spot_img
Homeਮਾਝਾਗੁਰਦਾਸਪੁਰਮੰਗਾਂ ਨਾ ਮੰਨਣ ਤੇ ਕਿਸਾਨਾਂ ਵੱਲੋਂ ਚੱਢਾ ਸੁਗਰ ਮਿੱਲ ਮੂਹਰੇ ਸੰਘਰਸ਼ ਦੀ...

ਮੰਗਾਂ ਨਾ ਮੰਨਣ ਤੇ ਕਿਸਾਨਾਂ ਵੱਲੋਂ ਚੱਢਾ ਸੁਗਰ ਮਿੱਲ ਮੂਹਰੇ ਸੰਘਰਸ਼ ਦੀ ਦਿੱਤੀ ਚਿਤਾਵਨੀ ਲੋਕ ਇਨਸਾਫ ਮੋਰਚਾ ਪੰਜਾਬ ਅਤੇ ਚੱਢਾ ਸ਼ੂਗਰ ਮਿੱਲ ਕੀੜੀ ਅਫਗਾਨਾ ਦੀ ਪ੍ਰਬੰਧਕ ਕਮੇਟੀ ਨੇ ਕਿਸਾਨ ਮਸਲੇ ਤੇ ਕੀਤੀਆਂ ਅਹਿਮ ਵਿਚਾਰਾਂ ਗੰਨਾ ਮਿੱਲ ਪ੍ਰਬੰਧਕ ਕਮੇਟੀ ਨੇ ਇਲਾਕੇ ਕਿਸਾਨਾਂ ਨੂੰ ਪਹਿਲ ਦੇ ਅਧਾਰ ਤੇ ਪਰਚੀਆਂ ਅਤੇ ਅਦਾਇਗੀ ਕਰਨ ਦਾ ਦਿੱਤਾ ਭਰੋਸਾ

ਬਟਾਲਾ 30 ਨਵੰਬਰ (ਮੁਨੀਰਾ ਸਲਾਮ ਤਾਰੀ)
ਜ਼ਿਲ੍ਹਾ ਗੁਰਦਾਸਪੁਰ ਅੰਦਰ ਨਿੱਜੀ ਖੇਤਰ ਦੀ ਚੱਢਾ ਸ਼ੂਗਰ ਕੀੜੀ ਅਫਗਾਨਾ ਵੱਲੋਂ ਇਲਾਕੇ ਦੇ ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਬੇਇਨਸਾਫ਼ੀਆਂ ਦੇ ਖਲਾਫ ਬੀਤੇ ਮੰਗਲਵਾਰ ਨੂੰ ਪਿੰਡ ਨੂੰਨਾ ਵਿੱਚ ਬੇਟ ਇਲਾਕੇ ਦੇ ਕਿਸਾਨਾਂ ਦੀ ਵੱਡੀ ਮੀਟਿੰਗ ਕੀਤੀ ਸੀ। ਇਸ ਮੀਟਿੰਗ ਦੌਰਾਨ ਕਿਸਾਨਾਂ ਦੇ ਵੱਲੋਂ ਪ੍ਰਗਟਾਏ ਰੋਸ ਅਤੇ ਰੋਹ ਦੇ ਚਲਦਿਆਂ ਮਿੱਲ ਮੈਨੇਜਮੈਂਟ ਕਮੇਟੀ ਨੇ ਇਸ ਮਾਮਲੇ ਨੂੰ ਭਾਂਪਦੇ ਹੋਏ ਬੁੱਧਵਾਰ ਨੂੰ ਕਿਸਾਨਾਂ ਨਾਲ ਪਿੰਡ ਨੂੰਨ ਦੇ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਚੱਡਾ ਸ਼ੂਗਰ ਮਿੱਲ ਕੀੜੀ ਅਫਗਾਨਾ ਦੇ ਜੀਐਮ ਮਨੋਜ ਤਿਵਾੜੀ ਅਤੇ ਮਿੱਲ ਦੀ ਟੀਮ ਮੌਕੇ ਤੇ ਪਹੁੰਚੀ। ਇਸ ਮੌਕੇ ਲੋਕ ਇਨਸਾਫ ਮੋਰਚਾ ਪੰਜਾਬ ਦੀ ਅਗਵਾਈ ਕਰਦੇ ਹੋਏ ਪ੍ਰਧਾਨ ਸੋਨੂੰ ਔਲਖ ਅਤੇ ਉਨ੍ਹਾਂ ਦੇ ਹੋਰ ਵੱਖ-ਵੱਖ ਸਾਥੀਆਂ ਅਤੇ ਜਥੇਬੰਦੀ ਦੇ ਬੁਲਾਰਿਆਂ ਨੇ ਮਿੱਲ ਪ੍ਰਬੰਧਕਾਂ ਅੱਗੇ ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਵਿਚਾਰ ਰੱਖੇ। ਇਸ ਮੌਕੇ ਬਹੁ-ਗਿਣਤੀ ਕਿਸਾਨਾਂ ਨੇ ਮਿੱਲ ਪ੍ਰਬੰਧਕਾਂ ਉਪਰ ਦੋਸ਼ ਲਗਾਏ ਕਿ ਮਿੱਲ ਵੱਲੋਂ ਉਨ੍ਹਾਂ ਨੂੰ ਸਮੇਂ ਸਿਰ ਗੰਨਾ ਪਰਚੀਆਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਤੋਂ ਇਲਾਵਾ ਮਿੱਲ ਚ ਗੰਨਾ ਲੈ ਕੇ ਪਹੁੰਚਣ ਵਾਲੇ ਕਿਸਾਨਾਂ ਦੀ ਐਂਟਰੀ ਮੌਕੇ ਵੀ ਕੋਈ ਅਨੁਸ਼ਾਸਨ ਜਾਂ ਨਿਯਮ ਨਹੀਂ ਹੈ। ਮਿੱਲ ਵੱਲੋਂ ਇਲਾਕੇ ਦੇ ਗੰਨੇ ਦੀ ਥਾਂ ਬਾਹਰਲੇ ਹਲਕਿਆਂ ਦੇ ਗੰਨੇ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਵੇਚੇ ਹੋਏ ਗੰਨੇ ਦੀ ਸਮੇਂ ਸਿਰ ਅਦਾਇਗੀ ਵੀ ਨਹੀਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮਾਰਚ ਅਪ੍ਰੈਲ ਮਹੀਨੇ ਕਿਸਾਨਾਂ ਦੀਆਂ ਗੰਨੇ ਦੀ ਅਦਾਇਗੀ ਰੋਕੀਆਂ ਜਾਂਦੀਆਂ ਹਨ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਗੰਨੇ ਦੀ ਕੁਆਲਿਟੀ ਖਰਾਬ ਹੋਣ ਦੇ ਬਹਾਨੇ ਲਾ-ਲਾ ਕੇ ਗੰਨੇ ਦੀ ਤੁਲਾਈ ਮੌਕੇ ਵੱਡੇ ਕੱਟ ਲਗਾਏ ਜਾਂਦੇ ਹਨ।ਮੋਰਚੇ ਦੇ ਮੁਖੀ ਸੋਨੂ ਔਲਖ ਅਤੇ ਕਿਸਾਨਾਂ ਦੇ ਬੁਲਾਰੇ ਕਰਮਜੀਤ ਸਿੰਘ ਨੂੰਨ ਨੇ ਕਿਸਾਨਾਂ ਦਾ ਪੱਖ ਮਿੱਲ ਪ੍ਰਬੰਧਕ ਟੀਮ ਅੱਗੇ ਵਿਸਤਾਰ ਸਹਿਤ ਰੱਖਿਆ।ਕਿਸਾਨਾਂ ਦੇ ਇਹਨਾ ਮਸਲਿਆਂ ਉਪਰ ਗੱਲਬਾਤ ਕਰਦੇ ਹੋਏ ਜੀਐਮ ਮਨੋਜ ਤਿਵਾੜੀ ਨੇ ਕਿਹਾ ਕਿ ਇਲਾਕੇ ਦੇ ਕਿਸੇ ਵੀ ਕਿਸਾਨ ਦੀਆਂ ਪਰਚੀਆਂ ਵਿੱਚ ਢਿੱਲ ਨਹੀਂ ਕੀਤੀ ਜਾਵੇਗੀ। ਉਨ੍ਹਾ ਨੂੰ ਪਹਿਲ ਦੇ ਅਧਾਰ ਤੇ ਮਿੱਲ ਵੱਲੋਂ ਪਰਚੀਆਂ ਦਿੱਤੀਆਂ ਜਾਣਗੀਆਂ। ਕਿਸਾਨਾਂ ਨੂੰ ਸਮੇਂ ਸਿਰ ਫਸਲ ਦੀ ਅਦਾਇਗੀ ਵੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿੱਲ ਵਿਚ ਸਾਫ ਸੁਥਰਾ ਗੰਨਾ ਲੈ ਕੇ ਆਉਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਜਿਹੜੀ ਗੰਨਾ ਪਰਚੀ ਮਿਲਦੀ ਹੈ ਉਸ ਉੱਤੇ ਅਮਲ ਕਰਦੇ ਹੋਏ ਸਮੇਂ ਸਿਰ ਲੈ ਕੇ ਗੰਨੇ ਦੀ ਟਰਾਲੀ ਲੈ ਕੇ ਮਿੱਲ ਵਿੱਚ ਪਹੁੰਚਣ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਹੋਰ ਇਲਾਕੇ ਦਾ ਗੰਨਾ ਖਰੀਦਣ ਲਈ ਵੀ ਪਾਬੰਦ ਕੀਤਾ ਹੁੰਦਾ ਹੈ ਇਸ ਲਈ ਬਾਹਰੋਂ ਗੰਨਾ ਲੈਣਾ ਉਨ੍ਹਾਂ ਦੀ ਮਜਬੂਰੀ ਹੈ। ਪਰ ਉਨ੍ਹਾਂ ਨੇ ਇਲਾਕੇ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਪਹਿਲ ਦੇ ਅਧਾਰ ਤੇ ਹਰੇਕ ਮਸਲਾ ਹੱਲ ਕੀਤਾ ਜਾਵੇਗਾ। ਇਸ ਮੌਕੇ ਜੀ ਜੀ ਐਮ ਤਿਵਾੜੀ ਤੋਂ ਅਲਾਵਾ ਡੀਜੀਐੱਮ ਰਕੇਸ਼ ਸ਼ਰਮਾ ਇੰਸਪੈਕਟਰ ਹਰਦੀਪ ਸਿੰਘ ਮਨਦੀਪ ਸਿੰਘ ਹਰਪਾਲ ਸਿੰਘ ਬਾਵਾ ਸਿੰਘ ਰਵਿੰਦਰ ਸਿੰਘ ਗੁਰਦੀਪ ਸਿੰਘ ਕਿਸਾਨ ਕਰਮਜੀਤ ਸਿੰਘ ਨੂੰਨ ਗੈਵੀ ਔਲਖ ਸੇਠੀ ਨੂੰਨ ਰਮਨਦੀਪ ਸਿੰਘ ਉਪ ਚੇਅਰਮੈਨ ਗੁਰਮੀਤ ਸਿੰਘ ਕੁਲਦੀਪ ਸਿੰਘ ਨੂੰਨ ਰਮਨਦੀਪ ਸਿੰਘ ਕੁਲਜੀਤ ਸਿੰਘ ਨਵਤੇਜ ਸਿੰਘ ਬਲਵਿੰਦਰ ਸਿੰਘ ਆਦਿ ਸਮੇਤ ਸੈਂਕੜੇ ਕਿਸਾਨ ਹਾਜ਼ਰ ਸਨ।
ਪਿੰਡ ਨੂੰਨ ਚ ਕਿਸਾਨਾਂ ਮਿੱਲ ਪ੍ਰਬੰਧਕ ਟੀਮ ਦੇ ਹਾਜਰ ਨੁਮਾਇੰਦੇ ਅਤੇ ਹਾਜਰ ਕਿਸਾਨ
ਕਿਸਾਨਾਂ ਨੂੰ ਸਬੋਧਨ ਕਰਦੇ ਹੋਏ ਲੋਕ ਇਨਸਾਫ ਮੋਰਚਾ ਦੇ ਮੁਖੀ ਸੋਨੂੰ ਔਲਖ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments