17 ਅਕਤੂਬਰ, ਡੇਰਾ ਬਾਬਾ ਨਾਨਕ(ਸਲਾਮ ਤਾਰੀ ) ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਸੁਖਮਿੰਦਰ ਕੌਰ ਦੀ ਅਗਵਾਈ ਹੇਠ ਬੀ ਐਸ ਆਫ ਹੈੱਡਕੁਆਟਰ, 89 ਬਟਾਲਿਅਨ ,ਸ਼ਿਕਾਰ ਮਾਛੀਆਂ ਵਿਖੇ ਸਤਵਾਂ ਰਾਸ਼ਟਰੀ ਆਯੁਰਵੈਦਿਕ ਦਿਵਸ ਮਨਾਇਆ ਗਿਆ। ਜਿੱਥੇ ਸਮੂਹ ਬੀ ਐਸ ਐਫ ਪਰਿਵਾਰਾਂ ਅਤੇ ਸੈਨਾ ਦੇ ਅਫਸਰ ਸਹਿਬਾਨ ਅਤੇ ਜਵਾਨਾਂ ਦੁਆਰਾ ਨੇ ਹਿੱਸਾ ਲਿਆ। ਇਸ ਮੌਕੇ ਤੇ ਕਮਾਂਡੈਂਟ ਪ੍ਰਦੀਪ ਕੁਮਾਰ ਜੀ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ। ਇਸ ਮੌਕੇ ਤੇ ਡਾਕਟਰ ਅਮਿਤਾ ਸ਼ਰਮਾ ਅਤੇ ਡਾਕਟਰ ਪ੍ਰਨੀਤ ਕੌਰ ਨੇ ਸਾਰਿਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਸੰਤੁਲਿਤ ਆਹਾਰ ਦਾ ਸੇਵਨ ਕਰਕੇ, ਯੋਗ ਕਰਕੇ ਰੋਜਮੱਰਾ ਦੀ ਥਕਾਨ ਨੂੰ ਦੂਰ ਕੀਤਾ ਜਾ ਸਕਦਾ ਹੈ। ਆਯੁਰਵੈਦ ਉਹ ਮਾਧਿਅਮ ਹੈ ਜੋ ਅੱਜ ਕਲ ਦੀ ਭੇਜੁ ਦੌੜ ਦੀ ਜਿੰਦਗੀ ਅਤੇ ਮਾਨਸਿਕ ਤਣਾਓ ਨੂੰ ਘੱਟ ਕਰਦਾ ਹੈ।ਜੀਵਨ ਜਾਚ ਸਿਖਾਉਂਦਾ ਹੈ। ਇਸ ਮੌਕੇ ਤੇ ਵੱਖ ਵੱਖ ਕਸਰਤ ਕਰਨ ਦੇ ਢੰਗ ਅਤੇ ਤਰੀਕਿਆਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਤੇ ਸ੍ਰੀਮਤੀ ਇੰਦੂ ਬਾਲਾ, ਡਾਕਟਰ ਅਮਿਤਾ ਸ਼ਰਮਾ, ਡਾਕਟਰ ਪ੍ਰਨੀਤ ਕੌਰ, ਬੀ ਐੱਸ ਐਫ ਲੈਬ ਟੇਕਨੀਸ਼ੀਅਨ ਰਾਜਿੰਦਰ ਕੁਮਾਰ, ਬੀ ਐੱਸ ਆਫ ਫਾਰਮਾਸਿਸਟ ਮੁਕੇਸ਼ ਗੁਪਤਾ ਸਮੂਹ ਬੀ ਐਸ ਆਫ ਜਵਾਨਾਂ ਦੇ ਪਰਿਵਾਰ ਅਤੇ ਜਵਾਨ ਮੌਜੂਦ ਰਹੇ।