ਫਿਜ਼ੀਓਲਾਜੀ ਜਾਂ ਮੈਡੀਸਨ ਵਿਚ 2023 ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਕੈਟਾਲਿਨ ਕਾਰਿਕੋ ਤੇ ਡਰੂ ਵੀਸਮੈਨ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਨਿਊਕਲਯੋਸਾਈਡ ਬੇਸ ਸੋਧਾਂ ਨਾਲ ਸਬੰਧਤ ਉਨ੍ਹਾਂ ਦੀਆਂ ਖੋਜਾਂ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਦੀ ਖੋਜ ਨੇ ਕੋਵਿਡ-19 ਖਿਲਾਫ ਪ੍ਰਭਾਵੀ mRNA ਟੀਕਿਆਂ ਦੇ ਵਿਕਾਸ ਵਿਚ ਮਦਦ ਕੀਤੀ। ਨੋਬਲ ਪੁਰਸਕਾਰ ਦੀ 6 ਦਿਨਾਂ ਘੋਸ਼ਣਾਵਾਂ ਅੱਜ ਤੋਂ ਹੋਣ ਲੱਗੀਆਂ ਹਨ। ਚਕਿਤਸਾ ਦੇ ਖੇਤਰ ਵਿਚ ਦਿੱਤੇ ਜਾਣ ਵਾਲੇ ਇਸ ਪੁਰਸਕਾਰ ਦੇ ਜੇਤੂ ਦੇ ਇਨਾਮਾਂ ਦੇ ਐਲਾਨ ਨਾਲ ਉਸ ਦੀ ਸ਼ੁਰੂਆਤ ਹੋਈ।
ਪਿਛਲੇ ਸਾਲ ਸਵੀਡਿਸ਼ ਵਿਗਿਆਨਕ ਸਵਾਂਤੇ ਪਾਬੋ ਨੇ ਮਨੁੱਖੀ ਵਿਕਾਸ ਵਿਚ ਖੋਜ ਲਈ ਫਿਜੀਓਲਾਜੀ ਜਾਂ ਚਕਿਤਰਾ ਦੇ ਖੇਤਰ ਵਿਚ ਨੋਬਲ ਪੁਰਸਕਾਰ ਜਿੱਤਿਆ ਸੀ। ਉਨ੍ਹਾਂ ਦੀ ਖੋਜ ਨੇ ਨਿਏਂਡਰਥਾਪ ਡੀਐੱਨਏ ਦੇ ਰਹੱਸਾਂ ਦਾ ਖੁਲਾਸਾ ਕੀਤਾ ਸੀ ਜਿਸ ਨੇ ਗੰਭੀਰ ਕੋਵਿਡ-19 ਪ੍ਰਤੀ ਸਾਡੀ ਸੰਵੇਦਨਸ਼ੀਲਤਾ ਸਣੇ ਸਾਡੀ ਪ੍ਰਤੀਰੱਖਿਆ ਪ੍ਰਣਾਲੀ ਦੇ ਸਿਲਸਿਲੇ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।