spot_img
Homeਮਾਝਾਗੁਰਦਾਸਪੁਰਯੋਗ ਸ਼ਰੀਰਕ ਤੰਦਰੁਸਤੀ ਤੇ ਮਾਨਸਿਕ ਸ਼ਾਂਤੀ ਲਈ ਲਾਹੇਵੰਦ :- ਕਮਿਉਨਿਟੀ ਹੈਲਥ ਅਫਸਰ...

ਯੋਗ ਸ਼ਰੀਰਕ ਤੰਦਰੁਸਤੀ ਤੇ ਮਾਨਸਿਕ ਸ਼ਾਂਤੀ ਲਈ ਲਾਹੇਵੰਦ :- ਕਮਿਉਨਿਟੀ ਹੈਲਥ ਅਫਸਰ ਗੁਰਸ਼ਰਨ ਕੌਰ

ਕਾਦੀਆ 13 ਸਤੰਬਰ (ਸਲਾਮ ਤਾਰੀ)

ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਜੀ ਦੇ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨੋਹਰ ਲਾਲ ਦੀ ਅਗੁਵਾਈ ਹੇਠ ਬਲਾਕ ਭਾਮ ਅਧੀਨ ਚਲ ਰਹੇ ਹੈਲਥ ਐਂਡ ਵੇਲਨੇਸ ਸੈਂਟਰ ਬੋਲੇਵਾਲ ਵਿਖੇ ਪੋਸ਼ਣ ਅਭਿਆਨ ਤਹਿਤ ਪਿੰਡ ਵਾਸੀਆਂ ਨਾਲ ਯੋਗਾ ਦਿਵਸ ਮਨਾਇਆ ਗਿਆ ਜਿਸ ਵਿਚ ਪਿੰਡ ਵਾਸੀਆਂ ਨੂੰ ਵੱਖੋ ਵੱਖਰੇ ਯੋਗ ਆਸਨ ਕਰਵਾਏ ਗਏ। ਸੀ ਐੱਚ ਓ ਗੁਰਸ਼ਰਨਜੀਤ ਕੌਰ ਨੇ ਦੱਸਿਆ ਯੋਗ ਇਕ ਪ੍ਰਾਚੀਨ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਅਭਿਆਸ ਹੈ ਜਿਹੜਾ ਤਨ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ‘ਯੋਗ’ ਸਰੀਰ ਤੇ ਚੇਤਨਾ ਦਾ ਪ੍ਰਤੀਕ ਚਿੰਨ੍ਹ ਮੰਨਿਆ ਜਾਂਦਾ ਹੈ,ਯੋਗ ਮਨੁੱਖ ਨੂੰ ਲੰਬਾ ਜੀਵਨ ਪ੍ਰਦਾਨ ਕਰਦਾ ਹੈ। ਯੋਗ ਆਸਣਾਂ ਦੇ ਮਾਧਿਅਮ ਨਾਲ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ ਆਸਾਨੀ ਨਾਲ ਪਾ ਸਕਦੇ ਹਾਂ। ਇਸ ਮੌਕੇ ਤੇ ਸੀ ਐਚ ਓ ਗੁਰਸ਼ਰਨ ਕੌਰ, ਰਣਜੀਤ ਸਿੰਘ ਹੇਲਥ ਵਰਕਰ ਸਮੂਹ ਆਸ਼ਾ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments