spot_img
Homeਮਾਝਾਗੁਰਦਾਸਪੁਰਏ ਐਸ ਆਈ ਸੁਭਾਸ਼ ਚੰਦਰ ਦੀ ਸੜਕ ਹਾਦਸੇ ‘ਚ ਹੋਈ ਮੌਤ

ਏ ਐਸ ਆਈ ਸੁਭਾਸ਼ ਚੰਦਰ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਾਦੀਆਂ/13 ਮਾਰਚ (ਸਲਾਮ ਤਾਰੀ)

ਬੀਤੀ ਰਾਤ ਸੀ ਆਈ ਡੀ ਵਿਭਾਗ ਕਾਦੀਆਂ ‘ਚ ਤੈਨਾਤ ਏ ਐਸ ਆਈ ਸੁਭਾਸ਼ ਚੰਦਰ (50) ਦੀ ਕਾਦੀਆਂ ਨੇੜੇ ਸਥਿਤ ਪਿੰਡ ਡੱਲਾ ਕੋਲ ਸੜਕ ਦੁਰਘਟਨਾ ‘ਚ ਮੌਤ ਹੋ ਗਈ। ਇਸ ਬਾਰੇ ਮਿਰਤਕ ਦੀ ਪਤਨੀ ਦਰਸ਼ਨਾਂ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ‘ਚ ਦੱਸਿਆ ਹੈ ਕਿ ਉਸ ਦਾ ਪਤੀ 12 ਮਾਰਚ 2023 ਨੂੰ ਪਲਾਟੀਨਾ ਮੋਟਰ ਸਾਈਕਲ ਨੰਬਰ ਪੀ ਬੀ 02 ਸੀ ਐਚ 2689 ਤੇ ਸਵਾਰ ਹੋ ਕੇ ਆਪਣੀ ਡਿਊਟੀ ਤੇ ਗਿਆ ਸੀ। ਰਾਤ ਲਗਪਗ ਸਾਢੇ ਨੌ ਵਜੇ ਉਸ ਨੂੰ ਫ਼ੋਨ ਆਇਆ ਕਿ ਕਿਸੇ ਨਾਮਾਲੂਮ ਵਾਹਨ ਨੇ ਉਸ ਦੀ ਮੋਟਰ ਸਾਈਕਲ ਨੂੰ ਸਾਈਡ ਮਾਰੀ ਹੈ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਜਿਸ ਤੇ ਉਹ ਮਿਰਤਕ ਦੇ ਭਰਾ ਨੱਥਾ ਰਾਮ ਅਤੇ ਨਰੇਸ਼ ਕੁਮਾਰ ਪੁਤਰਾਨ ਅਨੰਤ ਕੁਮਾਰ ਵਾਸੀ ਮੁਹੱਲਾ ਧਰਮਪੁਰਾ ਘਟਨਾ ਵਾਲੀ ਥਾਂ ਤੇ ਪਹੁੰਚੇ। ਉਥੇ ਉਨ੍ਹਾਂ ਸੁਭਾਸ਼ ਚੰਦਰ ਨੂੰ ਪੱਕੀ ਸੜਕ ਤੇ ਕਣਕ ਦੇ ਖੇਤ ਲਾਗੇ ਪਿਆ ਵੇਖਿਆ। ਜਿਸ ਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਇਲਾਜ ਲਈ ਉਹ ਲੈ ਕੇ ਜਦੋਂ ਜਾ ਰਹੇ ਸਨ ਤਾਂ ਰਸਤੇ ‘ਚ ਉਸ ਨੇ ਦਮ ਤੌੜ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਿਕ ਮਿਰਤਕ ਕਿਸੇ ਮਾਮਲੇ ਦੀ ਤਫ਼ਤੀਸ਼ ਲਈ ਪਿੰਡ ਡੱਲਾ ਗਿਆ ਸੀ। ਕਾਦੀਆਂ ਪੁਲੀਸ ਨੇ ਧਾਰਾ 304-ਏ, 279,337 ਅਤੇ 427 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਿਰਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੁਲੀਸ ਨੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤੀ ਹੈ। ਉੱਧਰ ਥਾਣਾ ਕਾਦੀਆਂ ਦੇ ਐਸ ਐਚ ੳ ਸ਼੍ਰੀ ਸੁਖਰਾਜ ਸਿੰਘ ਨੇ ਦੱਸਿਆ ਕਿ ਮਿਰਤਕ ਸੁਭਾਸ਼ ਚੰਦਰ ਦੀ ਮੌਤ ਨਾਲ ਉਨ੍ਹਾਂ ਨੂੰ ਗਹਿਰਾ ਸਦਮਾ ਪੁੱਜਾ ਹੈ। ਉਨ੍ਹਾਂ ਦੱਸਿਆ ਕਿ ਉਹ ਲੰਬੇ ਸਮੇਂ ਤੱਕ ਥਾਣਾ ਕਾਦੀਆਂ ‘ਚ ਤੈਨਾਤ ਰਹੇ ਅਤੇ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ। ਉਹ ਹਸਮੁਖ ਅਤੇ ਮਿਲਨਸਾਰ ਤਬੀਅਤ ਦੇ ਮਾਲਕ ਸਨ। ਮਿਰਤਕ ਅਹਿਮਦੀਆ ਹੈੱਡ ਕਵਾਟਰ ਵੀ ਆਪਣੀ ਸ਼ਾਨਦਾਰ ਸੇਵਾਵਾਂ ਦੇ ਚੁੱਕਿਆ ਹੈ। ਅਹਿਮਦੀਆ ਭਾਈਚਾਰੇ ‘ਚ ਵੀ ਉਨ੍ਹਾਂ ਦੀ ਮੌਤ ਨੂੰ ਲੈ ਕੇ ਦੁੱਖ ਅਤੇ ਸਦਮਾ ਪਹੁੰਚਿਆ ਹੈ। ਉਨ੍ਹਾਂ ਦੀ ਮੌਤ ਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਚੌਧਰੀ ਅਬਦੁਲ ਵਾਸੇ, ਪ੍ਰੈਸ ਯੂਨੀਅਨ ਦੇ ਚੌਧਰੀ ਮਨਸੂਰ ਘਨੌਕੇ ਨੇ ਵੀ ਗਹਿਰੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਦੂਜੇ ਪਾਸੇ ਕਾਦੀਆਂ ਥਾਣੇ ‘ਚ ਵਾਇਰਲੈਸ ਵਿਭਾਗ ਵਿੱਚ ਤੈਨਾਤ ਝਿਰਮਿਲ ਸਿੰਘ (50) ਵਾਸੀ ਲੀਲ ਕਲਾਂ ਦੀ ਆਨੰਦਪੁਰ ਸਾਹਿਬ ਤੋਂ ਵਾਪਸੀ ਸਮੇਂ ਸੜਕ ਹਾਦਸੇ ‘ਚ ਮੌਤ ਹੋ ਗਈ ਹੈ।
ਫ਼ੋਟੋ:ਮਿਰਤਕ ਸੁਭਾਸ਼ ਚੰਦਰ ਦੀ ਫ਼ਾਈਲ ਫ਼ੋਟੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments