spot_img
Homeਮਾਝਾਗੁਰਦਾਸਪੁਰਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵੱਲੋਂ ਅਧਿਆਪਕ ਸੁਲੱਖਣ ਸਿੰਘ ਸੈਣੀ ਸਨਮਾਨਿਤ

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵੱਲੋਂ ਅਧਿਆਪਕ ਸੁਲੱਖਣ ਸਿੰਘ ਸੈਣੀ ਸਨਮਾਨਿਤ

ਕਾਹਨੂੰਵਾਨ 28 ਅਕਤੂਬਰ ( ਮੁਨੀਰਾ ਸਲਾਮ ਤਾਰੀ)

*ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵੱਲੋਂ ਈ.ਟੀ.ਟੀ. ਅਧਿਆਪਕ ਸੁਲੱਖਣ ਸਿੰਘ ਸੈਣੀ ਨੂੰ ਬਤੌਰ ਹੈੱਡ ਟੀਚਰ ਪਦਉੱਨਤ ਹੋਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਕਾਹਨੂੰਵਾਨ ਵਿਖੇ ਕੀਤਾ ਗਿਆ , ਜਿਸ ਵਿੱਚ ਵੱਖ-ਵੱਖ ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਹਾਜ਼ਰ ਹੋਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਪੀ.ਈ.ਓ. ਬਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੁਲੱਖਣ ਸਿੰਘ ਸੈਣੀ ਨੂੰ ਸਾਲ 2016 ਵਿੱਚ ਸਿਖਿਆ ਵਿਭਾਗ ਪੰਜਾਬ ਵੱਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਉਨ੍ਹਾਂ ਦੇ ਬਲਾਕ ਕਾਹਨੂੰਵਾਨ 2 ਦੇ ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ ਵਿਖੇ ਸਾਲ 2007 ਤੋਂ 2022 ਤੱਕ ਬਤੌਰ ਈ.ਟੀ.ਟੀ. ਅਧਿਆਪਕ ਤਾਇਨਾਤ ਸਨ। ਪਿਛਲੇ ਦਿਨੀ ਸਿਖਿਆ ਵਿਭਾਗ ਵੱਲੋਂ ਕੀਤੀਆਂ ਪਦਉਨਤੀਆਂ ਵਿੱਚ ਸੁਲੱਖਣ ਸਿੰਘ ਸੈਣੀ ਦੀ ਪ੍ਰਮੋਸ਼ਨ ਹੈੱਡ ਟੀਚਰ ਵਜੋਂ ਹੋਈ ਹੈ ਅਤੇ ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸਿੰਬਲੀ ਬਲਾਕ ਕਾਹਨੂੰਵਾਨ 1 ਵਿਖੇ ਜੁਆਇਨ ਕਰ ਲਿਆ ਹੈ। ਉਨ੍ਹਾਂ ਦੀਆਂ ਬਿਹਤਰ ਸੇਵਾਵਾਂ ਲਈ ਅੱਜ ਦਫ਼ਤਰ ਵੱਲੋਂ ਉਨ੍ਹਾਂ ਦਾ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ । ਜਿਕਰਯੋਗ ਹੈ ਕਿ ਸੁਲੱਖਣ ਸਿੰਘ ਸੈਣੀ ਜ਼ਿਲ੍ਹਾ ਸਹਾਇਕ ਸਮਾਰਟ ਸਕੂਲ ਕੋਆਰਡੀਨੇਟਰ ਦੀ ਡਿਊਟੀ ਵੀ ਕਰ ਰਹੇ ਹਨ। ਇਸ ਮੌਕੇ ਬੀ.ਪੀ.ਈ.ਓ. ਲਖਵਿੰਦਰ ਸਿੰਘ ਸ਼ੇਖੋ, ਬੀਪੀਈਓ ਗੁਰਇਕਬਾਲ ਸਿੰਘ , ਬੀਪੀਈਓ ਪਰਲੋਕ ਸਿੰਘ , ਬੀਪੀਈਓ ਤਰਸੇਮ ਸਿੰਘ , ਬੀਪੀਈਓ ਕੁਲਬੀਰ ਕੌਰ ,ਬੀਪੀਈਓ ਨੀਰਜ ਕੁਮਾਰ , ਬੀਪੀਈਓ ਜਸਵਿੰਦਰ ਸਿੰਘ , ਬੀਪੀਈਓ ਭਾਰਤ ਰਤਨ , ਬੀਪੀਈਓ ਸੁਦੇਸ਼ ਕੁਮਾਰ , ਮੀਡੀਆ ਇੰਚਾਰਜ ਗਗਨਦੀਪ ਸਿੰਘ , ਬੀ.ਐਮ.ਟੀ. ਅਮਰਜੀਤ ਸਿੰਘ , ਕਲਰਕ ਦਫਤਰ ਬੀਪੀਈਓ ਕਾਹਨੂੰਵਾਨ – 2 ਮਨਜਿੰਦਰ ਸਿੰਘ , ਮੈਡਮ ਨੀਤੂ ਅੱਤਰੀ, ਮੈਡਮ ਅਭਾ ਭਾਰਤੀ, ਮੈਡਮ ਰੁਪਿੰਦਰ ਕੌਰ ਅਕਾਉਂਟੈਂਟ ਜਸਬੀਰ ਸਿੰਘ, ਅਕਾਊਂਟੈਂਟ ਵਿਨੇ ਕੁਮਾਰ, ਸੇਵਾਦਾਰ ਤਰਸੇਮ ਸਿੰਘ ਅਤੇ ਕਲਰਕ ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments