spot_img
HomeEnglishਮਿਤੀ 3 ਮਾਰਚ ਨੂੰ 5 ਸਾਲ ਤੱਕ ਦੇ ਹਰ ਬੱਚੇ ਨੂੰ ਪਿਲਾਈਆਂ...

ਮਿਤੀ 3 ਮਾਰਚ ਨੂੰ 5 ਸਾਲ ਤੱਕ ਦੇ ਹਰ ਬੱਚੇ ਨੂੰ ਪਿਲਾਈਆਂ ਜਾਣਗੀਆਂ ਪੋਲੀਓਰੋਧਕ ਬੂੰਦਾਂ

ਕਾਦੀਆਂ, 26 ਫਰਵਰੀ (  ਸਲਾਮ ਤਾਰੀ  )ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ , ਜਿਲਾ ਟੀਕਾਕਰਨ ਅਧਿਕਾਰੀ ਡਾਕਟਰ ਅਰਵਿੰਦ ਮਨਚੰਦਾ ਦੇ ਯੋਗ ਮਾਰਗਦਰਸ਼ਨ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਵਿਖੇ ਸਮੂਹ  ਸੁਪਰਵਾਈਜ਼ਰ ਅਤੇ ਵੈਕਸੀਨੇਟਰ ਦੀ ਪਲਸ ਪੋਲੀਓ ਦੀ ਬਲਾਕ ਪੱਧਰੀ ਟ੍ਰੇਨਿੰਗ ਕੀਤੀ ਗਈ।  ਜਿਸ ਵਿਚ ਮੈਡੀਕਲ ਅਫਸਰ, ਸੀ ਐਚ ਓ, ਏ ਐਨ ਐਮ,  ਹੈਲਥ ਇੰਸਪੈਕਟਰ,ਹੈਲਥ ਵਰਕਰ, ਆਂਗਣਵਾੜੀ ਵਰਕਰ, ਆਸ਼ਾ ਅਤੇ ਕੋਲ੍ਡ ਚੇਨ ਪਵਇੰਟ ਹੈਂਡਲਰ ਦੁਆਰਾ ਭਾਗ ਲਿਆ ਗਿਆ। ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਨੇ ਟ੍ਰੇਨਿੰਗ ਦੌਰਾਨ ਦੱਸਿਆ ਕਿ ਬਲਾਕ ਭਾਮ ਦਾ ਜੀਰੋ ਤੋਂ ਪੰਜ ਸਾਲ ਦੇ ਬੱਚਿਆਂ ਦਾ ਟਾਰਗੇਟ 16845 ਹੈ ਜਿਸ ਨੂੰ ਕਵਰ ਕਰਨ ਲਈ ਕੁਲ 140 ਬੂਥ 3 ਮਾਰਚ ਨੂੰ ਲਗਾਏ ਜਾਣਗੇ ਅਤੇ ਅਗਲੇ 2 ਦਿਨ  ਤੱਕ 196 ਟੀਮਾਂ ਘਰ ਘਰ ਜਾਕੇ ਰਹਿ ਗਏ ਬੱਚਿਆਂ ਨੂੰ ਪੋਲੀਓਰੋਧਕ ਬੂੰਦਾਂ ਪਿਲਾਉਣਗੀਆਂ। ਇਹ ਪਲਸ ਪੋਲੀਓ 2024 ਬਿਗ ਰਾਊਂਡ ਹੈ ਜੋ ਕੇ ਪਿਛਲੇ ਸਾਲਾਂ ਵਿਚ  2022 ਵਿਚ ਹੋਇਆ ਸੀ।ਓਹਨਾ ਆਮ ਜਨਤਾ ਨੂੰ ਅਪੀਲ ਕੀਤੀ ਕਿ ਕੋਈ ਵੀ ਪੰਜ ਸਾਲ ਤੱਕ ਦਾ ਬੱਚਾ ਇਹ ਦੋ ਬੂੰਦ ਪੀਣ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ। ਬੀ ਈ ਈ ਸੁਰਿੰਦਰ ਕੌਰ  ਨੇ ਦੱਸਿਆ ਕਿ  3 ਤੋਂ 5 ਮਾਰਚ ਤੱਕ ਹਰ 5 ਸਾਲ  ਤੱਕ ਦੇ ਸਾਰੇ ਬੱਚੇ ਘਰਾਂ, ਪਿੰਡਾਂ, ਸ਼ਹਿਰਾਂ, ਭੱਠੇ ਪੱਥੇਰ, ਗੁੱਜਰ, ਟਪਰੀਵਾਸ  ਅਤੇ ਝੁੱਗੀਆਂ  ਨੂੰ ਕਵਰ ਕੀਤਾ ਜਾਵੇਗਾ। ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਬੂਥ ਕਵਰੇਜ ਨੂੰ ਵਧਾਇਆ ਜਾਵੇ। ਟ੍ਰੇਨਿੰਗ ਦੌਰਾਨ ਹਰੇਕ ਸੁਪਰਵਾਈਜ਼ਰ ਅਤੇ ਵਕਸੀਨੇਟਰ ਨੂੰ ਉਹਨਾਂ ਦੇ ਏਰੀਆ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਬੀ ਈ ਈ ਸੁਰਿੰਦਰ ਕੌਰ, ਐਲ ਐਚ ਵੀ ਕਿਰਪਾਲ ਕੌਰ ਸਮੂਹ ਸੀ ਐਚ ਓ, ਏ ਐਨ ਐਮ, ਆਸ਼ਾ ਅਤੇ ਆਂਗਣਵਾੜੀ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments