦਰ ਦੀਦਾਰ ਦੀ ਕਿਤਾਬ ‘ਜਿੰਦਗੀ ਦੇ ਹਨੇਰੇ ਦੀਆਂ ਰੋਸ਼ਨ ਬੱਤੀਆਂ’ ਹਿਮਾਚਲ ਪ੍ਰਦੇਸ਼ ਸੈਂਟਰਲ ਯੂਨੀਵਰਸਿਟੀ, ਧਰਮਸ਼ਾਲਾ ਵਿਖੇ ਐਮ ਏ ਭਾਗ ਦੂਜਾ ਵਿੱਚ ਲੱਗੀ ਹੈ ਅਤੇ 20 ਲੇਖ ਅਤੇ ਕਹਾਣੀਆਂ ਸੀਬੀਐਸ ਦੀ 6ਵੀਂ, 7ਵੀਂ ਅਤੇ 8ਵੀਂ ਦੀਆਂ ਪੰਜਾਬੀ ਕਲਾਸਾਂ ਵਿੱਚ ਲੱਗੀਆਂ ਹਨ।
ਸਮਾਗਮ ਦੇ ਆਖਰ ਵਿੱਚ ਦੇਵਿੰਦਰ ਦੀਦਾਰ ਨੇ ਪਹੁੰਚੀਆਂ  ਸਮੂਹ ਹਸਤੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਪਹਿਲ ਰਹੀ ਹੈ ਕਿ ਆਪਣੀ ਨੌਜਵਾਨ ਪੀੜੀ ਨੂੰ ਆਪਣੇ ਪੰਜਾਬੀ ਅਮੀਰ ਵਿਰਸੇ ਨਾਲ ਜੋੜ ਕੇ ਰੱਖਿਆ ਜਾਵੇ ਅਤੇ ਉਹ ਆਪਣੇ ਅਮੀਰ ਵਿਰਸੇ ਤੇ ਮਾਣ ਮਹਿ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments