spot_img
Homeਮਾਝਾਗੁਰਦਾਸਪੁਰਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਸਿੱਖਿਆਰਥੀਆਂ ਦੀ ਵੱਧ...

ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਸਿੱਖਿਆਰਥੀਆਂ ਦੀ ਵੱਧ ਤੋਂ ਵੱਧ ਪਲੇਸਮੈਂਟ ਕਰਨ ਲਈ ਕੀਤੀ ਮੀਟਿੰਗ

ਬਟਾਲਾ, 28 ਫਰਵਰੀ (ਤਾਰੀ) -ਮਾਨਯੋਗ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਸੰਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੰਸਥਾ ਨੇੜੇ ਲੱਗਦੀ ਇੰਡਸਟ੍ਰੀਜ ਦੀ ਡਿਮਾਂਡ ਅਨੁਸਾਰ ਨਵੇਂ ਕੋਰਸ ਚਲਾਉਣ ਹਿੱਤ ਅਤੇ ਪੁਰਾਣੇ ਕੋਰਸਾਂ ਨੂੰ ਅਪਗ੍ਰੇਡ ਕਰਨ ਅਤੇ ਸੰਸਥਾ ਦੇ ਦਾਖਲੇ ਵਿਚ ਵਾਧਾ ਕਰਨ, ਸਿੱਖਿਆਰਥੀਆਂ ਦੀ ਵੱਧ ਤੋਂ ਵੱਧ ਪਲੇਸਮੈਂਟ ਕਰਨ ਲਈ ਪੰਜਾਬ ਸਰਕਾਰ ਵਲੋਂ ਸੰਸਥਾ ਦੀ ਬੇਹਤਰੀ ਲਈ ਆਈ.ਐਮ.ਸੀ. ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਦੀ ਕਮੇਟੀ ਗਠਿਤ ਕੀਤੀ ਗਈ।

ਉਨ੍ਹਾਂ ਅੱਗੇ ਦੱਸਿਆ ਕਿ ਜਿਸ ਵਿੱਚ ਇਲਾਕੇ ਦੇ ਉੱਘੇ ਉਦਯੋਗਪਤੀ ਅਤੇ ਕਾਰਬਾਰੀ ਸ਼੍ਰੀ ਸੁਖਜਿੰਦਰ ਸਿੰਘ, ਡਾਇਰੈਕਟਰ ਮੈਸ ਰਜਿੰਦਰਾ ਮਸ਼ੀਨ (ਪ੍ਰਾਈਵੇਟ ਲਿਮਟਿਡ) ਬਟਾਲਾ ਨੂੰ ਕਾਦੀਆਂ ਦੀ ਸਰਕਾਰੀ ਸੰਸਥਾ ਦੀ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਇਹਨਾਂ ਨਾਲ 6 ਮੈਂਬਰਾਂ ਵੀ ਨਿਯੁਕਤ ਕੀਤੇ ਗਏ ।ਇਸ ਸਬੰਧੀ ਸਰਕਾਰੀ ਆਈ.ਟੀ.ਆਈ. ਕਾਦੀਆਂ ਵਿੱਚ ਨਵੇਂ ਕੋਰਸ ਚਲਾਉਣ ਅਤੇ ਪੁਰਾਣੇ ਕੋਰਸਾਂ ਨੂੰ ਅਪਗ੍ਰੇਡ ਕਰਨ ਅਤੇ ਸੰਸਥਾ ਦੀ ਬੇਹਤਰੀ ਲਈ ਆਈ.ਐਮ.ਸੀ. ਦੀ ਮੀਟਿੰਗ ਕੀਤੀ ਗਈ।

ਇਸ ਮੌਕੇ ਸ਼੍ਰੀ ਸੁਖਜਿੰਦਰ ਸਿੰਘ, ਚੇਅਰਮੈਨ ਡਾਇਰੈਕਟਰ ਰਜਿੰਦਰਾ ਮਸੀਨ (ਪ੍ਰਾਈਵੇਟ ਲਿਮਟਿਡ) ਬਟਾਲਾ ਅਤੇ ਕਮੇਟੀ ਮੈਂਬਰ ਸ਼੍ਰੀ ਅਮਿਤ ਕੁਮਾਰ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਗੁਰਮੇਜ ਸਿੰਘ, ਸ਼੍ਰੀ ਹਰਪਾਲ ਸਿੰਘ, ਸ਼੍ਰੀ ਪ੍ਰਭਜੋਤ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਕਾਦੀਆਂ ਅਤੇ ਸੰਸਥਾ ਦੇ ਸੀਨੀਅਰ ਫੈਕਲਟੀ ਮੈਂਬਰ, ਦੁਆਰਾ ਸਿਰਕਤ ਕੀਤੀ ਗਈ। ਉਹਨਾਂ ਵੱਲੋਂ ਅਵਾਸਨ ਦਿਵਾਇਆ ਗਿਆ ਕਿ ਉਹ ਆਈ.ਟੀ.ਆਈ, ਕਾਦੀਆਂ ਦੀ ਬੇਹਤਰੀ ਲਈ ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਤਜਿੰਦਰ ਸਿੰਘ ਵੋਹਰਾ ਅਤੇ ਸਮੂਹ ਟਰੇਡ ਇੰਸਟਰਕਟਰ ਨਾਲ ਸੰਸਥਾ ਦੇ ਦਾਖਲੇ ਵਿਚ ਵਾਧਾ ਕਰਨ ਅਤੇ ਸੰਸਥਾ ਦੇ ਸਿਖਿਆਰਥੀਆਂ ਦੀ ਪਲੇਸਮੈਂਟ ਕਰਾਉਣ ਵਿਚ ਵੱਧ ਤੋਂ ਵੱਧ ਸਹਿਯੋਗ ਕਰਨਗੇ ।ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਤਜਿੰਦਰ ਸਿੰਘ ਵੋਹਰਾ ਅਤੇ ਸਮੂਹ ਸਟਾਫ ਵਲੋਂ ਮੀਟਿੰਗ ਵਿਚ ਆਏ ਸ਼੍ਰੀ ਸੁਖਜਿੰਦਰ ਸਿੰਘ, ਚੇਅਰਮੈਨ ਡਾਇਰੈਕਟਰ ਰਜਿੰਦਰਾ ਮਸ਼ੀਨ (ਪ੍ਰਾਈਵੇਟ ਲਿਮਟਿਡ) ਬਟਾਲਾ ਨਾਲ ਵਿਸ਼ੇਸ਼ ਤੌਰ ਤੇ ਆਏ ਮਹਿਮਾਨ ਸ਼੍ਰੀ ਅਮਰਜੀਤ ਸਿੰਘ ਖੋਖਰ, ਸ਼੍ਰੀ ਰਾਜਦੀਪ ਸਿੰਘ, ਸ਼੍ਰੀ ਰਵਿੰਦਰ ਸਿੰਘ, ਚੰਦਨਦੀਪ ਸਿੰਘ ਖੋਖਰ, ਸ਼੍ਰੀ ਅਮਰਜੀਤ ਸਿੰਘ, ਅਤੇ ਬਾਕੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments