spot_img
Homeਮਾਝਾਗੁਰਦਾਸਪੁਰਡੀ.ਈ.ਓ. ਐਲੀ: ਵੱਲੋਂ ਸਮੂਹ ਬਲਾਕ ਸਿੱਖਿਆ ਅਧਿਕਾਰੀਆਂ ਨਾਲ ਅਹਿਮ ਮੀਟਿੰਗ * ...

ਡੀ.ਈ.ਓ. ਐਲੀ: ਵੱਲੋਂ ਸਮੂਹ ਬਲਾਕ ਸਿੱਖਿਆ ਅਧਿਕਾਰੀਆਂ ਨਾਲ ਅਹਿਮ ਮੀਟਿੰਗ * *ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ,27,28 ,29ਸਤੰਬਰ ਨੂੰ ਕਰਵਾਏ ਜਾਣਗੇ : ਡੀ.ਈ.ਓ. ਭਾਟੀਆ *

*ਗੁਰਦਾਸਪੁਰ 19 ਸਤੰਬਰ (ਮੁਨੀਰਾ ਸਲਾਮ ਤਾਰੀ) * * ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਨਾਲ ਅਹਿਮ ਮੀਟਿੰਗ ਕਰਕੇ ਸਕੂਲਾਂ ਸਿੱਖਿਆ ਸੁਧਾਰ ਪ੍ਰਤੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਡੀ.ਈ.ਓ. ਭਾਟੀਆ ਨੇ ਕਿਹਾ ਕਿ ਬਲਾਕ ਪੱਧਰ ਤੇ ਸਿੱਖਿਆ ਦੀ ਗੁਣਵੰਨਤਾ ਵਿੱਚ ਸੁਧਾਰ ਕਰਨ ਲਈ ਯੋਜਨਾਬੰਦ ਤਰੀਕੇ ਨਾਲ ਕੰਮ ਕੀਤਾ ਜਾਵੇ ਅਤੇ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੰਗੀ ਜਾਣਕਾਰੀ ਤੁਰੰਤ ਜ਼ਿਲ੍ਹਾ ਸਿੱਖਿਆ ਦਫ਼ਤਰ ਨੂੰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪਹੁੰਚੀਆਂ ਪੁਸਤਕਾਂ ਅਤੇ ਵਰਦੀਆਂ ਦੀ ਰਿਪੋਰਟ ਬਹੁਤ ਸਾਰੇ ਸਕੂਲ ਮੁੱਖੀਆਂ ਵੱਲੋਂ ਅਜੇ ਵੀ ਆਨ-ਲਾਈਨ ਸਿੱਖਿਆ ਵਿਭਾਗ ਦੇ ਪੋਰਟਲ ਤੇ ਨਹੀਂ ਕੀਤੀ ਗਈ । ਇਸ ਲਈ ਸਕੂਲ ਮੁੱਖੀਆਂ ਕੋਲ਼ੋਂ ਪੁਸਤਕਾਂ ਅਤੇ ਵਰਦੀਆਂ ਦੀ ਰਿਪੋਰਟ ਪੋਰਟਲ ਤੇ ਅਪਡੇਟ ਕਰਵਾਈ ਜਾਵੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 27,28 ,29 ਸਤੰਬਰ ਨੂੰ ਕਰਵਾਏ ਜਾਣਗੇ , ਜਿਸ ਲਈ ਜ਼ਿਲ੍ਹਾ ਪੱਧਰੀ ਕਮੇਟੀ ਗਠਿਤ ਕਰ ਲਈ ਗਈ ਹੈ। ਇਸ ਮੌਕੇ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ , ਬੀ.ਪੀ.ਈ.ਓ. ਲਖਵਿੰਦਰ ਸਿੰਘ ਸ਼ੇਖੋ, ਜਸਵਿੰਦਰ ਸਿੰਘ , ਬਲਵਿੰਦਰ ਸਿੰਘ ਗਿੱਲ ,ਗੁਰਇੱਕਬਾਲ ਸਿੰਘ ਗੋਰਾਇਆ , ਨੀਰਜ ਕੁਮਾਰ , ਤਰਸੇਮ ਸਿੰਘ , ਪਰਲੋਕ ਸਿੰਘ , ਰਾਕੇਸ਼ ਕੁਮਾਰ , ਪੋਹਲਾ ਸਿੰਘ , ਸੁਦੇਸ਼ ਖੰਨਾ , ਜੂਨੀਅਰ ਸਹਾਇਕ ਨਰਿੰਦਰ ਸ਼ਰਮਾ , ਬੁੱਕਸ ਕੰਪੋਨੈਂਟ ਦੇ ਇੰਚਾਰਜ ਪਵਨ ਕੁਮਾਰ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments