spot_img
HomeEnglishਕਵੀਤਾ

ਕਵੀਤਾ

ਰੂਹ ਤਸਕੀਨ ਹੋਵੇ ਤਾਂ ਖ਼ੁਸ਼ਤਰ ਆਮੀਨ ਹੋਵੇ;
ਜਜ਼ਬਾਤ ਸ਼ੌਕੀਨ ਹੋਵੇ ਤਾਂ ਰੰਗਲੀ ਜ਼ਮੀਨ ਹੋਵੇ,
ਕਾਇਮ ਰਿਹਾ ਜੇ ਸਿਲਸਿਲਾ ਤਾਂ ਆਬਾਦ ਰਹਿਣਗੇ;
ਆਉਣ ਖ਼ੂਬ ਸਾਰੇ ਜਨਮਦਿਨ ਮੁਬਾਰਕਬਾਦ ਰਹਿਣਗੇ।

ਸੰਗੀਨਤਾ ਦੀ ਮਹੀਨਤਾ ਦੇ ਚਾਰੇ ਸਭ ਗ਼ੁਜ਼ਾਰੇ;
ਜ਼ਿੰਦਗੀ ਦੀ ਬੰਦਗੀ ਨੂੰ ਵਸਲੋਂ ਦੇ ਦੇ ਹੁਲਾਰੇ,
ਨਾਪਾਕ ਇਰਾਦੇ ਖ਼ਾਕ ‘ਤੇ’ ਅਪਸ਼ਗਨ ਨਾਬਾਦ ਰਹਿਣਗੇ;
ਆਉਣ ਖ਼ੂਬ ਸਾਰੇ ਜਨਮਦਿਨ ਮੁਬਾਰਕਬਾਦ ਰਹਿਣਗੇ।

ਕਲਬ ਦੇ ਪਹਿਰਾਵੇ ਨੂੰ ਤਲਬ ਇੱਕ ਰੂਹਾਨੀ ਹੋਊ;
ਸਿਫ਼ਤ ਦੀ ਪੈਰਵਾਈ ਕਿਸੇ ਸ਼ਾਇਰ ਦੀ ਜ਼ੁਬਾਨੀ ਹੋਊ,
ਸਭ ਵਿਚਾਰ ਤਾਂ ਫ਼ੇਰ ਤਿਆਰ-ਬਰ-ਤਿਆਰ ਆਜ਼ਾਦ ਰਹਿਣਗੇ;
ਆਉਣ ਖ਼ੂਬ ਸਾਰੇ ਜਨਮਦਿਨ ਮੁਬਾਰਕਬਾਦ ਰਹਿਣਗੇ।

ਅਮੂਮਨ ਦਾ ਰਾਜ਼ ਜਾਂ ਖ਼ਸੂਸਨ ਦੇ ਦਾਵੇ ਗ਼ੁਫ਼ਤਗ਼ੂ ਕਹਿਲਾਵੇ;
ਉਸ ਰਾਬਤਾ ਦੀ ਸਵਾਲੀਆ ਕੋਸ਼ਿਸ਼ ਸਦਾ ਜਵਾਬਤਾ ਕਹਿਲਾਵੇ,
ਖ਼ਵਾਹਿਸ਼ਾਂ ਦੀ ਰਿਹਾਇਸ਼ਾਂ ਅੰਦਰ ਹਰਫ਼ ਵਿਸਮਾਦ ਰਹਿਣਗੇ;
ਆਉਣ ਖ਼ੂਬ ਸਾਰੇ ਜਨਮਦਿਨ ਮੁਬਾਰਕਬਾਦ ਰਹਿਣਗੇ।

ਖ਼ਾਤੇ ਖਾਹਿਸ਼ਮੰਦਾਂ ਦੀ ਬਾਰਾਤੇ ਇੱਕ ਨਵੀਂ ਰਾਤੇ ਮਨਜ਼ੂਰ ਨੇ;
ਉਕੇਰੇ ਅਲਫ਼ਾਜ਼ ਦਾ ਨੂਰ ਕਾਫ਼ੀ ਦੂਰ ਪਰ ਲਿਖੇ ਗੁਰਨੂਰ ਨੇ,
ਲੱਗੀ ਸੰਨ ਇੱਕ ਦੀਪ ਪਰ ਜਗਦੇ ਤਾਂ ਵਿੱਚ ਤਾਦਾਦ ਰਹਿਣਗੇ;
ਆਉਣ ਖ਼ੂਬ ਸਾਰੇ ਜਨਮਦਿਨ ਮੁਬਾਰਕਬਾਦ ਰਹਿਣਗੇ।

ਕਾਇਨਾਤ ਦੇ ਕਮਾਲ ਸਭ ਰਾਹੀਆਂ ਦੇ ਨਾਲ ਹੀ ਤਾਂ ਹੈ;
ਇਹ ਜੋ ਆਉਂਦੇ-ਜਾਂਦੇ ਆਫ਼ਤਾਬੀ ਰੰਗ ਜਲਾਲ ਹੀ ਤਾਂ ਹੈ,
ਤਾਂ ਸੁਫ਼ਨਿਆਂ ਦੇ ਮਹਿਲ ਮੇਰੀ ਪਹਿਲ ਸਲੀਕੇ ਸੰਵਾਦ ਰਹਿਣਗੇ;
ਆਉਣ ਖ਼ੂਬ ਸਾਰੇ ਜਨਮਦਿਨ ਮੁਬਾਰਕਬਾਦ ਰਹਿਣਗੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments