spot_img
Homeਮਾਝਾਗੁਰਦਾਸਪੁਰਪੋਸ਼ਣ ਮਾਹ ਤਹਿਤ ਪਿੰਡ ਹਰਚੋਵਾਲ ਵਿਖੇ ਸਿਹਤ ਵਿਭਾਗ ਵੱਲੋਂ ਲਗਾਏ ਬੂਟੇ

ਪੋਸ਼ਣ ਮਾਹ ਤਹਿਤ ਪਿੰਡ ਹਰਚੋਵਾਲ ਵਿਖੇ ਸਿਹਤ ਵਿਭਾਗ ਵੱਲੋਂ ਲਗਾਏ ਬੂਟੇ

9 ਸਤੰਬਰ,ਹਰਚੋਵਾਲ(ਸੁਰਿੰਦਰ ਕੌਰ ) ਸਿਹਤ ਵਿਭਾਗ ਵੱਲੋਂ ਹਰ ਸਾਲ ਸਤੰਬਰ ਮਹੀਨਾ ਪੋਸ਼ਣ ਮਾਹ ਵੱਜੋਂ ਮਨਾਇਆ ਜਾਂਦਾ ਹੈ। ਇਸੇ ਅਧੀਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾਂ ਨਿਰਦੇਸ਼ਾਂ ,ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਅਰਵਿੰਦ ਮਨਚੰਦਾ ਦੀ ਅਗਵਾਈ ਹੇਠ ਅਤੇ ਐਸ ਐਮ ਓ ਡਾਕਟਰ ਮੋਹਪ੍ਰੀਤ ਸਿੰਘ ਦੀ ਅਗਵਾਈ ਹੇਠ ਪਿੰਡ ਹਰਚੋਵਾਲ ਵਿਖੇ ਸਿਹਤ ਵਿਭਾਗ ਵੱਲੋਂ ਪੋਸ਼ਣ ਮਾਹ ਅਧੀਨ ਬੂਟੇ ਲਗਾਏ ਗਏ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਸਿਹਤ ਅਤੇ ਵਾਤਾਵਰਨ ਦਾ ਨਹੁੰ ਮਾਸ ਦਾ ਸਾਥ ਹੈ। ਵਰਤਮਾਨ ਸਮੇਂ ਵਿਚ ਵਾਤਾਵਰਨ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਗਿਆ ਹੈ, ਗਰਮੀ ਬਹੁਤ ਵੱਧ ਗਈ ਹੈ ਜਿਸਦਾ ਮੁੱਖ ਕਾਰਣ ਮਨੁੱਖ ਦੁਆਰਾ ਲਗਾਤਾਰ ਰੁੱਖਾਂ ਦੀ ਕਟਾਈ ਹੈ। ਹਵਾ ਦਾ ਵਿਸ਼ੇਲਾ ਹੋਣਾ ਸਿਹਤ ਤੇ ਮਾਰੂ ਪ੍ਰਭਾਵ ਪਾ ਰਿਹਾ ਹੈ ,ਸਾਹ ਦੀਆਂ ਬਿਮਾਰੀਆਂ, ਅੱਖਾਂ ਵਿਚ ਜਲਨ, ਚਮੜੀ ਰੋਗ ਹੋ ਰਿਹਾ ਹੈ, ਅਲਰਜੀ, ਕੈਂਸਰ ਵਰਗੇ ਭਿਆਨਕ ਰੋਗ ਹੋ ਰਹੇ ਹਨ। ਸਾਨੂ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਤੇ ਬਲਾਕ ਆਜੂਕੇਟਰ ਸੁਰਿੰਦਰ ਕੌਰ, ਐਲ ਐੱਚ ਵੀ ਹਰਭਜਨ ਕੌਰ, ਰੀਨਾ ਏ ਐਨ ਐਮ, ਸੁਖਜਿੰਦਰ ਕੌਰ,ਗੁਰਜੀਤ ਕੌਰ,ਮਨਦੀਪ ਕੌਰ, ਪਰਮਜੀਤ ਕੌਰ,ਸਰਬਜੀਤ ਕੌਰ,ਕੁਲਵਿੰਦਰ ਕੌਰ, ਦਵਿੰਦਰ ਕੌਰ, ਮਲਕੀਅਤ ਕੌਰ,ਸਜਿੰਦਰ ਕੌਰ ਆਦਿ ਸਿਹਤ ਸਟਾਫ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments