spot_img
Homeਮਾਝਾਗੁਰਦਾਸਪੁਰਹਿਓੁਮੈਨਿਟੀ ਫਸਟ ਦੀਆ ਟੀਮਾਂ ਵਲੋ  ਰਾਹਤ ਕਾਰਜ ਲਗਾਤਾਰ  ਜਾਰੀ

ਹਿਓੁਮੈਨਿਟੀ ਫਸਟ ਦੀਆ ਟੀਮਾਂ ਵਲੋ  ਰਾਹਤ ਕਾਰਜ ਲਗਾਤਾਰ  ਜਾਰੀ

ਕਾਦੀਆਂ 18 ਅਗਸਤ  (ਸਲਾਮ ਤਾਰੀ)
ਪੋਗ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਬਿਆਸ ਦਰਿਆ ਦੇ ਨਜ਼ਦੀਕੀ ਪਿੰਡਾਂ ਵਿੱਚ ਆਏ ਹੜ੍ਹ ਵਰਗੇ ਹਾਲਾਤਾਂ ਵਿੱਚ ਲੋਕਾਂ  ਦੀਆਂ ਸਮੱਸਿਆਵਾਂ ਬਹੁਤ ਵੱਧ ਗਈਆਂ ਹਨ ।

ਇਹੋ ਜਿਹੇ ਹਾਲਾਤਾਂ ਵਿੱਚ ਹਿਓੁਮੈਨਿਟੀ ਫਸਟ ਦੀਆਂ ਟੀਮਾਂ  ਇਹਨਾਂ ਇਲਾਕਿਆਂ ਵਿੱਚ ਪਹੁੰਚ ਕੇ ਅਤੇ ਅਹਿਮਦੀਆ ਯੂਥ ਵਿੰਗ ਦੇ ਨੌਜਵਾਨਾਂ ਦੇ ਨਾਲ ਮਿਲ ਕੇ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ ਅਤੇ  ਜ਼ਰੂਰੀ ਵਸਤੂਆਂ ਦੀ ਸਮੱਗਰੀ  ਰਾਸ਼ਨ ਆਦਿ  ਇਹਨਾਂ ਲੋਕਾਂ ਤੱਕ ਪਹੁੰਚਾ ਰਹੇ ਹਨ। ਜਿਸ ਵਿੱਚ ਪਾਣੀ ਦੀਆਂ ਬੋਤਲਾਂ  ਖਾਣ ਪੀਣ ਦਾ ਸਮਾਨ ਅਤੇ ਵਿਸ਼ੇਸ਼ ਤੌਰ ਤੇ  ਲੰਗਰ ਵੀ ਹਜ਼ਾਰਾਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ|    ਸਈਅਦ ਅਜ਼ੀਜ਼ ਅਹਿਮਦ ਐਕਟਿੰਗ ਚੇਅਰਮੈਨ  ਹਿਉਮੈਨਿਟੀ ਫਸਟ ਇੰਡੀਆ  ਦੀ ਨਿਗਰਾਨੀ ਹੇਠ ਨਵੀਦ ਅਹਿਮਦ ਫਜ਼ਲ  ਇੰਚਾਰਜ ਪੰਜਾਬ ਹਿਓੁਮੈਨਿਟੀ ਫਸਟ  ਦੀ  ਅਗਵਾਈ ਹੇਠ  ਅਹਿਮਦੀਆ  ਯੂਥ ਵਿੰਗ ਦੇ ਨੌਜਵਾਨਾਂ ਦੇ ਨਾਲ  ਰਾਹਤ ਕਾਰਜ ਕਰ ਰਹੇ ਹਨ ।  ਇਸ ਮੌਕੇ ਇੰਚਾਰਜ ਪੰਜਾਬ ਹਿਊਮੈਨਿਟੀ ਫਸਟ  ਨਵੀਦ ਅਹਿਮਦ ਫਜ਼ਲ ਨੇ ਦੱਸਿਆ ਕਿ  ਹਿਊਮੈਨਿਟੀ ਫਸਟ ਦੀਆਂ ਟੀਮਾਂ  ਹਰ ਰੋਜ਼ ਪੂਰੀ ਤੰਨਦੇਹੀ ਨਾਲ  ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾਵਾਂ  ਨਿਭਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਹਿਊਮੈਨਿਟੀ ਫਸਟ ਦੇ ਸਕੱਤਰ ਸ਼ਮੀਮ ਅਹਿਮਦ ਗੋਰੀ , ਇਫ਼ਤਿਖਾਰ  ਓਦ ਦੀਨ,  ਸਾਦਿਕ  ਚੀਮਾ ,ਸ਼ਕੀਲ ਅਹਿਮਦ ,  ਨੂਰ ਉੱਦ ਦੀਨ, ਅਤਾਓੁਲ ਬਾਰੀ  ਇਸ ਮੌਕੇ ਉਨ੍ਹਾਂ ਨਾਲ ਮੌਜੂਦ ਸੀ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments