spot_img
Homeਮਾਝਾਗੁਰਦਾਸਪੁਰਇੰਪਲਾਈਜ਼ ਫ਼ੈਡਰੇਸ਼ਨ ਮੰਡਲ ਕਾਦੀਆ ਦੀ ਅਹਿਮ ਮੀਟਿੰਗ ਹੋਈ

ਇੰਪਲਾਈਜ਼ ਫ਼ੈਡਰੇਸ਼ਨ ਮੰਡਲ ਕਾਦੀਆ ਦੀ ਅਹਿਮ ਮੀਟਿੰਗ ਹੋਈ

ਕਾਦੀਆ 25 ਫਰਵਰੀ ( ਸਲਾਮ ਤਾਰੀ )

ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਦੀ ਮਹੀਨਾਵਾਰ ਮੀਟਿੰਗ ਕਾਦੀਆਂ ਵਿਖੇ ਮਿਤੀ 24.02.2023 ਦਿਨ ਸੁੱਕਰਵਾਰ ਨੂੰ ਸ੍ਰੀ ਬਲਜਿੰਦਰ ਸਿੰਘ ਬਾਜਵਾ ਤੁਗਲਵਾਲ ਪ੍ਰਧਾਨ ਮੰਡਲ ਕਾਦੀਆ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਵੱਖ ਵੱਖ ਬੁਲਾਰਿਆਂ ਵੱਲੋਂ ਪੀ .ਐਸ. ਪੀ. ਸੀ. ਐਲ ਦੀ ਮੈਨਜਮੈਂਟ ਨੂੰ ਚਿਤਾਵਨੀ ਦਿੱਤੀ ਗਈ ਕਿ ਉਹਨਾਂ ਦੇ ਜੋ 25 ਦੇ ਕਰੀਬ ਸਹਾਇਕ ਲਾਇਨਮੈਨ ਸਾਥੀਆਂ ਤੇ ਮੈਨੇਜਮੈਂਟ ਵੱਲੋਂ ਜੋ ਪਰਚੇ ਦਰਜ ਕੀਤੇ ਗਏ ਹਨ, ਉਹ ਤੁਰੰਤ ਵਾਪਸ ਲਏ ਜਾਣ ਅਤੇ ਸਾਥੀਆਂ ਨੂੰ ਬਹਾਲ ਕੀਤਾ ਜਾਵੇ, ਨਹੀਂ ਤਾਂ ਇਸ ਵਿਰੁੱਧ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਪੀ .ਐਸ .ਪੀ. ਸੀ .ਐਲ ਦੀ ਮੈਨਜਮੈਂਟ ਦੀ ਹੋਵੇਗੀ। ਇਸ ਤੋਂ ਇਲਾਵਾ ਬੁਲਾਰਿਆਂ ਵੱਲੋਂ ਕਿਹਾ ਗਿਆ ਕਿ ਬੋਰਡ ਵੱਲੋਂ ਜੋ ਸੀ. ਆਰ.ਏ 267/11ਅਤੇ ਸੀ.ਆਰ.ਏ 281/13 ਤਹਿਤ ਮਹਿਕਮੇ ਵਿਚ ਲਾਇਨਮੈਨ ਭਰਤੀ ਕੀਤੇ ਗਏ ਹਨ, ਉਹਨਾਂ ਪ੍ਰੋਬੇਸ਼ਨ /ਕੰਟਰੈਕਟ ਨੂੰ ਰੈਗੂਲਰ ਸਮੇਂ ਵਿਚ ਗਿਣਿਆ ਜਾਵੇ ਅਤੇ ਉਨ੍ਹਾਂ ਦੇ ਬਣਦੇ ਸਾਰੇ ਵਿੱਤੀ ਲਾਭ ਉਹਨਾਂ ਨੂੰ ਦਿੱਤੇ ਜਾਣ। ਜੇਕਰ ਮੈਨੇਜ਼ਮੈਂਟ ਵੱਲੋਂ ਇਸ ਮਸਲੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕਾਣੀਵੰਡ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਇਹਨਾ ਲਾਇਨਮੈਨ ਸਾਥੀਆਂ ਦਾ ਸਾਥ ਦਿੰਦੇ ਹੋਏ ਸੰਘਰਸ਼ ਦੇ ਰਾਹ ਨੂੰ ਅਪਣਾਇਆ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਸੰਦੀਪ ਸਿੰਘ ਬਾਜਵਾ ਸਕੱਤਰ ਮੰਡਲ ਕਾਦੀਆ ਵਲੋ ਕਿਹਾ ਗਿਆ ਕਿ ਜਿਵੇਂ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਸੀ.ਆਰ.ਏ 267/11(ਲਾਈਨਮੈਨ ਭਰਤੀ) ਦੀ ਸੀਨੀਆਰਤਾ ਸੂਚੀ ਮੈਰਿਟ ਦੇ ਅਧਾਰ ਤੇ ਬਣਾਈ ਗਈ ਹੈ। ਉਸੇ ਤਰ੍ਹਾਂ ਸੀ.ਆਰ.ਏ 281/13(ਲਾਇਨਮੈਨ ਭਰਤੀ) ਦੀ ਸੀਨੀਆਰਤਾ ਸੂਚੀ ਵੀ ਮੈਰਿਟ ਦੇ ਆਧਾਰ ਤੇ ਬਣਾਈ ਜਾਵੇ। ਜੋ ਮੈਨਜਮੈਂਟ ਵੱਲੋਂ ਗਲਤ ਤਰੀਕੇ ਨਾਲ ਜੁਆਇੰਨਿਗ ਮਿਤੀ ਦੇ ਮੁਤਾਬਕ ਬਣਾਈ ਗਈ ਹੈ ਉਸ ਨੂੰ ਕੈਂਸਲ ਕੀਤਾ ਜਾਵੇ ਅਤੇ ਇਹ ਸੀਨੀਆਰਤਾਂ ਸੂਚੀ ਮੈਰਿਟ ਦੇ ਅਧਾਰ ਤੇ ਬਣਾਈ ਜਾਵੇ। ਇਸ ਮੀਟਿੰਗ ਵਿੱਚ ਸ੍ਰੀ ਯੂਨਿਸ ਮਸੀਹ ਪਰਧਾਨ ਸਬ-ਡਵੀਜ਼ਨ ਹਰਚੋਵਾਲ, ਸ੍ਰੀ ਮਤੀ ਸੁਖਵਿੰਦਰ ਕੌਰ ਯੂ.ਡੀ .ਸੀ ਮੰਡਲ ਕਾਦੀਆ, ਸ਼੍ਰੀ ਨਿਰਮਲ ਸਿੰਘ ਸਬ ਡਵੀਜ਼ਨ ਹਰਚੋਵਾਲ, ਸ੍ਰੀ ਜਤਿੰਦਰ ਸਿੰਘ ਸਬ ਡਵੀਜ਼ਨ ਹਰਚੋਵਾਲ, ਸ੍ਰੀ ਸਰਵਣ ਸਿੰਘ ਸਬ ਡਵੀਜ਼ਨ ਹਰਚੋਵਾਲ, ਸ੍ਰੀ ਸੁਖਦੇਵ ਸਿੰਘ ਸਬ ਡਵੀਜ਼ਨ ਹਰਚੋਵਾਲ, ਸ੍ਰੀ ਸੁਲੱਖਣ ਸਿੰਘ ਸਬ ਡਵੀਜ਼ਨ ਹਰਚੋਵਾਲ, ਸ਼੍ਰੀ ਹਰਵੰਤ ਸਿੰਘ ਪ੍ਰਧਾਨ ਸਬ ਡਵੀਜ਼ਨ ਕਾਦੀਆ, ਸ੍ਰੀ ਅਮਰੀਕ ਸਿੰਘ ਸਬ ਡਵੀਜ਼ਨ ਕਾਦੀਆਂ, ਸ੍ਰੀ ਕੰਵਲਜੀਤ ਸਿੰਘ ਸਕੱਤਰ ਸਬ ਡਵੀਜ਼ਨ ਕਾਦੀਆਂ, ਸ੍ਰੀ ਗੁਰਪਾਲ ਸਿੰਘ ਲਾਈਨਮੈਨ, ਸ੍ਰੀ ਬਲਜਿੰਦਰ ਸਿੰਘ ਲਾਈਨਮੈਨ ਸਬ-ਡਵੀਜ਼ਨ ਕਾਦੀਆਂ, ਸ਼੍ਰੀ ਜੋਗਿੰਦਰਪਾਲ ਜੇ.ਈ ਸਬ-ਡਵੀਜ਼ਨ ਕਾਦੀਆਂ, ਸ੍ਰੀ ਸੁਖਵਿੰਦਰ ਸਿੰਘ ਜੇ.ਈ ਸਬ-ਡਵੀਜ਼ਨ ਕਾਦੀਆਂ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments