spot_img
Homeਮਾਝਾਗੁਰਦਾਸਪੁਰਐਂਟੀ ਲੇਪਰੋਸੀ ਦਿਵਸ ਮੌਕੇ ਸੰਕਲਪ ਲਿਆ

ਐਂਟੀ ਲੇਪਰੋਸੀ ਦਿਵਸ ਮੌਕੇ ਸੰਕਲਪ ਲਿਆ

 

ਕਾਦੀਆ 1 ਫਰਵਰੀ,( ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਪ੍ਰਧਾਨਗੀ ਹੇਠ ਸੀ ਐੱਚ ਸੀ ਭਾਮ ਵਿਖੇ ਐਂਟੀ ਲੇਪਰੋਸੀ ਜਾਗਰੂਕਤਾ ਪੰਦਰਵਾੜੇ ਤਹਿਤ ਸੰਕਲਪ ਲਿਆ ਗਿਆ। ਇਹ ਪੰਦਰਵਾੜਾ 30 ਜਨਵਰੀ ਤੋਂ 13 ਫਰਵਰੀ ਤੱਕ ਮਨਾਇਆ ਜਾਵੇਗਾ। ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਨੇ ਸਮੂਹ ਹੈਲਥ ਵਰਕਰ ਦੀ ਮੀਟਿੰਗ ਲੈਂਦੇ ਹੋਏ ਨਿਰਦੇਸ਼ ਜਾਰੀ ਕੀਤੇ ਕਿ ਆਪਣੇ ਆਪਣੇ ਏਰੀਆ ਵਿਚ ਘਰ ਘਰ ਜਾਕੇ ਕੇ ਲੇਪਰੋਸੀ ਅਰਥਾਤ ਕੁਸ਼ਠ ਰੋਗ ਸਬੰਧੀ ਜਾਗਰੂਕਤਾ ਦਾ ਪ੍ਰਸਾਰ ਕਰਨਾ ਹੈ ਅਤੇ ਓਹਨਾ ਵਿਚੋਂ ਜੇ ਕੋਈ ਮੈਰਿਜ ਜਿਸਨੂੰ ਲੇਪਰੋਸੀ ਦੇ ਲੱਛਣ ਹਨ ਉਸਨੂੰ ਸਰਕਾਰੀ ਹਸਪਤਾਲ ਭੇਜਿਆ ਜਾਵੇ ਤਾਂ ਜੋ ਇਲਾਜ ਹੋ ਸਕੇ। ਇਸਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਹੁੰਦਾ ਹੈ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਸ਼ਰੀਰ ਤੇ ਬਾਕੀ ਚਮੜੀ ਨਾਲੋਂ ਹਲਕੇ ਰੰਗ ਦਾ ਦਾਗ ਜਿਸ ਤੇ ਖਾਜ ਈਏ ਦਰਦ ਮਹਿਸੂਸ ਨਹੀਂ ਹੁੰਦਾ ਅਜਿਹਾ ਦਾਗ ਕੁਸ਼ਠ ਰੋਗ ਹੋ ਸਕਦਾ ਹੈ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਬੀ ਈ ਈ ਸੁਰਿੰਦਰ ਕੌਰ, ਹੇਲਥ ਇੰਸਪੈਕਟਰ ਕੁਲਜੀਤ ਸਿੰਘ, ਹੈਲਥ ਇੰਸਪੈਕਟਰ ਮਨਿੰਦਰ ਸਿੰਘ ,ਸਰਬਜੀਤ ਸਿੰਘ, ਪਰਜੀਤ ਸਿੰਘ, ਸੁਚਾ ਸਿੰਘ, ਬਲਜੀਤ ਸਿੰਘ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments