spot_img
Homeਮਾਝਾਗੁਰਦਾਸਪੁਰਸਿੱਧੂ ਮੂਸੇਵਾਲੇ ਦੀ ਹੱਤਿਆ ਨਾਲ ਕਰੋੜਾਂ ਨੌਜਵਾਨਾਂ ਦੇ ਮਨਾਂ ਨੂੰ ਠੇਸ ਪਹੁੰਚੀ...

ਸਿੱਧੂ ਮੂਸੇਵਾਲੇ ਦੀ ਹੱਤਿਆ ਨਾਲ ਕਰੋੜਾਂ ਨੌਜਵਾਨਾਂ ਦੇ ਮਨਾਂ ਨੂੰ ਠੇਸ ਪਹੁੰਚੀ : ਅਰਜੁਨ ਚੀਮਾ

ਕਾਦੀਆਂ 2 ਜੂਨ (ਸਲਾਮ ਤਾਰੀ ) :- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਵਿਰੋਧ ਵਿਚ ਅੱਜ ਕਸਬਾ ਕਾਦੀਆਂ ਸ਼ਾਮ ਵੇਲੇ ਸਿੱਧੂ ਮੂਸੇਵਾਲੇ ਦੇ ਪ੍ਰਸੰਸਕਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ । ਇਹ ਕੈਂਡਲ ਮਾਰਚ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਛੋਟਾ ਬਾਜ਼ਾਰ, ਸ਼ਿਵਾਲਾ ਚੌਕ, ਮੇਨ ਬਾਜ਼ਾਰ, ਗੁਰਨਾਨਕ ਬਾਜ਼ਾਰ, ਛੋਟਾ ਬਿਜਲੀ ਘਰ ਚੌਕ, ਰੇਲਵੇ ਰੋਡ, ਬੁੱਟਰ ਰੋਡ, ਮੁਹੱਲਾ ਧਰਮਪੁਰਾ, ਰਜ਼ਾਦਾ ਰੋਡ ਤੋਂ ਹੁੰਦਾ ਹੋਇਆ ਵਾਪਸੀ ਬੱਸ ਸਟੈਂਡ ਵਿਖੇ ਸਮਾਪਤ ਹੋਇਆ। ਇਸ ਕੈਂਡਲ ਮਾਰਚ ਦੀ ਅਗਵਾਈ ਯੂਥ ਆਗੂ ਅਰਜੁਨ ਸਿੰਘ ਚੀਮਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲੇ ਦੀ ਜਿਨ੍ਹਾਂ ਲੋਕਾਂ ਨੇ ਹੱਤਿਆ ਕੀਤੀ ਹੈ ਉਨ੍ਹਾਂ ਨੂੰ ਪੰਜਾਬ ਸਰਕਾਰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰੇ ਅਤੇ ਬਣਦੀਆਂ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟੇ। ਚੀਮਾ ਨੇ ਅੱਗੇ ਕਿਹਾ ਕਿ ਸਿੱਧੂ ਮੂਸੇਵਾਲ ਦੀ ਸੁਰੱਖਿਆ ਵਿਚ ਕਮੀ ਕਰਨਾ ਪੰਜਾਬ ਸਰਕਾਰ ਦੀ ਆਪਣੀ ਕਮੀ ਨੂੰ ਛੁਪਾਉਣਾ ਹੈ ਅਤੇ ਸਿੱਧੂ ਮੂਸੇਵਾਲ ਦੀ ਹੱਤਿਆ ਦੇ ਨਾਲ ਕਰੋੜਾਂ ਹੀ ਨੌਜਵਾਨਾਂ ਦੇ ਮਨ ਨੂੰ ਬਹੁਤ ਭਾਰੀ ਠੇਸ ਪਹੁੰਚੀ ਹੈ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments