spot_img
Homeਮਾਝਾਗੁਰਦਾਸਪੁਰਕੇਂਦਰ ਸਰਕਾਰ ਵੱਲੋਂ ਕੋਰੋਨਾ ਦੀ ਬੂਸਟਰ ਡੋਜ ਵੀ ਫ੍ਰੀ ਲਗਾਈ ਜਾਵੇਗੀ :...

ਕੇਂਦਰ ਸਰਕਾਰ ਵੱਲੋਂ ਕੋਰੋਨਾ ਦੀ ਬੂਸਟਰ ਡੋਜ ਵੀ ਫ੍ਰੀ ਲਗਾਈ ਜਾਵੇਗੀ : ਇੰਸਪੈਕਟਰ ਕੁਲਬੀਰ ਸਿੰਘ 

ਕਾਦੀਆਂ 20 ਜੁਲਾਈ (ਸਲਾਮ ਤਾਰੀ ) :- ਜਿਨ੍ਹਾਂ ਵਿਅਕਤੀਆਂ ਨੇ ਕਰੋਨਾ ਵੈਕਸੀਨ ਦੀ ਬੂਸਟਰ ਡੋਜ਼ ਨਹੀਂ ਲਗਵਾਈ ਉਹ ਜਲਦ ਤੋਂ ਜਲਦ ਆਪਣੀ ਬੂਸਟਰ ਡੋਜ਼ ਲਗਵਾ ਲੈਣ ਕਿਉਂਕਿ ਪਹਿਲਾਂ ਸਰਕਾਰ ਵੱਲੋਂ ਬੂਸਟਰ ਡੋਜ਼ ਦੇ ਪੈਸੇ ਲਏ ਜਾਂਦੇ ਸਨ ਪਰ ਹੁਣ 15 ਜੁਲਾਈ ਤੋਂ ਕੇਂਦਰ ਸਰਕਾਰ ਨੇ ਪਹਿਲਾਂ ਵਾਂਗ ਹਰ ਇਕ ਵਿਅਕਤੀ ਨੂੰ ਹੁਣ ਬੂਸਟਰ ਡੋਜ਼ ਵੀ ਬਿਲਕੁਲ ਫਰੀ ਕਰ ਦਿੱਤੀ ਹੈ ਅਤੇ ਲੋਕ ਇਸ ਦਾ ਫਾਇਦਾ ਲੈ ਲੈਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਵਿਭਾਗ ਕਾਦੀਆਂ ਦੇ ਇੰਸਪੈਕਟਰ ਸ. ਕੁਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਜੋ ਬੂਸਟਰ ਡੋਜ਼ ਹੈ ਅਠਾਰਾਂ ਸਾਲਾਂ ਤੋਂ ਉੱਪਰ ਕੋਈ ਵੀ ਵਿਅਕਤੀ ਲਗਵਾ ਸਕਦਾ ਹੈ ਪਰ ਇਸ ਤੋਂ ਪਹਿਲਾਂ ਜੋ ਕੋਰੋਨਾ ਵੈਕਸੀਨ ਦੀ ਡੋਜ਼ ਲੱਗੀ ਹੈ ਨੂੰ ਘੱਟ ਤੋਂ ਘੱਟ ਛੇ ਮਹੀਨੇ ਦਾ ਵਕਫਾ ਹੋਣਾ ਜ਼ਰੂਰੀ ਹੈ। ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਬਾਰਾਂ ਸਾਲਾਂ ਤੋਂ ਉੱਪਰ ਬੱਚਿਆਂ ਨੇ ਕਰੋਨਾ ਵੈਕਸੀਨ ਦਾ ਪਹਿਲਾਂ ਜਾਂ ਦੂਸਰਾ ਟੀਕਾ ਨਹੀਂ ਲਗਾਇਆ ਉਹ ਤੁਰੰਤ ਕਰੋਨਾ ਵੈਕਸੀਨ ਦਾ ਟੀਕਾ ਲਗਵਾ ਲੈਣ ਕਿਉਂਕਿ ਮੌਸਮ ਦੀ ਤਬਦੀਲੀ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਵਧ ਜਾਂਦਾ ਹੈ ਅਤੇ ਕਿਸੇ ਵਿਅਕਤੀ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਾ ਹਮਲਾ ਕਰੇ ਇਸ ਲਈ ਕਰੋਨਾ ਵੈਕਸੀਨ ਦਾ ਟੀਕਾ ਲਗਾਉਣਾ ਬਹੁਤ ਜ਼ਰੂਰੀ ਹੈ। ਇਸਪੈਕਟਰ ਸਰਦਾਰ ਕੁਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments