spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ਵਿੱਚ 1342747 ਕਿਤਾਬਾਂ ਵੰਡੀਆਂ ਗਈਆਂ

ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ਵਿੱਚ 1342747 ਕਿਤਾਬਾਂ ਵੰਡੀਆਂ ਗਈਆਂ

ਪਟਿਆਲਾ 23 ਜੁਲਾਈ ( ਮੁਨੀਰਾ ਸਲਾਮ ਤਾਰੀ)
ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ 13 ਲੱਖ 42 ਹਜ਼ਾਰ 747 ਕਿਤਾਬਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਂਜੀ: ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਸਕੀਮਾਂ ਅਧੀਨ ਵਿਦਿਆਰਥੀਆਂ ਨੂੰ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਇਸ ਲਈ ਸਕੂਲਾਂ ਵੱਲੋਂ ਕਿਤਾਬਾਂ ਦੀ ਮੰਗ ਕੀਤੀ ਜਾਂਦੀ ਹੈ। ਸ਼ੈਸ਼ਨ ਦੇ ਸ਼ੁਰੂ ਵਿੱਚ ਪਹਿਲਾਂ ਇਹ ਕਿਤਾਬਾਂ ਦੀ ਗਿਣਤੀ ਅਨੁਮਾਨਿਤ ਹੁੰਦੀ ਹੈ। ਸ਼ੈਸ਼ਨ 2022-23 ਵਿੱਚ ਪਹਿਲਾਂ ਇਹ ਮੰਗ ਅਨੁਮਾਨਿਤ ਹੋਣ ਕਾਰਨ ਲੱਗਭਗ 13 ਲੱਖ 42 ਹਜ਼ਾਰ 747 ਕਿਤਾਬਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਹ ਮੰਗ 10 ਫੀਸਦੀ ਵਧ ਕੇ ਹੁਣ ਕੁੱਲ 15 ਲੱਖ ਦੇ ਕਰੀਬ ਹੋ ਗਈ ਹੈ। ਜਿਸ ਨਾਲ ਹੁਣ ਹੋਰ 1 ਲੱਖ 58 ਹਜ਼ਾਰ ਦੇ ਕਰੀਬ ਹੋਰ ਕਿਤਾਬਾਂ ਬੋਰਡ ਵੱਲੋਂ ਜਲਦ ਹੀ ਭੇਜੀਆਂ ਜਾ ਰਹੀਆਂ ਹਨ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜੀ: ਅਮਰਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਇਹਨਾਂ ਕਿਤਾਬਾਂ ਦੀ ਸਪਲਾਈ ਪੂਰੀ ਹੋਣ ਤੱਕ ਸਕੂਲਾਂ ਵਿੱਚ ਬਣਾਏ ਬੁੱਕ ਬੈਂਕਾਂ ਰਾਹੀ ਵਿਦਿਆਰਥੀਆਂ ਨੂੰ ਲੋੜੀਂਦੀਆਂ ਬਾਕੀ ਕਿਤਾਬਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਇਸਦੇ ਨਾਲ ਹੀ ਕਈ ਵਾਰ ਨਵੀਂ ਜਮਾਤ ਵਿੱਚ ਦਾਖਲਾ ਵਧ ਜਾਂਦਾ ਹੈ ‘ਤੇ ਜਮਾਤ ਅਨੁਸਾਰ ਕਿਤਾਬਾਂ ਦੀ ਮੰਗ ਵਿੱਚ ਵਾਧਾ ਹੋ ਜਾਂਦਾ ਹੈ। ਇਹ ਸਾਰਾ ਰਿਕਾਰਡ ਵਿਭਾਗ ਵੱਲੋਂ ਆਨਲਾਈਨ ਹੀ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਇੰਦਰਾਜ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਸ਼ੈਸ਼ਨ 2022-23 ਲਈ ਪ੍ਰਾਇਮਰੀ ਸਕੂਲਾਂ ਦੀ ਮੰਗ ਮੁਤਾਬਕ 343051 ਵਿੱਚੋਂ 331170 ਅੰਦਾਜ਼ਨ 97% ਕਿਤਾਬਾਂ ਭੇਜੀਆਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਅਪਰ ਪ੍ਰਾਇਮਰੀ ਸਕੂਲਾਂ ਦੀ ਮੰਗ ਮੁਤਾਬਕ 1158212 ਵਿੱਚੋਂ 1011577 ਅੰਦਾਜ਼ਨ 88% ਕਿਤਾਬਾਂ ਭੇਜੀਆਂ ਜਾ ਚੁੱਕੀਆਂ ਹਨ। ਜਿਕਰਯੋਗ ਹੈ ਕਿ ਦਸਵੀਂ ਦੇ ਨਤੀਜੇ ਅਜੇ ਘੋਸ਼ਿਤ ਹੋਏ ਹਨ ਅਤੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਦਾ ਦਾਖ਼ਲੇ ਚਲ ਰਹੇ ਹਨ। ਇਹ ਕਿਤਾਬਾਂ ਵੀ ਦਾਖ਼ਲਿਆਂ ਦੇ ਰੈਗੂਲਰਾਈਜ਼ ਹੋਣ ਤੇ ਰਿਕਾਰਡ ਅਪਡੇਟ ਕਰ ਦਿੱਤਾ ਜਾਣਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments