spot_img
Homeਮਾਝਾਗੁਰਦਾਸਪੁਰਡਾਕਟਰ ਹਰਮਨਦੀਪ ਸਿੰਘ ਭਾਟੀਆ ਨੂੰ ਇੰਡੀਆ-ਯੂ ਕੇ ਆਉਟਸਟੈਂਡਿੰਗ ਅਚੀਵਰਜ਼ ਐਵਾਰਡ ਮਿਲਣ ਤੇ...

ਡਾਕਟਰ ਹਰਮਨਦੀਪ ਸਿੰਘ ਭਾਟੀਆ ਨੂੰ ਇੰਡੀਆ-ਯੂ ਕੇ ਆਉਟਸਟੈਂਡਿੰਗ ਅਚੀਵਰਜ਼ ਐਵਾਰਡ ਮਿਲਣ ਤੇ ਕਾਦੀਆਂ ਅਤੇ ਪੰਜਾਬ ਦਾ ਨਾਂ ਰੋਸ਼ਣ ਹੋਇਆ: ਜਗਰੂਪ ਸਿੰਘ ਸੇਖਵਾਂ

 

ਕਾਦੀਆਂ/31 ਜਨਵਰੀ (ਸਲਾਮ ਤਾਰੀ)
ਡਾਕਟਰ ਹਰਮਨਦੀਪ ਸਿੰਘ ਭਾਟੀਆ ਨੂੰ ਇੰਡੀਆ-ਯ ੂਕੇ ਆਉਟਸਟੈਂਡਿੰਗ ਅਚੀਵਰਜ਼ ਐਵਾਰਡ ਮਿਲਣ ਨਾਲ ਕਾਦੀਆਂ ਅਤੇ ਪੰਜਾਬ ਦਾ ਨਾਂ ਰੋਸ਼ਣ ਹੋਇਆ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਨੇਤਾ ਜ਼ਿਲ੍ਹਾ ਇੰਚਾਰਜ ਅਤੇ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਡਾਕਟਰ ਹਰਮਨਦੀਪ ਸਿੰਘ ਅਤੇ ਉਨ੍ਹਾਂ ਦੇ ਪਿਤਾ ਡਾਕਟਰ ਬਲਚਰਨਜੀਤ ਸਿੰਘ ਭਾਟੀਆ ਨੂੰ ਮੁਬਾਰਕਬਾਦ ਦਿੰਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਹਰਮਨਦੀਪ ਸਿੰਘ ਭਾਟੀਆ ਐਵਾਰਡ ਲੈਣ ਵਾਲੇ ਪਹਿਲੇ ਗੁਰ ਸਿੱਖ ਡਾਕਟਰ ਹਨ। ਕਾਦੀਆਂ ‘ਚ ਪੈਦਾ ਹੋਏ ਹਰਮਨਦੀਪ ਸਿੰਘ ਪਿਛਲੇ 12 ਸਾਲਾਂ ਤੋਂ ਦਿਲ ਦੀ ਬਿਮਾਰੀਆਂ ਦਾ ਇਲਾਜ ਕਰਨ ਵਾਲੇ ਮਸ਼ਹੂਰ ਡਾਕਟਰ ਹਨ। ਅਤੇ ਸਮਾਜ ਸੇਵੀ ਕਾਰਜਾਂ ਵਿੱਚ ਸ਼ਾਨਦਾਰ ਸੇਵਾਵਾਂ ਦਿੰਦੇ ਆ ਰਹੇ ਹਨ। ਉਨ੍ਹਾਂ ਦੇ ਪਿਤਾ ਡਾਕਟਰ ਬਲਚਰਨਜੀਤ ਸਿੰਘ ਭਾਟੀਆ ਅਤੇ ਮਾਤਾ ਡਾਕਟਰ ਆਦਰਸ਼ ਕੌਰ ਕਾਦੀਆਂ ਵਿੱਚ ਆਪਣੀ ਮੈਡੀਕਲ ਸੇਵਾਵਾਂ ਲੋਕਾਂ ਨੂੰ ਦੇ ਰਹੇ ਹਨ। ਇਹ ਸਨਮਾਨ ਲੰਦਨ ਦੀ ਪਾਰਲੀਮੈਂਟ ਵਿੱਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਡ ਨੂੰ ਸਮਰਪਿਤ ਬ੍ਰਿਟਿਸ਼ ਰਾਜਾ ਵੱਲੋਂ ਬਾਰਬਾਹਾ ਵਿਕਹਮ ਨੇ ਦਿੱਤਾ। ਇਸ ਸਨਮਾਨ ਲਈ ਦੁਨੀਆ ਭਰ ਦੇ ਵੱਖ ਵੱਖ ਦੇ ਦੇਸ਼ਾਂ ਤੋਂ ਪੜਨ ਆਏ 75 ਵਿਅਕਤੀਆਂ ਨੂੰ ਚੁਣਿਆ ਗਿਆ। ਡਾਕਟਰ ਬਲਚਰਨਜੀਤ ਸਿੰਘ ਭਾਟੀਆ ਜੋਕਿ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਸਕੱਤਰ ਹਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਤੇ ਮਾਨ ਹੈ ਜਿਸ ਨੂੰ ਇਹ ਵਕਾਰੀ ਪੁਰਸਕਾਰ ਮਿਲਿਆ ਹੈ ਅਤੇ ਉਸ ਨੇ ਦੇਸ਼ ਦਾ ਨਾਂ ਰੋਸ਼ਣ ਕੀਤਾ ਹੈ। ਡਾਕਟਰ ਭਾਟੀਆ ਨੂੰ ਨਗਰ ਕੌਂਸਲ ਦੇ ਮੀਤ ਪ੍ਰਧਾਨ ਚੌਧਰੀ ਅਬਦੁਲ ਵਾਸੇ ਨੇ ਵਧਾਈ ਦਿੱਤੀ ਹੈ।
ਫ਼ੋਟੋ: ਡਾਕਟਰ ਹਰਮਨਦੀਪ ਸਿੰਘ ਨੂੰ ਪੁਰਸਕਾਰ ਦਿੰਦੇ ਹੋਏ ਸ਼੍ਰੀਮਤਿ ਬਾਰਬਾਹਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments